fbpx

ਪੰਜਾਬੀ ਫ਼ਿਲਮ ‘ਗੁਰਮੁਖ’ ਦਾ ਪੋਸਟਰ ਰਿਲੀਜ਼, ਨਾਮੀਂ ਸਿਤਾਰੇ ਆਉਂਣਗੇ ਨਜ਼ਰ 

Posted on March 30th, 2019 in Fivewood Special

ਪੰਜਾਬੀ ਸਿਨੇਮੇ ਦਾ ਦਾਇਰਾ ਮੋਕਲਾ ਹੋਣ ਤੋਂ ਬਾਅਦ ਹੁਣ ਪੰਜਾਬੀ ਫ਼ਿਲਮਾਂ ਨੂੰ ਲੈ ਕੇ ਜਿਥੇ ਨਵੇਂ ਨਵੇਂ ਤਜ਼ਰਬੇ ਹੋਣ ਲੱਗੇ ਹਨ, ਉਥੇ ਹੀ ਹੁਣ ਵਿਸ਼ਾ ਪੱਖ ਤੋਂ ਵੀ ਪੰਜਾਬੀ ਸਿਨੇਮਾ ਸਿਖਰਾਂ ਛੂੰਹਣ ਲੱਗਾ ਹੈ। ਨਵੀਂ ਸ਼ੁਰੂ ਹੋ ਰਹੀ ਪੰਜਾਬੀ ਫ਼ਿਲਮ ‘ਗੁਰਮੁਖ’ ਇਸ ਗੱਲ ਦੀ ਪੁਖਤਾ ਮਿਸਾਲ ਹੈ। ‘ਰਾਣਾ ਆਹਲੂਵਾਲੀਆ ਪ੍ਰੋਡਕਸ਼ਨ’ ਵੱਲੋਂ ‘ਢਿੱਲੋਂ ਕਰੇਸ਼ਨਸ’ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਇਸ ਫ਼ਿਲਮ ਦਾ ਪੋਸਟਰ ਅੱਜ ਇਥੋਂ ਦੇ ਇਕ ਹੋਟਲ ਵਿੱਚ ਕੀਤਾ ਗਿਆ। ਇਸ ਮੌਕੇ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਅਕਾਂਸ਼ਤਾ ਸਰੀਨ, ਸਰਦਾਰ ਸੋਹੀ ਅਤੇ ਯਾਦ ਗਰੇਵਾਲ ਤੋਂ ਇਲਾਵਾ ਫ਼ਿਲਮ ਦੇ ਨਿਰਦੇਸ਼ਕ ਅਤੇ ਲੇਖਕ ਪਾਲੀ ਭੁਪਿੰਦਰ ਸਿੰਘ, ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ, ਕਾਰਜਕਾਰੀ ਨਿਰਮਾਤਾ ਜਸਬੀਰ ਗਿੱਲ ਅਤੇ ਫ਼ਿਲਮ ਦੇ ਪ੍ਰਾਜੈਕਟ ਡਿਜ਼ਾਈਨਰ ਸਪਨ ਮਨਚੰਦਾ ਮੌਜੂਦ ਸਨ।


