fbpx

ਕਿਉਂ ਬਣਿਆ ‘ਬਲੈਕੀਆ’ ਦੇਵ ਖਰੌੜ??

Posted on April 15th, 2019 in Article

ਪੰਜਾਬੀ ਫਿਲਮ ਇੰਡਸਟਰੀ ਦਾ ਇਹ ਐਕਸ਼ਨ ਹੀਰੋ ਚਾਰ ਸੁਪਰ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਪੰਜਾਬੀ ਫ਼ਿਲਮ ‘ਬਲੈਕੀਆ’ ਵਿੱਚ ਨਜ਼ਰ ਆਵੇਗਾ। ਇਹ ਫ਼ਿਲਮ 3 ਮਈ ਨੂੰ ਰਿਲੀਜ਼ ਹੋ ਰਹੀ ਹੈ। ‘ਓਹਰੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ ਦੀ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕ ਦੇਖ ਚੁੱਕੇ ਹਨ। ਟ੍ਰੇਲਰ ਤੋਂ ਸਾਫ਼ ਝਲਕਦਾ ਹੈ ਕਿ ਇਸ ਫ਼ਿਲਮ ਲਈ ਦੇਵ ਨੇ ਬੇਹੱਦ ਮਿਹਨਤ ਕੀਤੀ ਹੈ। ਇਸ ਫ਼ਿਲਮ ਵਿੱਚ ਉਹ ਗਾਮਾ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ। ਜੋ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਦਾ ਸ਼ੌਕੀਨ ਹੈ। ਨਿਰਮਾਤਾ ਸੁਖਮਿੰਦਰ ਧੰਜਲ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਇੰਦਰਪਾਲ ਸਿੰਘ ਨੇ ਲਿਖੇ ਹਨ।


ਇਸ ਫ਼ਿਲਮ ਬਾਰੇ ਦੇਵ ਦੱਸਦਾ ਹੈ ਕਿ ਇਹ ਫ਼ਿਲਮ 1970 ਦੇ ਦਹਾਕੇ ਦੀ ਹੈ।  ਇਸ ਫ਼ਿਲਮ ਜ਼ਰੀਏ ਉਸ ਦੌਰ ‘ਚ ਹੁੰਦੀ ਸਮੱਗਲਿੰਗ, ਗੈਂਗਵਾਰਾਂ ਅਤੇ ਜ਼ੁਰਮ ਦੀ ਦੁਨੀਆਂ ਦੇ ਰੰਗ ਢੰਗ ਪਰਦੇ ‘ਤੇ ਪੇਸ਼ ਕੀਤੇ ਜਾਣਗੇ। ਬੇਸ਼ੱਕ ਅੱਜ ਵੀ ਉਹ ਦੌਰ ਕਿਤੇ ਨਾ ਕਿਤੇ ਪੰਜਾਬ ‘ਚ ਝਲਕਾਰੇ ਜ਼ਰੂਰ ਮਾਰਦਾ ਹੈ ਪਰ ਫ਼ਿਲਮ ਦੇ ਲੇਖਕ ਇੰਦਰਪਾਲ ਸਿੰਘ ਨੇ ਇਸ ਨੂੰ ਕਿਵੇਂ ਫ਼ਿਲਮੀ ਰੂਪ ਦਿੱਤਾ ਹੈ, ਇਹ ਦੇਖਣਾ ਬਾਕਮਾਲ ਹੋਵੇਗਾ। ‘ਬਾਗੀ’ ਵਰਗੀ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਬਣਾ ਚੁੱਕੇ ਸੁਖਮਿੰਦਰ ਧੰਜਲ ਨੇ ਇਸ ਫ਼ਿਲਮ ਨੂੰ ਨਿਰਦੇਸ਼ਕ ਕਰਕੇ ਫ਼ਿਲਮ ਦੀ ਕਹਾਣੀ ਨੂੰ ਚਾਰ ਚੰਨ ਲਗਾ ਦਿੱਤੇ ਹਨ। ਦੇਵ ਮੁਤਾਬਕ ਉਸ ਨੇ ਇਹ ਫ਼ਿਲਮ ਕਰੀਬ ਚਾਰ ਸਾਲ ਪਹਿਲਾਂ ਸੁਣੀ ਸੀ। ਉਦੋਂ ਹੀ ਉਸ ਨੇ ਇਹ ਫ਼ਿਲਮ ਕਰਨ ਦੀ ਹਾਮੀਂ ਭਰ ਦਿੱਤੀ ਸੀ। ਜਦੋਂ ਫ਼ਿਲਮ ਨਿਰਮਾਤਾ ਵਿਵੇਕ ਓਹਰੀ ਨੇ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ  ਉਨ•ਾਂ ਨੇ ਵੀ ਇਸ ਫ਼ਿਲਮ ਨੂੰ ਬਣਾਉਣ ਦੀ ਝੱਟ ਹਾਂ ਕਰ ਦਿੱਤੀ।  ਇਹ ਫ਼ਿਲਮ ਉਸ ਨੂੰ ਬੇਹੱਦ ਪਸੰਦ ਹੈ।


