in

‘ਯਾਰਾ ਵੇ’ ‘ਚ ਗਗਨ ਕੋਕਰੀ ਦੇ ਦਿਲ ਨੂੰ ਲੁੱਟੇਗੀ ਅਮਰੀਕੀ ਮਾਡਲ ਮੋਨਿਕਾ ਗਿੱਲ

ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਸੰਗੀਤ ਜਗਤ ‘ਚ ਪੈਰ ਪਸਾਰਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ ਕਰ ਲਿਆ ਹੈ। ਦੱਸ ਦਈਏ ਕਿ ਗਗਨ ਕੋਕਰੀ ਦੀ ਦੂਜੀ ਫਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾ ਗਗਨ ਕੋਕਰੀ ਦੀ ਪੰਜਾਬੀ ਫਿਲਮ ‘ਲੱਟੂ’ ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਮਿਲਿਆ-ਜੁਲਿਆ ਹੀ ਹੁੰਗਾਰਾ ਮਿਲਿਆ ਸੀ।

ਦੱਸ ਦਈਏ ਕਿ ਇੰਨ੍ਹੀਂ ਦਿਨੀਂ ਗਗਨ ਕੋਕਰੀ ਆਪਣੀ ਫਿਲਮ ‘ਯਾਰਾ ਵੇ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ‘ਚ ਗਗਨ ਕੋਕਰੀ ਨਾਲ ਭਾਰਤੀ ਤੇ ਅਮਰੀਕੀ ਮਾਡਲ-ਅਦਾਕਾਰਾ ਮੋਨਿਕਾ ਗਿੱਲ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਵੇਗੀ।ਦੋਵਾਂ ਦੀ ਕੈਮਿਸਟਰੀ ਫਿਲਮ ‘ਚ ਲੋਕਾਂ ਨੂੰ ਆਕਰਸ਼ਿਤ ਕਰੇਗੀ। ‘ਯਾਰਾ ਵੇ’ ‘ਚ ਮੋਨਿਕਾ ਗਿੱਲ ਅਤੇ ਗਗਨ ਕੋਕਰੀ ਇਕ-ਦੂਜੇ ਦੇ ਸਾਥੀ ਦੇ ਰੂਪ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਦੋਵਾਂ ਦੇ ਸੁੱਚੇ ਪਿਆਰ ਦੀ ਕਹਾਣੀ ਦਿਖਾਇਆ ਜਾਵੇਗਾ।ਇਹ ਫਿਲਮ ਪਿਆਰੇ ਅਤੇ ਮਾਸੂਮ ਰੋਮਾਂਸ ਨੂੰ ਦਰਸਾਉਦੀਂ ਹੈ।

ਮੋਨਿਕਾ ਗਿੱਲ ਨੇ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਈਡ 2014 ਜਿੱਤ ਚੁੱਕੀ ਹੈ।ਇਸ ਤੋਂ ਪਹਿਲਾਂ ਮੋਨਿਕਾ ਗਿੱਲ ‘ਅੰਬਰਸਰੀਆ’, ‘ਕਪਤਾਨ’, ‘ਸਰਦਾਰ ਜੀ 2’, ‘ਫਿਰੰਗੀ’, ‘ਸੱਤ ਸ਼੍ਰੀ ਅਕਾਲ’ ਵਰਗੀਆਂ ਪੰਜਾਬੀ ਫਿਲਮਾਂ ‘ਚ ਕਲਾਕਾਰੀ ਦੇ ਹੁਨਰ ਦਿਖਾ ਚੁੱਕੀ ਹੈ। ਮੋਨਿਕਾ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੀ ਸੱਭ ਤੋਂ ਗਲੈਮਰਸ ਅਭਿਨੇਤਰੀਆਂ ‘ਚੋਂ ਇਕ ਹੈ।ਦੱਸ ਦਈਏ ਕਿ ‘ਯਾਰਾ ਵੇ’ ਫਿਲਮ ‘ਚ ਗਗਨ ਕੋਕਰੀ ਤੇ ਮੋਨਿਕਾ ਗਿੱਲ ਤੋਂ ਇਲਾਵਾ ਯੁਵਰਾਜ ਹੰਸ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਮੁੱਖ ਭੂਮਿਕਾ ‘ਚ ਹਨ।

ਦੱਸਣਯੋਗ ਹੈ ਕਿ ਫਿਲਮ ‘ਯਾਰਾ ਵੇ’ ਸ਼ੁਰੂ ਤੋਂ ਹੀ ਚਰਚਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਨੂੰ ਰਾਕੇਸ਼ ਮਹਿਤਾ ਲਿਖਿਆ ਤੇ ਇਸ ਦੇ ਨਿਰਦੇਸ਼ਕ ਵੀ ਹਨ। ਫਿਲਮ ‘ਯਾਰਾ ਵੇ’ ਨੂੰ ਗੋਲਡਨ ਬ੍ਰਿਜ ਫਿਲਮਸ ਐਂਡ ਐਂਟਰਟੇਨਮੈਂਟ ਪ੍ਰਾਇਵੇਟ ਲਿਮਟਿਡ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।’ਯਾਰਾ ਵੇ’ ਫਿਲਮ ਸਾਲ 1947 ਤੋਂ ਪਹਿਲਾਂ ਦੇ ਸਮੇਂ ‘ਤੇ ਆਧਾਰਿਤ ਹੈ। ‘ਯਾਰਾ ਵੇ’ ਫਿਲਮ ‘ਚ ਮੋਨਿਕਾ ਗਿੱਲ ਇਕ ਸਧਾਰਣ ਪੰਜਾਬੀ ਪਿੰਡ ਦੀ ਕੁੜੀ ਦੇ ਰੂਪ ‘ਚ ਨਜ਼ਰ ਆਵੇਗੀ। ਭਾਰਤ-ਪਾਕਿ ਦੀ ਵੰਡ ‘ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਭਾਰਤ-ਪਾਕਿ ਦੀ ਵੰਡ ‘ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ।

Leave a Reply

Your email address will not be published. Required fields are marked *

ਪੰਜਾਬੀ ਫ਼ਿਲਮ ‘ਗੁਰਮੁਖ’ ਦਾ ਪੋਸਟਰ ਰਿਲੀਜ਼, ਨਾਮੀਂ ਸਿਤਾਰੇ ਆਉਂਣਗੇ ਨਜ਼ਰ 

‘ਨਾਢੂ ਖਾਂ’ ਦੇ ਮੁਲਤਾਨ ਗੀਤ ਵਿੱਚ ਵਾਮਿਕਾ ਗੱਬੀ ਦੇ ਡਾਂਸ ਨੇ ਲੁੱਟਿਆ ਦਿਲ