ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਪੰਜਾਬੀ ਫ਼ਿਲਮ ‘ਨਾਢੂ ਖਾਂ’ 26 ਅਪ੍ਰੈਲ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫ਼ਿਲਮ ਦਾ ਮਿਊਜ਼ਿਕ ਵੀ ਦਰਸ਼ਕਾਂ ਦੇ ਸਿਰ ਚੜ• ਬੋਲ ਰਿਹਾ ਹੈ। ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਇਮਰਾਨ ਸ਼ੇਖ਼ ਹੈ। ਕਈ ਸਾਲ ਮੁੰਬਈ ‘ਚ ਟੈਲੀਵਿਜ਼ਨ ਇੰਡਸਟਰੀ ਵਿੱਚ ਕੰਮ ਕਰ ਚੁੱਕੇ ਇਮਰਾਨ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਪੰਜਾਬੀ ਫਿਲਮ ਹੈ। ਇਸ ਤੋਂ ਪਹਿਲਾਂ ਉਨ•ਾਂ ਨੇ ‘ਬਿੱਗ ਡੈਡੀ’ ਨਾਂ ਦੀ ਫ਼ਿਲਮ ਬਣਾਈ ਸੀ।
ਆਪਣੀ ਇਸ ਫ਼ਿਲਮ ਨੂੰ ਲੈ ਕੇ ਇਮਰਾਨ ਸ਼ੇਖ਼ ਦਾ ਕਹਿਣਾ ਹੈਕਿ ਉਸਦੀ ਇਸ ਫ਼ਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ। ਇਸ ਫ਼ਿਲਮ ‘ਤੇ ਦੋਵੇਂ ਜਣੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਇਹ ਫ਼ਿਲਮ ਉਨ•ਾਂ ਦਿਲ ਦੇ ਬੇਹੱਦ ਕਰੀਬ ਹੈ। ਇਹ ਫ਼ਿਲਮ ਇਕ ਪੀਰੀਅਡ ਡਰਾਮਾ ਫ਼ਿਲਮ ਹੈ। ਇਮਰਾਨ ਮੁਤਾਬਕ ਨਾਢੂ ਖਾਂ ਆਪਣੇ ਆਪ ਵਿੱਚ ਇੱਕ ਪੁਰਾਤਨ ਸ਼ਬਦ ਹੈ, ਜਿਸ ਦਾ ਆਮ ਲੋਕਾਂ ਦੀਆਂ ਗੱਲਾਂ ਵਿੱਚ ਅਕਸਰ ਜਿਕਰ ਹੁੰਦਾ ਰਿਹਾ ਹੈ।
ਉਸ ਮੁਤਾਬਕ ‘ਨਾਢੂ ਖਾਂ’ ਫਿਲਮ ਦਰਸ਼ਕਾਂ ਨੂੰ ਸਾਲ 1940 ਦੇ ਆਸ-ਪਾਸ ਦੇ ਸਮੇਂ ਦੇ ਪੰਜਾਬ ਵਿੱਚ ਲੈ ਜਾਏਗੀ। ਇਹ ਫਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਇਹੀ ਕਾਰਨ ਹੈ ਕਿ ਉਹ ਲੱਗਭੱਗ ਪਿਛਲੇ ਦੋ ਸਾਲਾਂ ਤੋਂ ਲੇਖਕ ਸੁਖਜਿੰਦਰ ਸਿੰਘ ਬੱਬਲ ਨਾਲ ਮਿਲ ਕੇ ਇਸ ਕਹਾਣੀ ‘ਤੇ ਲਗਾਤਾਰ ਕੰਮ ਕਰਦਾ ਰਿਹਾ ਹੈ। ਜਿਸ ਤਰ•ਾਂ ਅਰਕ ਵਿਚੋਂ ਅਰਕ ਕਢਿਆ ਜਾਂਦਾ ਹੈ। ਉਸੇ ਤਰ•ਾਂ ਉਸਨੇ ਇਸ ਫਿਲਮ ਦੀ ਸਕਰਿਪਟ ਦੀ ਚੰਗੀ ਤਰ•ਾਂ ਘੋਖ ਕਰਨ ਤੋਂ ਬਾਅਦ ਹੀ ਇਸ ਨੂੰ ਫਿਲਮਾਇਆ ਹੈ। ਇਸ ਫ਼ਿਲਮ ਨੂੰ ਇਸੇ ਸਾਲ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਹੁੰਗਾਰੇ ਤੋਂ ਇਹ ਲੱਗ ਰਿਹਾ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਮਣਾਂ ਮੂੰਹੀ ਪਿਆਰ ਦੇਣਗੇ। ਇਸ ਫ਼ਿਲਮ ਨਾਲ ਜਿਥੇ ਉਸਦੀ ਜ਼ਿੰਦਗੀ ਬਦਲੇਗੀ। ਉਥੇ ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ਨਾਲ ਜੁੜ ਰਹੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਅਤੇ ਰਾਕੇਸ਼ ਦਹੀਆ ਦੀ ਜ਼ਿੰਦਗੀ ਵਿੱਚ ਵੀ ਇਹ ਫ਼ਿਲਮ ਵੱਡਾ ਬਦਲਾਅ ਲੈ ਕੇ ਆਵੇਗੀ।
in News
‘ਨਾਢੂ ਖਾ’ ਬਦਲੇਗੀ ਸਾਡੀ ਟੀਮ ਦੀ ਜ਼ਿੰਦਗੀ : ਇਮਰਾਨ ਸ਼ੇਖ਼
