ਕੁਝ ਸਾਲ ਪਹਿਲਾਂ ਬਤੌਰ ਗੀਤਕਾਰ ਪੰਜਾਬੀ ਸੰਗੀਤ ਜਗਤ ਨਾਲ ਜੁੜਿਆ ਗੀਤਕਾਰ ਤੇ ਗਾਇਕ ਤਰਸੇਮ ਜੱਸੜ ਹੁਣ ਬਤੌਰ ਹੀਰੋ ਵੀ ਸੁਨਾਹਿਰੀ ਪਰਦੇ ‘ਤੇ ਐਂਟਰੀ ਮਾਰਨ ਜਾ ਰਿਹਾ ਹੈ। ਤਰਸੇਮ ਜੱਸੜ ਦੀ ਪਲੇਠੀ ਫ਼ਿਲਮ ਦਾ ਨਾਂ ‘ਰੱਬ ਦੇ ਰੇਡੀਓ’ ਹੈ। ਇਸ ਫ਼ਿਲਮ ਨੂੰ ‘ਬੰਬੂਕਾਟ’ ਅਤੇ ‘ਸਾਹਬ ਬਹਾਦਰ’ ਵਾਲੇ ਲੇਖਕ ਜੱਸ ਗਰੇਵਾਲ ਨੇ ਲਿਖਿਆ ਹੈ। ਫ਼ਿਲਮ ਦੀ ਸ਼ੂਟਿੰਗ 15 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ‘ਚ ਉਸ ਨਾਲ ਬੰਬੂਕਾਟ ਵਾਲੀ ਸਿੰਮੀ ਚਾਹਲ ਅਤੇ ਮੈਡੀ ਤੱਖਰ ਨਜ਼ਰ ਆਵੇਗੀ। ‘ਸਿਕੰਦਰ’ ਤੇ ‘ਦਿਲ ਵਿਲ ਪਿਆਰ ਵਿਆਰ’ ਵਾਲ ਰਾਜ ਝਿੰਜਰ ਵੀ ਇਸ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਫ਼ਿਲਮ ਨੂੰ ਨਿਰਦੇਸ਼ਤ ਕਰ ਰਿਹਾ ਹੈ ਨੌਜਵਾਨ ਫ਼ਿਲਮ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ। ਤਰਨਵੀਰ ਇਸ ਤੋਂ ਪਹਿਲਾਂ ਨਿਰਦੇਸ਼ਕ ਨਵਨੀਅਤ ਸਿੰਘ ਨਾਲ ਕਈ ਫ਼ਿਲਮਾਂ ਬਤੌਰ ਸਹਾਇਕ ਨਿਰਦੇਸ਼ਕ ਵਜੋਂ ਕਰ ਚੁੱਕਾ ਹੈ। -ਫ਼ਾਈਵਵੁੱਡ


