fbpx

ਸਿੰਮੀ ਚਾਹਲ ਨੇ ਪਹਿਲੀ ਵਾਰ ‘ਚ ਹੀ ਪਿੱਛੇ ਲਾਇਆ ਗਿੱਪੀ ਗਰੇਵਾਲ

Posted on April 5th, 2019 in News

ਇਸ ਵਿਸਾਖੀ ‘ਤੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ‘ਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਸਿੰਮੀ ਚਾਹਲ ਪਹਿਲੀ ਵਾਰ ਗਿੱਪੀ ਗਰੇਵਾਲ ਨਾਲ ਕੰਮ ਕਰ ਰਹੀ ਹੈ। ਦੋਵਾਂ ਦੀ ਜੋੜੀ ਦਰਸ਼ਕਾਂ ਨੂੰ ਪਸੰਦ ਵੀ ਆ ਰਹੀ ਹੈ। ਗਿੱਪੀ ਗਰੇਵਾਲ ਦੀ ਹੀ ਲਿਖੀ ਤੇ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਸਿੰਮੀ ਚਾਹਲ ਤੇ ਗਿੱਪੀ ਗਰੇਵਾਲ ਇਕ ਵਿਆਹ ‘ਚ ਮਿਲਦੇ ਹਨ। ਦਰਅਸਲ ਸਿੰਮੀ ਦਾ ਵਿਆਹ ਕਿਸੇ ਹੋਰ ਨਾਲ ਹੋਣ ਵਾਲਾ ਹੁੰਦਾ ਹੈ ਪਰ ਅਚਾਨਕ ਗਿੱਪੀ ਦੀ ਐਂਟਰੀ ਹੁੰਦੀ ਹੈ ਤਾਂ ਉਹ ਸਿੰਮੀ ਨੂੰ ਆਪਣਾ ਦਿਲ ਦੇ ਬੈਠਦਾ ਹੈ। ਉਹ ਉਸ ਨੂੰ ਖੁਦ ਭਾਬੀ ਕਹਿਣ ਦੀ ਥਾਂ ਉਸ ਨੂੰ ਹੋਰਾਂ ਦੀ ਭਾਬੀ ਬਣਾਉਣਾ ਚਾਹੁੰਦਾ ਹੈ।

ਦੋਵਾਂ ਦਾ ਪਿਆਰ ਤੇ ਤਕਰਾਰ ਫਿਲਮ ‘ਚ ਰੰਗ ਭਰਦਾ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ ‘ਮੰਜੇ ਬਿਸਤਰੇ 1’ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ। ਇਸ ‘ਚ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ, ਜਦਕਿ ਇਸ ਵਾਰ ਸੋਨਮ ਦੀ ਜਗ੍ਹਾ ਸਿੰਮੀ ਚਾਹਲ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਵੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਤੇ ਬਨਿੰਦਰ ਬਨੀ ਸਮੇਤ ਕਈ ਹੋਰ ਨਾਮਵਰ ਕਲਾਕਾਰ ਨਜ਼ਰ ਆਉਣਗੇ।

ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਸਬੰਧੀ ਸਿੰਮੀ ਚਾਹਲ ਦਾ ਕਹਿਣਾ ਹੈ ਕਿ ਉਹ ਗਿੱਪੀ ਗਰੇਵਾਲ ਦੀ ਪ੍ਰਸ਼ੰਸਕ ਹੈ। ਉਸ ਨੇ ਮੰਜੇ ਬਿਸਤਰੇ ਦੇਖੀ ਹੋਈ ਸੀ। ਉਹ ਇਸ ਫਿਲਮ ਦੇ ਸੀਕੁਅਲ ਦਾ ਹਿੱਸਾ ਬਣਨਗੇ ਤੇ ਗਿੱਪੀ ਗਰੇਵਾਲ ਨਾਲ ਕੰਮ ਕਰਕੇ ਬੇਹੱਦ ਖੁਸ਼ ਹੈ।

ਉਸ ਮੁਤਾਬਕ ਗਿੱਪੀ ਗਰੇਵਾਲ ਜਿੰਨੇ ਵਧੀਆ ਐਕਟਰ ਹਨ, ਉਨੇ ਹੀ ਵਧੀਆ ਇਨਸਾਨ ਵੀ ਹਨ। ਫ਼ਿਲਮਾਂ ਸਬੰਧੀ ਉਨ੍ਹਾਂ ਦੀ ਸਮਝ ਸਭ ਨੂੰ ਹੈਰਾਨ ਕਰਦੀ ਹੈ। ਉਹ ਫ਼ਿਲਮ ਨਾਲ ਜੁੜੀ ਹਰ ਨਿੱਕੀ ਤੋਂ ਨਿੱਕੀ ਗੱਲ ਪ੍ਰਤੀ ਖੁਦ ਸਿਰਦਰਦੀ ਲੈਂਦੇ ਹਨ। ਉਨ੍ਹਾਂ ਦੀ ਮਿਹਨਤ ਤੇ ਮੈਨੇਜਮੈਂਟ ਸਦਕਾ ਹੀ ਇਹ ਫ਼ਿਲਮ ਨੇਪਰੇ ਚੜ੍ਹੀ ਹੈ।

Comments & Feedback