in

ਰੌਸ਼ਨ ਪ੍ਰਿੰਸ ਨੂੰ ਈਸ਼ਾ ਰਿੱਕੀ ਕਹੇਗੀ ‘ਬੂ ਮੈਂ ਡਰ ਗਈ’ 

ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਣਹਾਰ ਤੇ ਕਾਬਲ ਫ਼ਿਲਮ ਲੇਖਕ ਰਾਜੂ ਵਰਮਾ ਦੀ ਲਿਖੀ ਪੰਜਾਬੀ ਫ਼ਿਲਮ ‘ਬੂ ਮੈਂ ਡਰ ਗਈ’ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦੀ ਜੋੜੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਵੱਲੋਂ ਨਿਰਦੇਸ਼ਤ ਕੀਤਾ ਜਾਵੇਗਾ। ਇਸ ਫ਼ਿਲਮ ਐਲਾਨ ਤੋਂ ਬਾਅਦ ਫ਼ਿਲਮ ਦੀ ਸੁਮੱਚੀ ਟੀਮ ਇਸ ਦੇ ਨਿਰਮਾਣ ਕਾਰਜ ਦੀ ਤਿਆਰੀ ਵਿੱਚ ਜੁਟ ਗਈ ਹੈ। ਫ਼ਿਲਮ ਵਿੱਚ ਦਰਸ਼ਕ ਰੌਸ਼ਨ ਅਤੇ ਈਸ਼ਾ ਦੇ ਨਾਲ ਨਾਲ ਯੋਗਰਾਜ ਸਿੰਘ, ਬੀ ਐਨ ਸ਼ਰਮਾ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਅਨਮੋਲ ਵਰਮਾ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਸਤਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਹੋਰ ਚਿਹਰਿਆਂ ਨੂੰ ਵੀ ਦੇਖਣਗੇ। ਇਸ ਫ਼ਿਲਮ ਦੇ ਲਾਈਨ ਨਿਰਮਾਤਾ ਪ੍ਰਵੀਨ ਕੁਮਾਰ ਹਨ। ‘ਨੈਕਸਟ ਇਮੇਜ ਇੰਟਰਟੇਨਮੈਂਟ’ ਦੀ ਪੇਸ਼ਕਸ਼ ਇਸ ਫ਼ਿਲਮ ਦੇ ਨਿਰਮਾਤਾ  ਸੋਨੀ ਨੱਢਾ, ਕਰਮਜੀਤ ਥਿੰਦ, ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ, ਸਹਿ ਨਿਰਮਾਤਾ  ਬਲਵੰਤ ਸਿਘ,  ਹਰਵਿੰਦਰ ਬੱਬੂ ਅਤੇ ਹਰਭਜਨ ਰਾਹੀਂ ਦੀ ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਗੈਗਜ ਸਟੂਡੀਓ ਵੱਲੋਂ ਤਿਆਰ ਕੀਤਾ ਜਾਵੇਗਾ।


ਫ਼ਿਲਮ ਦੇ ਲੇਖਕ ਰਾਜੂ ਵਰਮਾ ਨੇ ਦੱਸਿਆ ਕਿ ਉਸ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਨਿਰੋਲ ਰੂਪ ‘ਚ ਪਰਿਵਾਰਕ ਡਰਾਮਾ ਫ਼ਿਲਮ ਹੈ। ਫ਼ਿਲਮ ਦੇ ਟਾਈਟਲ ਤੋਂ ਜ਼ਾਹਰ ਹੋ ਰਿਹਾ ਹੈ ਕਿ ਫਿਲਮ ‘ਚ ਭਰਪੂਰ ਕਾਮੇਡੀ ਵੀ ਹੋਵੇਗੀ। ਇਹ ਫ਼ਿਲਮ ਇਕ ਵੱਖਰੇ ਜੋਨਰ ਦੀ ਫ਼ਿਲਮ ਹੈ, ਜਿਸ ਨੂੰ ਹਰ ਤਰ•ਾਂ ਦੇ ਦਰਸ਼ਕ ਪਸੰਦ ਕਰਨਗੇ।

ਫ਼ਿਲਮ ਦੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਮੁਤਾਬਕ ਬਤੌਰ ਨਿਰਦੇਸ਼ਕ ਉਨ•ਾਂ ਦੀ ਇਹ ਤੀਜੀ ਫ਼ਿਲਮ ਹੋਵੇਗੀ। ਉਨ•ਾਂ ਦੀ ਪਹਿਲੀ ਫ਼ਿਲਮ ‘ਕੁੜਮਾਈਆਂ’ ਸੀ। ਹਾਲਹਿ ਵਿੱਚ ਉਸ ਨੇ ਆਪਣੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਉਨ•ਾਂ ਮੁਤਾਬਕ ਇਹ ਫ਼ਿਲਮ ਉਨ•ਾਂ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਵੇਗੀ।  ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਇਸ ਫ਼ਿਲਮ ਦੀ  ਪ੍ਰੋਡਕਸ਼ਨ ‘ਪ੍ਰਵੀਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਕੀਤੀ ਜਾ ਰਹੀ ਹੈ। ਫ਼ਿਲਮ ਨੂੰ ਖੂਬਸੂਰਤੀ ਦਾ ਜਾਮਾ ਪਹਿਨਾਉਣ ਲਈ ਉਨ•ਾਂ ਦੀ ਟੀਮ ਵੱਲੋਂ ਸ਼ੂਟਿੰਗ ਲਈ ਚੰਡੀਗੜ• ਦੇ ਆਸ ਪਾਸ ਅਤੇ ਪੰਜਾਬ ਤੇ ਹਿਮਾਚਲ ਪ੍ਰਦੇਸ ਦੀਆਂ ਕੁਝ ਖੂਬਸੂਰਤ ਥਾਵਾਂ ਨੂੰ ਚੁਣਿਆ ਗਿਆ ਹੈ। ਉਨ•ਾਂ ਮੁਤਾਬਕ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਫ਼ਿਲਮ ਜ਼ਰੀਏ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦੀ ਕਾਮੇਡੀ ਫ਼ਿਲਮ ਨਾਲ ਜੁੜਨ ਦਾ ਮੌਕਾ ਮਿਲੇਗਾ।

Leave a Reply

Your email address will not be published. Required fields are marked *

ਅਗਲੇ 3 ਮਹੀਨੇ 13 ਫ਼ਿਲਮਾਂ 50 ਕਰੋੜ ਰੁਪਏ ਦਾਅ ‘ਤੇ 

ਗਿੱਪੀ ਗਰੇਵਾਲ ਤੇ ਐਮੀ ਵਿਰਕ ਸਿਨੇਮੇ ‘ਚ ਹੋਣਗੇ ਇਕ ਦੂਜੇ ਦੇ ਆਹਮੋ ਸਾਹਮਣੇ, ਦੇਖੋ ਇਹ ਪੋਸਟਰ