ਪੰਜਾਬੀ ਸਿਨੇਮੇ ਨੂੰ ਗਲੋਬਲ ਪੱਧਰ ‘ਤੇ ਮਿਲ ਰਹੀ ਸਫਲਤਾ ਨੇ ਪਾਲੀਵੁੱਡ ਵਿੱਚ ਨਵੇਂ ਚਿਹਰਿਆਂ ਦੀ ਪਹਿਲਕਦਮੀ ਵਿੱਚ ਕਾਫੀ ਇਜਾਫਾ ਕੀਤਾ ਹੈ। ਅਜੋਕੇ ਦੌਰ ਵਿੱਚ ਕਈ ਨਵੇਂ ਹੀਰੋ ਅਤੇ ਹੀਰੋਇਨਾਂ ਪੰਜਾਬੀ ਸਿਨੇਮੇ ਵਿੱਚ ਐਟਰੀ ਮਾਰ ਰਹੇ ਹਨ। ਇਹਨਾਂ ਚਿਹਰਿਆਂ ਵਿੱਚੋਂ ਹੀ ਇਕ ਨਾਂ ਜੈਸਮੀਨ ਬਾਜਵਾ ਦਾ। ਪੰਜਾਬੀ ਫ਼ਿਲਮ ‘ਦੂਰਬੀਨ’ ਰਾਹੀਂ ਵਿੱਚ ਕੰਮ ਕਰ ਰਹੀ ਇਸ ਅਦਾਕਾਰਾ ਨੂੰ ਐਕਟਿੰਗ ਦਾ ਸ਼ੌਕ ਤਾਂ ਬਚਪਨ ਵਿੱਚ ਹੀ ਪੈ ਗਿਆ ਸੀ। ਮਹਿਜ ਪੰਜ ਸਾਲ ਦੀ ਉਮਰ ਵਿੱਚ ਹੀ ਉਸਨੇ ਬਤੌਰ ਬਾਲ ਅਦਾਕਾਰਾ ਵਜੋਂ ਕੰਮ ਕਰਨਾ ਸੁਰੂ ਕਰ ਦਿੱਤਾ ਸੀ ਪਰ ਆਪਣੀ ਪ•ੜਾਈ ਨੂੰ ਸਹੀ ਢੰਗ ਨਾਲ ਮੁਕੰਮਲ ਕਰਨ ਲਈ ਉਸਨੇ ਇਸ ਖੇਤਰ ਤੋ ਕੁਝ ਸਮਾਂ ਦੂਰੀ ਬਣਾਉਣਾ ਹੀ ਬਿਹਰਤ ਸਮਝਿਆ।
ਆਪਣੀ ਕਾਲਜ ਦੀ ਪ•ੜਾਈ ਦੌਰਾਨ ਉਸ ਨੇ ਮਿਸ ਇੰਡੀਆ ਗਲੋਬਲ ਇੰਟਰਨੈਸ਼ਨਲ ਦਾ ਆਡੀਸ਼ਨ ਦਿੱਤਾ। ਉਹ ਇਸ ਮੁਕਾਬਲੇ ਦੀ ਫਾਇਨਲਿਸਟ ਬਣੀ। ਇਸ ਮੁਕਾਬਲੇ ਨੇ ਉਸਦੇ ਅੰਦਰ ਨਵਾਂ ਆਤਮ ਵਿਸ਼ਵਾਸ ਪੈਦਾ ਕੀਤਾ। ਬਚਪਨ ਤੋਂ ਹੀ ਮਿੱਥੇ ਅਦਾਕਾਰੀ ਵਿੱਚ ਸਫਲਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਉਸਨੇ ਪ੍ਰਸਿੱਧ ਅਦਾਕਾਰਾ ਨਿਰਮਲ ਰਿਸ਼ੀ ਕੋਲੋ ਥਿਏਟਰ ਦਾ ਗਿਆਨ ਵੀ ਹਾਸਿਲ ਕੀਤਾ। ਇਸ ਦੌਰਾਨ ਉਸਨੂੰ ਹਾਕੀ ਦੇ ਸੁਪਰਸਟਾਰ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਉੱਪਰ ਬਣੀ ਹਿੰਦੀ ਫਿਲਮ ‘ਸੂਰਮਾ’ ਵਿੱਚ ਸੈਕਿੰਡ ਲੀਡ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆਂ। ਇਸ ਤੋਂ ਬਾਅਦ ਉਸਨੇ ਅਨੁਰਾਗ ਕਸ਼ਯਅਪ ਵੱਲੋ ਨਿਰਦੇਸ਼ਤ ਫਿਲਮ ‘ਮਨਮਰਜੀਆਂ’ ਵਿੱਚ ਵੀ ਸ਼ਾਨਦਾਰ ਕਿਰਦਾਰ ਨਿਭਾਇਆਂ। ਉਸਨੂੰ ਅਸਲੀ ਪਹਿਚਾਣ ਰੈਬੀ ਟਿਵਾਣਾ ਵੱਲੋਂ ਨਿਰਦੇਸ਼ਤ ਪੰਜਾਬੀ ਵੈਬ ਸ਼ੀਰੀਜ ‘ਯਾਰ ਜਿਗਰੀ ਕਸੂਤੀ ਡਿਗਰੀ’ ਦੀ ਬਦੌਲਤ ਹੀ ਪ੍ਰਾਪਤ ਹੋਈ। ਇਸ ਵੈਬ ਸ਼ੀਰੀਜ ਵਿੱਚ ਉਸ ਵੱਲੋ ਨਿਭਾਏ ਡੇਜ਼ੀ ਦੇ ਕਿਰਦਾਰ ਨੇ ਉਸਨੂੰ ਪਹਿਚਾਣ ਦਿਵਾਈ।
