in

ਕੀ ਤੁਸੀਂ ਜਾਣਦੇ ਹੋ ਆਖਰ ਇਹ ‘ਮੁਕਲਾਵਾ’ ਹੈ ਕੀ???

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਦੀ ਨਵੀਂ ਫ਼ਿਲਮ ‘ਮੁਕਲਾਵਾ’ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਰਾਜੂ ਵਰਮਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਨਾਮਵਰ ਫ਼ਿਲਮ ਨਿਰਮਾਣ ਤੇ ਡਿਸਟੀਬਿਊਸ਼ਨ ਕੰਪਨੀ ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਗ੍ਰੇ ਸਲੇਟ ਪਿਕਚਰਸ’ ਦੇ ਸਹਿਯੋਗ ਨਾਲ ਬਣਾਈ ਗਈ ਗਈ ਹੈ। ਇਹ ਫ਼ਿਲਮ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਿਸ਼ਤਿਆਂ ਦੀ ਖੂਬਸੂਰਤ ਕਹਾਣੀ ਹੈ।  ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਨਾਲ ਨਾਲ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਇਕ ਖੂਬਸੂਰਤ ਪਰਿਵਾਰਕ ਪੀਰੀਅਡ ਡਰਾਮਾ ਫ਼ਿਲਮ ਹੈ।

ਫ਼ਿਲਮ ਦਾ ਟਾਈਟਲ ਦੱਸ ਰਿਹਾ ਹੈ ਕਿ ਇਹ ਫ਼ਿਲਮ ਇਕ ਕੁੜੀ, ਮੁੰਡੇ ਦੇ ਵਿਆਹ ਅਤੇ ਵਿਆਹ ਤੋਂ ਬਾਅਦ ਮੁਕਲਾਵੇ ਦੀ ਕਹਾਣੀ ਹੈ। ਇਕ ਦੌਰ ਸੀ ਜਦੋਂ ਵਿਆਹ ਮਾਂ ਬਾਪ ਦੀ ਰਜ਼ਾਮੰਦੀ ਨਾਲ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਸਨ ਪਰ ਮੁਕਲਾਵਾ ਕਈ ਸਾਲਾਂ ਬਾਅਦ ਦੋਵਾਂ ਦੇ ਜਵਾਨ ਹੋਣ ‘ਤੇ ਹੀ ਦਿੱਤਾ ਜਾਂਦਾ ਸੀ। ਇਹ ਫ਼ਿਲਮ ਕੁਝ ਇਸ ਤਰ•ਾਂ ਦੇ ਵਿਸ਼ੇ ‘ਤੇ ਹੀ ਅਧਾਰਿਤ ਹੈ।  ਮੁਕਲਾਵਾ ਇਕ ਅਜਿਹੀ ਰਸਮ ਸੀ, ਜਿਸ ਨਾਲ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਸੀ। ਅਜੌਕੇ ਦੌਰ ਵਿੱਚ ਬੇਸ਼ੱਕ ਇਹ ਰਸਮ ਖ਼ਤਮ ਹੋ ਚੁੱਕੀ ਹੈ। ਪਰ ਵਿਆਹੁਤਾ ਜ਼ਿੰਦਗੀ ਦੀ ਅਸਲ ਸ਼ੁਰੂਆਤ ਮੁਕਲਾਵੇ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ।

ਮੁਕਲਾਵਾ ਲੈਣ ਤੋਂ ਕਈ ਮਹੀਨੇ ਪਹਿਲਾਂ ਹੀ ਮੁੰਡਾ ਤਿਆਰੀਆਂ ਸ਼ੁਰੂ ਕਰ ਦਿੰਦਾ ਸੀ। ਮੁਕਲਾਵਾ ਲੈਣ ਲਈ ਸਹੁਰੇ ਜਾਂਦਾ ਮੁੰਡਾ ਕਿਸੇ ਨਵਾਬ ਤੋਂ ਘੱਟ ਤਿਆਰ ਹੋ ਕੇ ਨਹੀਂ ਜਾਂਦਾ ਸੀ। ਮੁਕਾਲਾਵਾ ਲੈਣ ਗਏ ਮੁੰਡੇ ਦਾ ਅਕਸਰ ਆਪਣੀਆਂ ਸਾਲੀਆਂ ਨਾਲ ਵੀ ਵਾਹ ਪੈਂਦਾ। ਉਹ ਆਪਣੇ ਜੀਜੇ ਨੂੰ ਟੱਬਰਾਂ ਕਰਦੀਆਂ ਅਤੇ ਆਪਣੇ ਭੈਣ ਦਾ ਖਿਆਲ ਰੱਖਣ ਦੀ ਅਪੀਲ ਕਰਦੀਆਂ। ਇਹ ਫ਼ਿਲਮ ਪੰਜਾਬੀ ਸੱਭਿਆਚਾਰ ਦੀ ਮਨਫੀ ਹੋ ਚੁੱਕੀ ਰਸਮ ‘ਤੇ ਅਧਾਰਿਤ ਫ਼ਿਲਮ ਹੈ।

Leave a Reply

Your email address will not be published. Required fields are marked *

ਕਿਉਂ ਬਣਿਆ ‘ਬਲੈਕੀਆ’ ਦੇਵ ਖਰੌੜ??

‘ਜੱਦੀ ਸਰਦਾਰ’ ਵਿੱਚ ਨਜ਼ਰ ਆਵੇਗੀ ਸਿੱਪੀ ਗਿੱਲ ਤੇ ਸਾਵਨ ਰੂਪੋਵਾਲੀ ਦੀ ਜੋੜੀ