in

ਪੰਜਾਬੀ ਫ਼ਿਲਮ ‘ਯਮਲਾ’ ਵਿੱਚ ਨਜ਼ਰ ਆਵੇਗੀ ਰਾਜਵੀਰ ਜਵੰਦਾ ਅਤੇ ਨਵਨੀਤ ਢਿੱਲੋਂ ਦੀ ਜੋੜੀ

ਪੰਜਾਬੀ ਸਿਨੇਮਾ ਨੂੰ ‘ਵਾਪਸੀ’ ਤੇ ‘ਰੰਗ ਪੰਜਾਬ’ ਵਰਗੀਆਂ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਰਾਕੇਸ਼ ਮਹਿਤਾ ਅੱਜਕਲ ਆਪਣੀ ਆਗਾਮੀ ਫ਼ਿਲਮ ‘ਯਮਲਾ’ ਦੀ ਸ਼ੂਟਿੰਗ ‘ਚ ਮਸ਼ਰੂਫ਼ ਹਨ। ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਤੇ ਨਵਨੀਤ ਕੌਰ ਢਿੱਲੋਂ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਘਵੀਰ ਬੋਲੀ, ਕੰਵਲਜੀਤ ਸਿੰਘ, ਹਾਰਬੀ ਸੰਘਾ, ਦੀਪ ਮਨਦੀਪ ਤੇ ਰਾਣਾ ਜੰਗ ਬਹਾਦਰ ਵਰਗੇ ਸਿਤਾਰੇ ਵੀ ਅਹਿਮ ਭੂਮਿਕਾ ‘ਚ ਦਿਸਣਗੇ।ਫ਼ਿਲਮ ਦੀ ਕਹਾਣੀ ਰਾਕੇਸ਼ ਮਹਿਤਾ ਨੇ ਲਿਖੀ ਹੈ। ਸਕ੍ਰੀਨਪਲੇਅ ਤੇ ਡਾਇਲਾਗਸ ਅੰਜਲੀ ਖੁਰਾਣਾ ਦੇ ਹਨ। ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਤੇ ਤਰਨਤਾਰਨ ਦੇ ਆਲੇ-ਦੁਆਲੇ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਚੱਲ ਰਹੀ ਹੈ।

ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਹਨ, ਜਿਨ੍ਹਾਂ ਨੇ ਪੰਜਾਬੀ ਫ਼ਿਲਮ ‘ਯਾਰਾ ਵੇ’ ਵੀ ਪ੍ਰੋਡਿਊਸ ਕੀਤੀ ਹੈ। ਇਸ ਫ਼ਿਲਮ ਨੂੰ ਇਸੇ ਸਾਲ 11 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

‘ਯਾਰਾ ਵੇ’ ਦੀ ਉਡੀਕ ਹੋਈ ਖ਼ਤਮ, ਕੱਲ• ਹੋਵੇਗੀ ਰਿਲੀਜ਼

ਸਿੰਮੀ ਚਾਹਲ ਨੇ ਪਹਿਲੀ ਵਾਰ ‘ਚ ਹੀ ਪਿੱਛੇ ਲਾਇਆ ਗਿੱਪੀ ਗਰੇਵਾਲ