ਆਪਣੇ ਸ਼ਾਨਦਾਰ ਅਭਿਨੈ ਦੇ ਬਲਬੂਤੇ ਜੈਸਮੀਨ ਬਾਜਵਾ ਹੁਣ ਫਿਲਮ ਦੂਰਬੀਨ ਰਾਹੀ ਪਾਲੀਵੁੱਡ ਵਿੱਚ ਆਪਣੇ ਕੈਰੀਅਰ ਦਾ ਆਗਾਜ਼ ਕਰਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਇਸ਼ਾਨ ਚੋਪੜਾ ਕਰ ਰਹੇ ਹਨ । ਇਸ ਫ਼ਿਲਮ ਉਸ ਨੇ ਨਿੰਜਾ, ਵਾਮਿਕਾ ਗੱਬੀ ਅਤੇ ਜੱਸ ਬਾਜਵਾ ਨਾਲ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ ਉਹ ਜੱਸ ਬਾਜਵਾ ਨਾਲ ਨਜ਼ਰ ਆਵੇਗੀ। ਜੈਸਮੀਨ ਬਾਜਵਾ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਪੰਜਾਬੀ ਸਿਨੇਮੇ ਦਾ ਹਿੱਸਾ ਬਣਨ ਦੀ ਇੱਛੁਕ ਸੀ, ਪਰ ਉਹ ਆਪਣੀ ਸੁਰੂਆਤ ਇੱਕ ਐਸੀ ਫਿਲਮ ਤਂੋ ਕਰਨਾ ਚਾਹੁੰਦੀ ਸੀ ਜਿਸਦਾ ਵਿਸ਼ਾ ਤੇ ਉਸਦਾ ਕਿਰਦਾਰ ਦੋਵੇ ਹੀ ਪੂਰੇ ਠੋਸ ਹੋਣ। ਉਸ ਦੀ ਇਸ ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ ਨਾਲ ਤਾਲੁਕ ਰੱਖਦੀ ਹੈ। ਇਸ ਰਾਹੀ ਉਸਨੂੰ ਪੰਜਾਬੀਅਤ ਨੂੰ ਜਾਨਣ ਦਾ ਵਧੀਆਂ ਮੌਕਾ ਵੀ ਮਿਲ ਰਿਹਾ ਹੈ। ਫਿਲਮ ਵਿੱਚ ਉਹ ਬੜੀ ਸ਼ਾਤ ਸੁਭਾਅ ਦੀ ਪੇਡੂ ਮੁਟਿਆਰ ਦਾ ਕਿਰਦਾਰ ਨਿਭਾ ਰਹੀ ਹੈ। ਜੈਸਮੀਨ ਬਾਜਵਾ ਦਾ ਕਹਿਣਾ ਹੈ ਫਿਲਮ ਦੀ ਏਨੀ ਵੱਡੀ ਸਟਾਰਕਾਸਟ ਨਾਲ ਕੰਮ ਕਰਕੇ ਉਸਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਇਸ ਫਿਲਮ ਤੋਂ ਬਾਅਦ ਉਹ ਪੰਜਾਬੀ ਵੈਬ ਸੀਰੀਜ ‘ਯਾਰ ਜਿਗਰੀ ਕਸੂਤੀ ਡਿਗਰੀ ਸ਼ੀਜਨ 2’ ਅਤੇ ਇੱਕ ਹੋਰ ਪੰਜਾਬੀ ਫਿਲਮਾਂ ਵਿੱਚ ਜਲਦ ਨਜ਼ਰ ਆਵੇਗੀ।- ਦੀਪ ਸੰਦੀਪ