in

…ਜਦੋਂ ਗਿੱਪੀ ਗਰੇਵਾਲ ਨੂੰ ਡਾਇਰੈਕਟਰ ਨੇ ਸੁਣੀਆਂ ਖਰੀਆਂ ਖਰੀਆਂ 

ਕੋਈ ਮਿਊਜ਼ਿਕ ਵੀਡੀਓ ਹੋਵੇ ਜਾਂ ਫਿਰ ਫ਼ਿਲਮ ਗਿੱਪੀ ਗਰੇਵਾਲ ਹਮੇਸ਼ਾ ਹਰ ਕੰਮ ਪੂਰੀ ਤਨਦੇਹੀ ਤੇ ਜਾਨੂੰਨ ਨਾਲ ਕਰਦਾ ਹੈ। ਇਸ ਦਾ ਹੀ ਨਤੀਜਾ ਹੈ ਕਿ ਦਰਸ਼ਕ ਉਸ ਦੇ ਹਰ ਪ੍ਰਾਜੈਕਟ ਨੂੰ ਮਣਾਂ ਮੂੰਹੀ ਪਿਆਰ ਵੀ ਦਿੰਦੇ ਹਨ। ਇਨੀਂ ਦਿਨੀਂ ਆਪਣੀ ਫ਼ਿਲਮ ‘ਮੰਜੇ ਬਿਸਤਰੇ 2 ‘ ਨੂੰ ਲੈ ਕੇ ਚਰਚਾ ਵਿੱਚ ਗਿੱਪੀ ਗਰੇਵਾਲ ਹਰ ਵਾਰ ਕੁਝ ਵੱਖਰਾ ਕਰਨ ਦੀ ਤਾਂਘ ਵਿੱਚ ਰਹਿੰਦਾ ਹੈ। ਇਸ ਗੱਲ ਦਾ ਸਬੂਤ ਉਸਦੀ ਇਹ ਫ਼ਿਲਮ ‘ਮੰਜੇ ਬਿਸਤਰੇ 2’ ਬਣੇਗੀ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਸ ਨੂੰ ਆਪਣੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਦੀਆਂ ਖ਼ਰੀਆਂ ਖ਼ਰੀਆਂ ਵੀ ਸੁਣਨੀਆਂ ਪਈਆਂ। ਪਰ ਗਿੱਪੀ ਗਰੇਵਾਲ ਦੀ ਜ਼ਿੱਦ ਅਤੇ ਜਜ਼ਬੇ ਅੱਗੇ ਨਿਰਦੇਸ਼ਕ ਸਮੇਤ ਫ਼ਿਲਮ ਦੀ ਸੁਮੱਚੀ ਟੀਮ ਨੂੰ ਗੋਡੇ ਟੇਕਣੇ ਪਏ।


ਦਰਅਸਲ ਗਿੱਪੀ ਗਰੇਵਾਲ ਆਪਣੀ ਫ਼ਿਲਮ ‘ਮੰਜੇ ਬਿਸਤਰੇ’ ਦੀ ਆਪਾਰ ਸਫ਼ਲਤਾ ਤੋਂ ਬਾਅਦ ਇਸ ਦੇ ਸੀਕੁਅਲ ਨੂੰ ਪਹਿਲੀ ਫ਼ਿਲਮ ਦੇ ਨਾਲ ਨਾਲ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਵੱਖਰਾ ਬਣਾਉਣਾ ਚਾਹੁੰਦੇ ਸਨ। ਇਸ ਫਿਲਮ ਦੀ ਸ਼ੂਟਿੰਗ ਅਤੇ ਕਹਾਣੀ ਲਈ ਕੈਨੇਡਾ ਨੂੰ ਚੁਣਿਆ ਗਿਆ। ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਗਿੱਪੀ ਗਰੇਵਾਲ ਨੇ ਹੀ ਲਿਖਿਆ ਹੈ। Àਹ ਆਪਣੀ ਕਹਾਣੀ ਮੁਤਾਬਕ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਨੂੰ ਪੰਜਾਬ ਵਾਲੀ ਹੀ ਰੰਗਤ ਦੇਣਾ ਚਾਹੁੰਦੇ ਸਨ। ਉਹ ਪੰਜਾਬ ਦੇ ਪਿੰਡਾਂ ਵਾਂਗ ਹੀ ਕੈਨੇਡਾ ‘ਚ ਉਸ ਤਰ•ਾਂ ਟਰੈਕਟਰ ਟਰਾਲੀ  ਅਤੇ ਹੋਰ ਵਾਹਨ ਸੜਕਾਂ ‘ਤੇ ਦੌੜਦੇ ਦਿਖਾਉਣਾ ਚਾਹੁੰਦੇ ਸਨ ਪਰ ਕੈਨੇਡਾ ਦੇ ਕਾਨੂੰਨ ਮੁਤਾਬਕ ਅਜਿਹਾ ਸੰਭਵ ਨਹੀਂ ਹੈ। ਉਥੇ ਟਰੈਟਰ ਟਰਾਲੀ ਦੀ ਵਰਤੋਂ ਸਿਰਫ਼ ਖੇਤਾਂ ਵਿੱਚ ਹੀ ਕੀਤੀ ਜਾ ਸਕਦੀ ਹੈ ਸੜਕਾਂ ‘ਤੇ ਨਹੀਂ। ਇਹੀ ਨਹੀਂ ਟਰੈਕਟਰ ਟਰਾਲੀ ‘ਤੇ ਸਿਰਫ ਦੋ ਬੰਦੇ ਹੀ ਬੈਠ ਸਕਦੇ ਹਨ। ਇਸ ਤੋਂ ਵੱਧ ਗੈਰ ਕਾਨੂੰਨੀ ਹੈ।  ਨਿਰਦੇਸ਼ਕ ਬਲਜੀਤ ਸਿੰਘ ਦਿਓ ਕੈਨੇਡਾ ਦੇ ਵਾਸੀ ਹੋਣ ਕਾਰਨ ਉਥੋਂ ਦੇ ਕਾਨੂੰਨ ਤੋਂ ਵਾਕਫ਼ ਹਨ ਪਰ ਦੂਜੇ ਪਾਸੇ ਗਿੱਪੀ ਗਰੇਵਾਲ ਵੀ ਕੈਨੇਡਾ ‘ਚ ਲੰਮਾ ਸਮਾਂ ਰਹਿਣ ਦੇ ਬਾਵਜੂਦ ਆਪਣੀ ਜ਼ਿੱਦ ‘ਤੇ ਅੜੇ ਹੋਏ ਸਨ। ਆਖਰ ਸੁਮੱਚੀ ਟੀਮ ਨੂੰ ਗਿੱਪੀ ਦੀ ਜ਼ਿੱਦ ਅੱਗੇ ਗੋਡੇ ਟੇਕਣੇ ਪਏ ਤੇ ਫ਼ਿਲਮ ਦੀ ਟੀਮ ਨੂੰ ਕੈਨੇਡਾ ਸਰਕਾਰ ਤੋਂ ਸ਼ੂਟਿੰਗ ਲਈ ਬਹੁਤ ਸਾਰੇ ਕੰਮਾਂ ਦੀ ਇਜ਼ਾਜਤ ਲੈਣੀ ਪਈ ਅਤੇ ਉਨ•ਾਂ ਵੱਲੋਂ ਦੱਸੀ ਗਈ ਥਾਂ ‘ਤੇ ਹੀ ਸ਼ੂਟਿੰਗ ਕੀਤੀ ਗਈ।


