fbpx

‘ਬਲੈਕੀਆ’ ਦੇ ਟ੍ਰੇਲਰ ਨੂੰ ਮਿਲਿਆ ਜ਼ਬਦਸਤ ਹੁੰਗਾਰਾ, ਫ਼ਿਲਮ 3 ਮਈ ਨੂੰ

Posted on April 4th, 2019 in News

ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ ਦੀ ਫ਼ਿਲਮ ‘ਬਲੈਕੀਆ’ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਇਹਾਨਾ ਢਿੱਲੋਂ, ਅਸ਼ੀਸ਼ ਦੁੱਗਲ, ਰਾਣਾ ਜੰਗ ਬਹਾਦਾਰ, ਨਗਿੰਦਰ ਗੱਖੜ, ਲੱਕੀ ਧਾਲੀਵਾਲ, ਰਵਿੰਦਰ ਮੰਡ ਅਤੇ ਪ੍ਰਮੋਦ ਪੱਬੀ ਨੇ ਅਹਿਮ ਭੂਮਿਕਾ ਨਿਭਾਈ ਹੈ। ਇੰਦਰਪਾਲ ਦੀ ਲਿਖੀ ਅਤੇ ਸੁਖਮੰਦਰ ਧੰਜਲ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਕੰਪਨੀ ਦੇ ਅਧਿਕਾਰਤ ਚੈਨਲ ‘ਤੇ ਦੋ ਦਿਨਾਂ ‘ਚ ਕਰੀਬ 15 ਲੱਖ ਲੋਕਾਂ ਨੇ ਦੇਖਿਆ ਹੈ। ਜਦਕਿ ਸੋਸ਼ਲ ਮੀਡੀਆ ਅਤੇ ਹੋਰ ਪਲੇਟਫ਼ਾਰਮਾਂ ‘ਤੇ ਇਹ ਟ੍ਰੇਲਰ 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਹੈ।

ਦੇਵ ਖਰੌੜ ਦੀ ਦਮਦਾਰ ਐਕਟਿੰਗ ਵਾਲੀ ਇਸ ਫ਼ਿਲਮ ਦੀ ਕਹਾਣੀ ਹੋਰ ਪੰਜਾਬੀ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਟ੍ਰੇਲਰ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਫ਼ਿਲਮ ਐਕਸ਼ਨ ਤੇ ਰੁਮਾਂਸ ਭਰਪੂਰ ਇਕ ਪੀਰੀਅਡ ਡਰਾਮਾ ਫ਼ਿਲਮ ਹੈ, ਜਿਸ ਵਿੱਚ ਦਰਸ਼ਕਾਂ ਨੂੰ ਹਰ ਤਰ•ਾਂ ਦਾ ਰੰਗ ਦੇਖਣ ਨੂੰ ਮਿਲੇਗਾ। 3 ਮਈ ਨੁੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਦਮਦਾਰ ਐਕਸ਼ਨ ਬਾਲੀਵੁੱਡ ਦੇ ਨਾਮਵਰ ਐਕਸ਼ਨ ਡਾਇਰੈਕਟਰ ਕੇ ਗਣੇਸ਼ ਨੇ ਫਿਲਮਾਇਆ ਹੈ। ਗਲੋਬਮੂਵੀਜ਼ ਤੇ ਪੀਟੀਸੀ ਵੱਲੋਂ ਸਾਂਝੇ ਤੌਰ ‘ਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਐਗਜੈਕੇਟਿਵ ਨਿਰਮਾਤਾ ਇੰਦਰਜੀਤ ਗਿੱਲ ਹਨ। ਦੇਵ ਖਰੌੜ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫਿਲਮ ਨੂੰ ਵੀ ਜ਼ਬਰਦਸਤ ਓਪਨਿੰਗ ਮਿਲੇਗੀ ਇਸ ਦਾ ਅੰਦਾਜ਼ਾ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਲਾਇਆ ਜਾ ਸਕਦਾ ਹੈ।

Comments & Feedback