in

‘ਰੱਬ ਦਾ ਰੇਡੀਓ 2’ ਸਬੰਧੀ ਤਰਸੇਮ ਜੱਸੜ ਨੇ ਇਸ ਬਿਆਨ ਨੇ ਸਭ ਨੂੰ ਕੀਤਾ ਭਾਵੁਕ, 29 ਨੂੰ ਹੋਵੇਗੀ ਰਿਲੀਜ਼

ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤਰਸੇਮ ਜੱਸੜ ਅਤੇ ਸਿਮੀ ਚਾਹਲ ਇਨ•ੀਂ ਦਿਨੀਂ ਆਪਣੀ ਫਿਲਮ ‘ਰੱਬ ਦਾ ਰੇਡੀਓ 2’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। 29 ਮਾਰਚ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਤਰਸੇਮ ਜੱਸੜ ਮਨਜਿੰਦਰ ਸਿੰਘ ਅਤੇ ਸਿੰਮੀ ਚਾਹਲ ਗੁੱਡੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ‘ਰੱਬ ਦਾ ਰੇਡੀਓ 1’ ਦੀ ਆਪਾਰ ਸਫ਼ਲਤਾ ਤੋਂ ਬਾਅਦ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਇਸ ਵਾਰ ਰਣਜੀਤ ਬਾਵਾ ਅਤੇ ਵਾਮਿਕਾ ਗੱਬੀ ਦੇ ਸਮੇਤ ਕਈ ਹੋਰ ਕਲਾਕਾਰ ਵੀ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਉਂਣਗੇ। ਜੱਸ ਗਰੇਵਾਲ ਦੀ ਲਿਖੀ ਅਤੇ ਸ਼ਰਨ ਆਰਟ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਦਾ ਟ੍ਰੇਲਰ ਅਤੇ ਮਿਊਜ਼ਿਕ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਇਸ ਵਾਰ ਇਹ ਫ਼ਿਲਮ ਪਰਿਵਾਰ ਦੇ ਰਿਸ਼ਤਿਆਂ ਅਤੇ ਮਾਣ ‘ਤੇ ਕੇਂਦਰਿਤ ਹੋਵੇਗੀ। ਜੱਸੜ ਮੁਤਾਬਕ ਉਸ ਨੂੰ ਉਮੀਦ ਹੈ ਕਿ ਇਹ ਫਿਲਮ ਇਕ ਵਾਰ ਫਿਰ ਓਹੀ ਪ੍ਰਭਾਵ ਪਾਵੇਗੀ ਅਤੇ ਲੋਕ ਉਨ•ਾਂ ਦੀ ਕੋਸ਼ਿਸ਼ ‘ਤੇ ਜ਼ਰੂਰ ਖੁਸ਼ ਹੋਣਗੇ ਅਤੇ ਨਾਲ ਹੀ ਉਨ•ਾਂ ਕਿਹਾ ਕੀ ਮਾਂ-ਬਾਪ ਤੋਂ ਵੱਡਾ ਕੋਈ ਨਹੀਂ ਹੈ। ਹਰੇਕ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਜੋ ਇਨਸਾਨ ਆਪਣੇ ਮਾਂ-ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਅਖਵਾਉਣ ਦੇ ਲਾਇਕ ਨਹੀਂ ਹੈ।

ਜੱਸੜ ਮੁਤਾਬਕ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਪਰਿਵਾਰਕ ਫ਼ਿਲਮ ਹੈ। ਇਸ ਮੌਕੇ ਅਦਾਕਾਰਾ ਸਿਮੀ ਚਾਹਲ ਨੇ ਕਿਹਾ ਕਿ, “ਫਿਲਮ ‘ਰੱਬ ਦਾ ਰੇਡੀਓ 2’ ਦੀ ਕਹਾਣੀ ਦਾ ਹਰ ਕਿਰਦਾਰ ਬਹੁਤ ਮਹੱਤਵਪੂਰਨ ਹੈ। ‘ਰੱਬ ਦਾ ਰੇਡੀਓ 2’ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਕ ਵਾਰ ਫਿਰ ਉਸੇ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਨਜ਼ਦੀਕੀ ਸਿਨੇਮਾਘਰਾਂ ‘ਚ 29 ਮਾਰਚ ਨੂੰ ਇਹ ਫਿਲਮ ਦੇਖਣ ਜ਼ਰੂਰ ਜਾਣਗੇ।” ਸਿੰਮੀ  ਮੁਤਾਬਕ ਇਹ ਫ਼ਿਲਮ ਉਸਦੇ ਦਿਲ ਦੇ ਬੇਹੱਦ ਕਰੀਬ ਹੈ।

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਦੀ ਉਭਰ ਰਹੀ ਅਦਾਕਾਰਾ ਜੈਸਮੀਨ ਬਾਜਵਾ

…ਜਦੋਂ ਗਿੱਪੀ ਗਰੇਵਾਲ ਨੂੰ ਡਾਇਰੈਕਟਰ ਨੇ ਸੁਣੀਆਂ ਖਰੀਆਂ ਖਰੀਆਂ