in

ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਪਿੱਛੇ ਇਹ ਸਖਸ਼ੀਅਤ ਨਿਭਾਉਂਦੀ ਅਹਿਮ ਭੂਮਿਕਾ, ਪੜ•ੋ

ਅਗਲੇ ਮਹੀਨੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ਨੂੰ ਨਾਮਵਰ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਬਲਜੀਤ ਸਿੰਘ ਦਿਓ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਪਸੰਦ ਆਵੇਗੀ। ਉਨ•ਾਂ ਦੀ ਪਹਿਲੀ ਫ਼ਿਲਮ ‘ਮੰਜੇ ਬਿਸਤਰੇ’ ਨੂੰ ਮਿਲੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਉਨ•ਾਂ ਨੇ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਕੀਤਾ ਸੀ। ਉਨ•ਾਂ ਮੁਤਾਬਕ ਇਹ ਫ਼ਿਲਮ ਪਿਛਲੀ ਫ਼ਿਲਮ ਨਾਲੋਂ ਬਿਲਕੁਲ ਵੱਖਰੀ ਹੋਵੇਗੀ, ਪਰ ਇਸ ਵਾਰ ਮਨੋਰੰਜਨ ਦੀ ਡਬਲ ਡੋਜ਼ ਹੋਵੇਗੀ। ਕੈਨੇਡਾ ਵਿੱਚ ਬਣਾਈ ਗਈ ਇਹ ਫ਼ਿਲਮ ਉਥੇ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸੱਭਿਆਚਾਰ ਅਤੇ ਔਕੜਾਂ ਨੂੰ ਪਰਦੇ ‘ਤੇ ਪੇਸ਼ ਕਰੇਗੀ। ਨਿਰਦੇਸ਼ਕ ਮੁਤਾਬਕ ਇਸ ਫ਼ਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨਾਲ ਉਨ•ਾਂ ਦੀ ਜ਼ੁਗਲਬੰਦੀ ਹਮੇਸ਼ਾ ਸਫ਼ਲ ਰਹੀ ਹੈ।

ਗਿੱਪੀ ਦੀ ਸਿਨੇਮੇ ਪ੍ਰਤੀ ਸਮਝ ਅਤੇ ਫ਼ਿਲਮ ਪ੍ਰਤੀ ਸੰਜੀਦਗੀ ਕਮਾਲ ਦੀ ਹੈ। ਉਸ ਦੀ ਅਣਥਿੱਕ ਮਿਹਨਤ ਸਦਕਾ ਹੀ ‘ਮੰਜੇ ਬਿਸਤਰੇ 2’ ਨੇਪਰੇ ਚੜ•ੀ ਹੈ। ਇਸ ਫ਼ਿਲਮ ਨੂੰ ਲਿਖਿਆ ਵੀ ਗਿੱਪੀ ਗਰੇਵਾਲ ਨੇ ਹੀ ਹੈ। ਉਸ ਨਾਲ ਉਨ•ਾਂ ਦੀ ਸਾਂਝ ਬਹੁਤ ਪੁਰਾਣੀ ਹੈ। ਦੋਵਾਂ ਦੀ ਸਾਂਝ ਪੰਜਾਬੀ ਫ਼ਿਲਮ ‘ਮਿਰਜ਼ਾ’ ਵੇਲੇ ਪਈ ਸੀ। ਉਸ ਤੋਂ ਬਾਅਦ ਦੋਵਾਂ ਦੀ ਸਾਂਝ ਇਸ ਕਦਰ ਪਈ ਕਿ ਹੁਣ ਦੋਵੇਂ ਜਣੇ ਹਰ ਫ਼ਿਲਮ ‘ਚ ਇੱਕਠੇ ਕੰਮ ਤਾਂ ਕਰਦੇ ਹੀ ਹਨ ਬਲਕਿ ਇਕ ਦੂਜੇ ਨੂੰ ਸਹੀ ਸਲਾਹ ਵੀ ਦਿੰਦੇ ਹਨ। ਬਲਜੀਤ ਸਿੰਘ ਦਿਓ ਮੁਤਾਬਕ ‘ਮੰਜੇ ਬਿਸਤਰੇ’ ਸਾਲ 2017 ਵਿੱਚ ਆਈ ਸੀ ਅਤੇ ਹੁਣ ਇਸ ਦਾ ਸੀਕੁਅਲ ਕਰੀਬ 2 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਇਸ ਦਰਮਿਆਨ ਨਾ ਸਿਰਫ਼ ਪੰਜਾਬੀ ਸਿਨੇਮਾ ਬਦਲਿਆ ਹੈ ਬਲਕਿ ਵਿਆਹਾਂ ‘ਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਰਿਲੀਜ਼ ਹੋ ਚੁੱਕੀਆਂ ਹਨ। ਇਸ ਲਈ ਇਸ ਫ਼ਿਲਮ ਨੂੰ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰਾ ਬਣਾਉਣਾ ਉਨ•ਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਕਿ ਪਰ ਉਨ•ਾਂ ਦੀ ਟੀਮ ਦੀ ਮਿਹਨਤ ਸਦਕਾ ਉਹ ਇਕ ਵੱਖਰੇ ਕਿਸਮ ਦੀ ਪੰਜਾਬੀ ਫਿਲਮ ਬਣਾਉਣ ਵਿੱਚ ਕਾਮਯਾਬ ਹੋਏ ਹਨ।

