fbpx

ਇਸ ਅਦਾਕਾਰ ਨੇ ਕੁਲਰਾਜ ਰੰਧਾਵਾ ਨੂੰ ਵਾਪਸ ਲਿਆਂਦਾ ਫਿਲਮਾਂ ਵਿੱਚ

Posted on April 5th, 2019 in News

ਪਾਲੀਵੁੱਡ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਕੁਲਰਾਜ ਰੰਧਾਵਾ ਫਿਲਮ ‘ਨੌਕਰ ਵਹੁਟੀ ਦਾ’ ‘ਚ ਬੀਨੂੰ ਢਿੱਲੋਂ ਨਾਲ ਨਜ਼ਰ ਆਵੇਗੀ। ਕੁਲਰਾਜ ਰੰਧਾਵਾ 3 ਸਾਲਾਂ ਬਾਅਦ ਪੰਜਾਬੀ ਇੰਡਸਟਰੀ ‘ਚ ਕਮਬੈਕ ਕਰ ਰਹੀ ਹੈ। ਕੁਲਰਾਜ ਦੀ ਆਖਰੀ ਫਿਲਮ ‘ਨਿਧੀ ਸਿੰਘ’ ਸੀ, ਜੋ 2016 ‘ਚ ਰਿਲੀਜ਼ ਹੋਈ ਸੀ। ਨਵੀਂ ਫਿਲਮ ‘ਨੌਕਰ ਵਹੁਟੀ ਦਾ’ ਬਾਰੇ ਕੁਲਰਾਜ ਰੰਧਾਵਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ।

ਕੁਲਰਾਜ ਰੰਧਾਵਾ ਨੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਉਸ ਨੇ 1 ਅਪ੍ਰੈਲ ਤੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਈ ਹੈ, ਜਿਸ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ ਤੇ ਬੀਨੂੰ ਢਿੱਲੋਂ ਦੇ ਆਪੋਜ਼ਿਟ ਉਹ ਮੁੱਖ ਭੂਮਿਕਾ ‘ਚ ਹੈ। ਕੁਲਰਾਜ ਰੰਧਾਵਾ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਸ ਫਿਲਮ ‘ਚ ਕਾਮੇਡੀ ਦੇ ਨਾਲ-ਨਾਲ ਰੋਮਾਂਟਿਕ ਫੈਮਿਲੀ ਡਰਾਮਾ ਵੀ ਦਰਸ਼ਕਾਂ ਨੂੰ ਦੇਖਣ ਲਈ ਮਿਲੇਗਾ। ਬੀਨੂੰ ਢਿੱਲੋਂ ਤੋਂ ਇਲਾਵਾ ਫਿਲਮ ‘ਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਆਦਿ ਨਜ਼ਰ ਆਉਣਗੇ। ਇਹ ਫਿਲਮ ਇਸੇ ਸਾਲ 23 ਅਗਸਤ ਨੂੰ ਰਿਲੀਜ਼ ਹੋਵੇਗੀ। ਕੁਲਰਾਜ ਰੰਧਾਵਾ ਇਸ ਤੋਂ ਪਹਿਲਾਂ ‘ਤੇਰਾ ਮੇਰਾ ਕੀ ਰਿਸ਼ਤਾ’ ਤੇ ‘ਮੰਨਤ’ ਵਰਗੀਆਂ ਸੁਪਰਹਿੱਟ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ।

Comments & Feedback