in

‘ਨਾਢੂ ਖਾ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜਿਆ ਬਤੌਰ ਨਿਰਮਾਤਾ ਜੁੜਿਆ ਹਰਪ੍ਰੀਤ ਸਿੰਘ ਦੇਵਗਨ

ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਜੰਮਪਲ ਹਰਪ੍ਰੀਤ ਸਿੰਘ ਦੇਵਗਨ ਬਹੁਤ ਲੰਮੇ ਸਮੇਂ ਤੋਂ ਵੱਖ ਵੱਖ ਕਾਰੋਬਾਰਾਂ ‘ਚ ਸਰਗਰਮ ਹਨ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਉਨ•ਾਂ ਦੇ ਕਈ ਕਾਰੋਬਾਰ ਫੈਲੇ ਹੋਏ ਹਨ। ਇਕ ਕਾਰੋਬਾਰ ਵਜੋਂ ਸਫ਼ਲ ਸਥਾਪਤੀ ਤੋਂ ਬਾਅਦ ਹੁਣ ਉਹ ਮਨੋਰੰਜਨ ਜਗਤ ਨਾਲ ਜੁੜਨ ਜਾ ਰਹੇ ਹਨ। ਬਤੌਰ ਫ਼ਿਲਮ ਨਿਰਮਾਤਾ ਉਹ 26 ਅਪ੍ਰੈਲ ਨੂੰ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਨਾਢੂ ਖਾ’ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਉਹ ਛੇਤੀ ਦੋ ਹੋਰ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਉਹ ਦੱਸਦੇ ਹਨ ਕਿ ਉਨ•ਾਂ ਦੇ ਪਰਮ ਮਿੱਤਰ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਮੈਨੈਜਿੰਗ ਡਾਇਰੈਕਟਰ ਹਰਦੀਪ ਸਿੰਘ ਦੀ ਪ੍ਰੇਰਨਾ ਤੇ ਹੱਲਾਸ਼ੇਰੀ ਨਾਲ ਹੀ ਉਹ ਇਸ ਖ਼ੇਤਰ ਨਾਲ ਜੁੜੇ ਹਨ। ਉਨ•ਾਂ ਦੇ ਕਹਿਣ ‘ਤੇ ਉਸ ਨੇ ਇਸ ਫ਼ਿਲਮ ‘ਨਾਢੂ ਖਾ’ ਦੀ ਕਹਾਣੀ ਸੁਣੀ ਸੀ।

ਉਹਨਾਂ ਦੱਸਿਆ ਕਿ ਫਿਲਮ ਲੇਖਕ ਸੁਖਜਿੰਦਰ ਸਿੰਘ ਬੱਬਲ ਦੀ ਲਿਖੀ ਅਤੇ ਇਮਰਾਨ ਸ਼ੇਖ਼ ਵੱਲੋਂ ਨਿਰਦੇਸ਼ਤ ਕੀਤੀ ਗਈ ਉਨ•ਾਂ ਦੀ ਇਹ ਫ਼ਿਲਮ 1940 ਦੇ ਆਸ ਪਾਸ ਦੀ ਕਹਾਣੀ ਹੈ। ਇਸ ‘ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫਿਲਮ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਇਸ ਨੂੰ ਬਾਕੀ ਫਿਲਮਾਂ ਨਾਲੋਂ ਵਖਰੀ ਪਹਿਚਾਣ ਦੇਵੇਗਾ ਅਤੇ ਹਰ ਵਰਗ ਦਾ ਦਰਸ਼ਕ ਇਸ ਫਿਲਮ ਨੂੰ ਪਸੰਦ ਕਰੇਗਾ। ਹਰਪ੍ਰੀਤ ਸਿੰਘ ਮੁਤਾਕਿ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਇਹ ਫਿਲਮ ਆਪਣੀ ਕਹਾਣੀ ਲੱਗੇਗੀ। ਫਿਲਮ ਵਿੱਚ “ਨਾਢੂ ਖਾਂ” ਦਾ ਕਿਰਦਾਰ ਕੀ ਹੈ ? ਨਾਢੂ ਖਾਂ ਕੌਣ ਹੈ? ਕੀ ਹਰੀਸ਼ ਵਰਮਾਂ ਇਸ ਕਿਰਦਾਰ ਨੂੰ ਨਿਭਾਵੇਗਾ? ਅਜਿਹੇ ਸਾਰੇ ਸਵਾਲਾਂ ਦੇ ਜਵਾਬ ਦਰਸ਼ਕਾਂ ਨੂੰ ਫਿਲਮ ਦੇਖਣ ਤੋਂ ਬਾਅਦ ਹੀ ਮਿਲ ਸਕਣਗੇ।

ਰਾਜਸਥਾਨ ਦੇ ਵੱਖ ਵੱਖ ਇਲਾਕਿਆਂ ‘ਚ ਫਿਲਮਾਈ ਗਈ ਇਸ ਫ਼ਿਲਮ ਲਈ ਬਕਾਇਦਾ ਸੈੱਟ ਤਿਆਰ ਕੀਤੇ ਗਏ ਸਨ, ਤਾਂ ਜੋ ਦਰਸ਼ਕਾਂ ਨੂੰ ਪੀਰੀਅਡ ਕਹਾਣੀ ਦੇ ਨਾਲ ਜੋੜਿਆ ਜਾ ਸਕੇ। ਫਿਲਮ ‘ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਨਾਲ ਨਾਲ ਬੀ.ਐਨ. ਸ਼ਰਮਾ, ਹੌਬੀ ਧਾਲੀਵਾਲ, ਗੁਰਚੇਤ ਚਿਤਰਕਾਰ, ਬਨਿੰਦਰ ਬਨੀ, ਮਲਕੀਤ ਰੌਣੀ, ਮਹਾਂਬੀਰ ਭੁੱਲਰ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸਿਮਰਨ ਧਾਲੀਵਾਲ, ਰਾਜ ਧਾਲੀਵਾਲ ਅਤੇ ਹਰਿੰਦਰ ਭੁੱਲਰ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਮ ਦੇ ਗੀਤ ਬਲਵੀਰ ਬੋਪਾਰਾਏ, ਸੁਖਜਿੰਦਰ ਸਿੰਘ ਬੱਬਲ ਅਤੇ ਗੁਰਨਾਮ ਗਾਮਾ ਨੇ ਲਿਖੇ ਹਨ।

ਇਹ ਫ਼ਿਲਮ ਉਨ•ਾਂ ਵੱਲੋਂ ਅੰਚਿਤ ਗੋਇਲ ਅਤੇ ਰਾਕੇਸ਼ ਦਹੀਆ ਨਾਲ ਮਿਲਕੇ ਬਣਾਈ ਗਈ ਹੈ। ‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਪੰਜਾਬੀ ਸਿਨਮਾ ਲਈ ਕਾਰਗਰ ਸਾਬਿਤ ਹੋਵੇਗੀ।
ਅਕਸ ਮਹਿਰਾਜ 94788 84200

Leave a Reply

Your email address will not be published. Required fields are marked *

ਐਮੀ ਵਿਰਕ ਤੇ ਹਾਰਡੀ ਸੰਧੂ ਨੇ ਮਾਰੀ ਇਕ ਹੋਰ ਬਾਜ਼ੀ

ਇਸ ਅਦਾਕਾਰ ਨੇ ਕੁਲਰਾਜ ਰੰਧਾਵਾ ਨੂੰ ਵਾਪਸ ਲਿਆਂਦਾ ਫਿਲਮਾਂ ਵਿੱਚ