ਇਹ ਫ਼ਿਲਮ ਕੈਨੇਡਾ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਸੱਭਿਆਚਾਰ ਨੂੰ ਪੇਸ਼ ਕਰੇਗੀ। ਬਹੁਤ ਸਾਰੇ ਰੀਤੀ ਰਿਵਾਜਾਂਂ ਅਤੇ ਤਿਉਹਾਰਾਂ ਨੂੰ ਉਥੇ ਰਹਿੰਦੇ ਪੰਜਾਬੀ ਪੰਜਾਬ ਨਾਲੋਂ ਵੀ ਵੱਧ ਸ਼ਿੱਦਤ ਨਾਲ ਨਿਭਾਉਂਦੇ ਹਨ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਇਹ ਪੰਜਾਬੀ ਪਰਿਵਾਰ ਆਪਣੇ ਪੋਤੇ ਦਾ ਵਿਆਹ ਕੈਨੇਡਾ ਵਿੱਚ ਕਰਦਾ ਹੈ ਪਰ ਪੰਜਾਬੀ ਸੱਭਿਆਚਾਰ ਮੁਤਾਬਕ। ਇਸ ਦੌਰਾਨ ਉਥੇ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੈਨੇਡਾ ਵਿੱਚ ਵਿਆਹ ਨੂੰ ਲੈ ਕੇ ਕੀ ਸੱਭਿਆਚਾਰ ਹੈ ਇਹ ਦੇਖਣਾ ਬੇਹੱਦ ਦਿਲਚਸਪ ਹੈ। ਪਹਿਲੀ ਫ਼ਿਲਮ ਵਾਂਗ ਇਸ ਫ਼ਿਲਮ ਵਿੱਚ ਵੀ ਇਕ ਖੂਬਸੂਰਤ ਲਵ ਸਟੋਰੀ ਹੈ, ਜਿਸ ਦਾ ਝਲਕਾਰਾ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਤੋਂ ਪੈ ਰਿਹਾ ਹੈ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਤੋਂ ਫ਼ਿਲਮ ਦੀ ਟੀਮ ਦੇ ਨਾਲ ਨਾਲ ਸੁਮੱਚੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੱਡੀਆਂ ਆਸਾਂ ਹਨ। ਸੋਸ਼ਲ ਮੀਡੀਆਂ ‘ਤੇ ਇਸ ਫ਼ਿਲਮ ਦਾ ਅਸਰ ਸਾਫ਼ ਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *

‘ਰੱਬ ਦਾ ਰੇਡੀਓ 2’ ਸਬੰਧੀ ਤਰਸੇਮ ਜੱਸੜ ਨੇ ਇਸ ਬਿਆਨ ਨੇ ਸਭ ਨੂੰ ਕੀਤਾ ਭਾਵੁਕ, 29 ਨੂੰ ਹੋਵੇਗੀ ਰਿਲੀਜ਼

ਦੋਸਤਾਂ ਦੀ ਗੂੜ੍ਹੀ ਦੋਸਤੀ ਨੂੰ ਪਰਦੇ ‘ਤੇ ਦਿਖਾਏਗੀ ‘ਯਾਰਾਂ ਵੇ’