ਇਹ ਫ਼ਿਲਮ ਮਨੋਰੰਜਨ ਨਾਲ ਭਰਪੂਰ ਹੋਵੇਗੀ ਜਿਸ ਨੂੰ ਪਹਿਲੀ ਫ਼ਿਲਮ ਵਾਂਗ ਸੁਮੱਚਾ ਪਰਿਵਾਰ ਦੇਖ ਸਕਦਾ ਹੈ। ਇਸ ਫ਼ਿਲਮ ਵਿੱਚ ਜ਼ਿਆਦਾਤਰ ਕਲਾਕਾਰ ਪਹਿਲੀ ਫ਼ਿਲਮ ਵਾਲੇ ਹੀ ਹਨ ਪਰ ਇਸ ਵਾਰ ਸੋਨਮ ਬਾਜਵਾ ਦੀ ਥਾਂ ਸਿੰਮੀ ਚਾਹਲ ਨਜ਼ਰ ਆਵੇਗੀ। ਫ਼ਿਲਮ ‘ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਬੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋਂ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਅਤੇ ਬਨਿੰਦਰ ਬਨੀ ਸਮੇਤ ਕਈ ਹੋਰ ਨਾਮੀਂ ਕਲਾਕਾਰ ਨਜ਼ਰ ਆਉਂਣਗੇ। ਇਸ ਫ਼ਿਲਮ ਤੋਂ ਬਾਅਦ ਦਰਸ਼ਕ ਉਸਦੀ ਅਤੇ ਗਿੱਪੀ ਗਰੇਵਾਲ ਦੀ ਜੋੜੀ ਦੀ ਅਗਲੀ ਫ਼ਿਲਮ ‘ਡਾਕਾ’ ਦੇਖਣਗੇ। ਜਿਸ ਦੀ ਸ਼ੂਟਿੰਗ ਹਾਲਹਿ ‘ਚ ਮੁਕੰਮਲ ਹੋਈ ਹੈ। ਇਹੀ ਨਹੀਂ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ 2’ ਵਿੱਚ ਵੀ ਉਨ•ਾਂ ਨੇ ਬਤੌਰ ਸਿਨੇਮਾਟੋਗ੍ਰਾਫਰ ਕੰਮ ਕੀਤਾ ਹੈ।

Leave a Reply

Your email address will not be published. Required fields are marked *

‘ਰੱਬ ਦਾ ਰੇਡੀਓ’ ਵਿੱਚ ਇਸ ਵਾਰ ਇਹ ਕੁਝ ਹੋਵੇਗਾ ਖਾਸ, 29 ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ਦੀ ਉਭਰ ਰਹੀ ਅਦਾਕਾਰਾ ਜੈਸਮੀਨ ਬਾਜਵਾ