ਇਸ ਮੌਕੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਬਤੌਰ ਨਿਰਦੇਸ਼ਕ ਇਹ ਉਨ•ਾਂ ਦੀ ਦੂਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਬੱਚਿਆਂ ‘ਤੇ ਅਧਾਰਿਤ ਫ਼ਿਲਮ ‘ਸਟੂਪਿਡ ਸੈਵਨ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਲੇਖਕ ਵਜੋਂ ਵੀ ਉਨ•ਾਂ ਦੀ ਇਹ ਦੂਜੀ ਅਹਿਮ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਅੱਧੀ ਦਰਜਨ ਫ਼ਿਲਮਾਂ ਦੇ ਨਾਲ ਨਾਲ ਪਿਛਲੇ ਸਾਲ ਦੀ ਚਰਚਿਤ ਫ਼ਿਲਮ ‘ਲਾਵਾਂ ਫੇਰੇ’ ਲਿਖ ਚੁੱਕੇ ਹਨ। ਫ਼ਿਲਮ ਦੇ ਨਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟਵੀਂ ਫ਼ਿਲਮ ਹੈ। ਇਹ ਫ਼ਿਲਮ ਇਕ ਵੱਖਰੇ ਅੰਦਾਜ਼ ਦੀ ਐਕਸ਼ਨ ਅਤੇ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਿਨੇਮੇ ਵਿੱਚ ਤਾਜ਼ਗੀ ਭਰਦੀ ਹੋਈ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਫ਼ਿਲਮ ਦੇ ਨਿਰਮਾਤਾ ਰਾਣਾ ਅਹਲੂਵਾਲੀਆ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਉਹ ਕਰੀਬ ਦਸ ਸਾਲਾਂ ਤੋਂ ਕੈਨੇਡਾ ਵਿੱਚ ਪੰਜਾਬੀ ਗਾਇਕਾਂ ਦੇ ਸ਼ੋਅਜ ਕਰਵਾਉਣ ਦੇ ਨਾਲ ਨਾਲ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਹੋਰ ਅਹਿਮ ਗਤੀਵਿਧੀਆਂ ਵਿੱਚ ਵੀ ਸਰਗਰਮ ਹਨ। ਇਸ ਤੋਂ ਪਹਿਲਾਂ ਉਨ•ਾਂ ਬੱਬੂ ਮਾਨ ਨੂੰ ਲੈ ਕੇ ਪੰਜਾਬੀ ਫ਼ਿਲਮ ‘ਵਣਜਾਰਾ’ ਦਾ ਨਿਰਮਾਣ ਕੀਤਾ ਸੀ। ਹੁਣ ਉਹ ਆਪਣੀ ਟੀਮ ਨਾਲ ਮਿਲਕੇ ਇਸ ਫ਼ਿਲਮ ‘ਗੁਰਮੁਖ’ ਦਾ ਨਿਰਮਾਣ ਕਰ ਰਹੇ ਹਨ। ਫ਼ਿਲਮ ਦੇ ਕਾਰਜਕਰੀ ਨਿਰਮਾਤਾ ਜਸਬੀਰ ਢਿੱਲੋਂ ਨੇ ਦੱਸਿਆ ਕਿ ਉਹ ਕਰੀਬ 20 ਸਾਲਾਂ ਤੋਂ ਫ਼ਿਲਮ ਖੇਤਰ ਨਾਲ ਜੁੜੇ ਹੋਏ ਹਨ। ਦਰਜਨਾਂ ਫ਼ਿਲਮਾਂ ਵਿਚ ਬਤੌਰ ਲਾਈਨ ਨਿਰਮਾਤਾ ਕਰ ਚੁੱਕੇ ਢਿੱਲੋਂ ਮੁਤਾਬਕ ਇਹ ਫ਼ਿਲਮ ਉਨ•ਾਂ ਦੀ ਜ਼ਿੰਦਗੀ ਦੀ ਅਹਿਮ ਫ਼ਿਲਮ ਹੈ।


ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ•ਾਂ ਦੀ ਮੁੱਢਲੀ ਪਹਿਚਾਣ ਬਹੁਚਰਚਿਤ ਫ਼ਿਲਮ ‘ਸਾਡਾ ਹੱਕ’ ਨਾਲ ਜੁੜੀ ਹੋਈ ਹੈ। ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਕੁਲਜਿੰਦਰ ਸਿੰਘ ਸਿੱਧੂ ਮੁਤਾਬਕ ਇਹ ਫ਼ਿਲਮ ਪੰਜਾਬੀ ਕੌਮ ਖਾਸ ਕਰਕੇ ਸਿੱਖ ਕੌਮ ਦਾ ਰੁਤਬਾ ਹੋਰ ਉੱਚਾ ਕਰੇਗੀ। ਇਸ ਫ਼ਿਲਮ ਦਾ ਹਿੱਸਾ ਬਣਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੀ ਸਾਰਾ ਗੁਰਪਾਲ ਨੇ ਕਿਹਾ ਕਿ ਉਹ ਸੰਜੀਦਾ ਸਿਨੇਮੇ ਦਾ ਹਮੇਸ਼ਾ ਹੀ ਹਿੱਸਾ ਬਣਨਾ ਲੋਚਦੀ ਰਹੀ ਹੈ। ਪੰਜਾਬੀ ਫ਼ਿਲਮ ‘ਅਰਦਾਸ’ ਅਤੇ ‘ਡੰਗਰ ਡਾਕਟਰ’ ਤੋਂ ਬਾਅਦ ਇਹ ਉਸਦੀ ਤੀਜੀ ਫ਼ਿਲਮ ਹੈ। ਇਸ ਫ਼ਿਲਮ ਨਾਲ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਕ ਵੱਖਰਾ ਮੁਕਾਮ ਮਿਲੇਗਾ। ਅਦਾਕਾਰ ਤੇ ਮਡਲ ਅਕਾਂਸ਼ਤਾ ਸਰੀਨ ਵੀ ਇਸ ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।  ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ ਅਤੇ ਯਾਦ ਗਰੇਵਾਲ ਨੇ ਕਿਹਾ ਕਿ ਇਸ ਲੀਕ ਤੋਂ ਹਟਵੀਂ ਫਿਲਮ ਵਿੱਚ ਦਰਸ਼ਕ ਉਨ•ਾਂ ਨੂੰ ਆਮ ਫ਼ਿਲਮਾਂ ਨਾਲੋਂ ਵੱਖਰੇ ਕਿਰਦਾਰਾਂ ਵਿੱਚ ਦੇਖਣਗੇ। ਅਜਿਹੀਆਂ ਮਨੋਰੰਜਨ ਅਤੇ ਅਰਥ ਭਰਪੂਰ ਫ਼ਿਲਮਾਂ ਦੀ ਇਸ ਵੇਲੇ ਪੰਜਾਬੀ ਸਿਨੇਮੇ ਨੂੰ ਸਖ਼ਤ ਲੋੜ ਹੈ।

 

Comments & Feedback