ਦੇਵ ਮੁਤਾਬਕ ਦਰਸ਼ਕ ਉਸ ਨੂੰ ਐਕਸ਼ਨ ਹੀਰੋ ਵਜੋਂ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ। ਇਹ ਫਿਲਮ ਉਸ ਨੂੰ ਇਸੇ ਤਰ•ਾਂ ਦੇ ਰੂਪ ਵਿੱਚ ਪੇਸ਼ ਕਰੇਗੀ।  ਉਸ ਮੁਤਾਬਕ ਫ਼ਿਲਮ ਵਿਚਲਾ ਗਾਮਾ ਦਾ ਕਿਰਦਾਰ ਮੇਰੇ ਲਈ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ। ਫ਼ਿਲਮ ਲਈ  ਮੈਨੂੰ ਆਪਣਾ ਭਾਰ ਵਧਾਉਣ ਦੇ ਨਾਲ ਨਾਲ ਦਿੱਖ ਵਿੱਚ ਵੀ ਤਬਦੀਲੀ ਕਰਨੀ ਪਈ। ਇਸ ਫ਼ਿਲਮ ਵਿੱਚ ਮੇਰੀ ਡ੍ਰੈਸ ਵੀ 1970 ਦੇ ਦੌਰ ਦੀ ਰੱਖੀ ਗਈ ਹੈ। ਇਸ ਫਿਲਮ ਦਾ ਨਾਂ ਪਹਿਲਾਂ ਸਮੱਗਲਰ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਸਭ ਦੇ ਸੁਝਾਅ ਨਾਲ ਇਸ ਦਾ ਨਾਂ ਬਲੈਕੀਆ ਰੱਖਿਆ ਗਿਆ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਹਿੰਦੀ ਫ਼ਿਲਮ ਦੀਵਾਰ, ਜੰਜੀਰ ਦੀ ਯਾਦ ਦਿਵਾਏਗੀ। ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਬਠਿੰਡਾ, ਫ਼ਰੀਦਕੋਟ, ਅਬੋਹਰ ਅਤੇ ਹੋਰ ਸਰਹੱਦੀ ਖ਼ੇਤਰਾਂ ਵਿੱਚ ਕੀਤੀ ਗਈ ਹੈ। ਇਸ ਵਿੱਚ ਉਸਦੀ ਹੀਰੋਇਨ ਇਹਾਨਾ ਢਿੱਲੋਂ ਹੈ। ਦੇਵ ਦਾ ਕਹਿਣਾ ਹੈ ਕਿ ਇਹ ਫ਼ਿਲਮ ਪੀਰੀਅਡ ਫ਼ਿਲਮ ਜ਼ਰੂਰ ਹੈ ਪਰ ਇਸ ਦਾ ਸੱਭਿਆਚਾਰ ਉਹ ਹੈ ਜੋ ਸਮੱਗਲਰ ਤੇ ਜ਼ਰਮ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਹੁੰਦਾ ਹੈ। ਇਹ ਫ਼ਿਲਮ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਪਰਦੇ ‘ਤੇ ਲਿਆਵੇਗੀ। ਦੇਵ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸ ਦੇ ਦਰਸ਼ਕਾਂ ਦੇ ਨਾਲ ਨਾਲ ਆਮ ਦਰਸ਼ਕਾਂ ਨੂੰ ਵੀ ਪਸੰਦ ਆਵੇਗੀ।
ਸਾਕਾ ਨੰਗਲ

Comments & Feedback