fbpx

‘ਮੁਕਲਾਵਾ’ ‘ਚ ਸਰਬਜੀਤ ਚੀਮਾ ਵੀ  ਬੰਨ•ੇਗਾ ਅਦਾਕਾਰੀ ਦਾ ਰੰਗ 

Posted on April 18th, 2019 in News

ਅਗਲੇ ਮਹੀਨੇ 24 ਮਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੁਕਲਾਵਾ’ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਸਰਬਜੀਤ ਚੀਮਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ।  ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲਾ ਸਰਬਜੀਤ ਚੀਮਾ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਵਿੱਚ ਦਮਦਾਰ ਭੂਮਿਕਾ ਨਿਭਾ ਚੁੱਕਾ ਹੈ। ਸਰਬਜੀਤ ਚੀਮਾ ਦੀ ਬਤੌਰ ਹੀਰੋ ਪਹਿਲੀ ਪੰਜਾਬੀ ਫ਼ਿਲਮ ‘ਪਿੰਡ ਦੀ ਕੁੜੀ ਸੀ’। ਉਸ ਮਗਰੋਂ ਕਈ ਫ਼ਿਲਮਾਂ ਵਿੱਚ ਨਜ਼ਰ ਅ ਚੁੱਕਿਆ ਚੀਮਾ ਪਿਛਲੇ ਸਾਲ ਚਰਚਿਤ ਫ਼ਿਲਮ ‘ਅਸ਼ਕੇ’ ਵਿੱਚ ਵੀ ਇਕ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਨਜ਼ਰ ਆਇਆ ਸੀ। ਹੁਣ ਉਹ ਮੁਕਲਾਵਾ ਵਿੱਚ ਐਮੀ ਵਿਰਕ ਦੇ ਵੱਡੇ ਭਰਾ ਦੇ ਕਿਰਦਾਰ ਵਿੱਚ ਦਿਖਾਈ ਦੇਵੇਗਾ। ‘ਵਾਈਟ ਹਿੱਲ ਸਟੂਡੀਓ’ ਦੀ ਪੇਸ਼ਕਸ਼ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਸ ਵਿੱਚ ਐਮੀ ਵਿਰਕ ਤੇ ਸਰਬਜੀਤ ਚੀਮਾ ਤੋਂ ਇਲਾਵਾ ਸੋਨਮ ਬਾਜਵਾ, ਦ੍ਰਿਸ੍ਰਟੀ ਗਰੇਵਾਲ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ ।


ਸਰਬਜੀਤ ਚੀਮਾ ਮੁਤਾਬਕ ਇਹ ਫਿਲਮ 1980 ਦੇ ਦਹਾਕੇ ਦੀ ਕਹਾਣੀ ਹੈ। ਫਿਲਮ ਵਿੱਚ ਸਾਂਝੇ ਪਰਿਵਾਰਾਂ ਦੀ ਕਹਾਣੀ ਦੇ ਨਾਲ ਨਾਲ ਮੁਕਲਾਵੇ ਦੀ ਰਸਮ ਅਤੇ ਮੁਕਲਾਵੇ ਨੂੰ ਤਰਸ ਰਹੇ ਇਕ ਮੁੰਡੇ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿੱਚ ਉਸਦਾ ਕਿਰਦਾਰ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਅਦਾਕਾਰਾ ਦ੍ਰਿਸ਼ਟੀ ਗਰੇਵਾਲ ਫਿਲਮ ਵਿੱਚ ਉਸਦੀ ਪਤਨੀ ਬਣੀ ਹੈ।  ਚੀਮੇ ਮੁਤਾਬਕ ਅਜਿਹੀਆਂ ਪਰਿਵਾਰਕ ਤੇ ਸੱਭਿਆਚਾਰਕ ਫ਼ਿਲਮਾਂ ਦੀ ਪੰਜਾਬੀ ਸਿਨੇਮੇ ਨੂੰ ਬਹੁਤ ਲੋੜ ਹੈ। ਇਸ ਤਰ•ਾਂ ਦੀਆਂ ਫ਼ਿਲਮਾਂ ਹੀ ਪੰਜਾਬੀ ਪਰਿਵਾਰਾਂ ਨੂੰ ਪੰਜਾਬੀ ਸਿਨੇਮੇ ਨਾਲ ਜੋੜ ਸਕਦੀਆਂ ਹਨ।


ਜ਼ਿਲ•ਾ ਜਲੰਧਰ ਦੇ ਚੀਮਾ ਕਲਾ ਦਾ ਜੰਮਪਲ ਸਰਬਜੀਤ ਚੀਮਾ ਗਾਇਕੀ ‘ਚ ਆਉਣ ਤੋਂ ਪਹਿਲਾਂ ਭੰਗੜਾ ਪਾਉਂਦਾ ਰਿਹਾ ਹੈ। ਉਹ ਜਲੰਧਰ ਦੇ ਲਾਇਲਪੁਰ ਕਾਲਜ ਵਿੱਚ ਲਗਾਤਾਰ ਪੰਜ ਸਾਲ ਭੰਗੜੇ ਦੀ ਟੀਮ ਦਾ ਮੈਂਬਰ ਰਿਹਾ ਹੈ। ਬਲਰਾਜ ਬੱਸੀ ਅਤੇ ਬੀ ਐਸ ਨਾਰੰਗ ਤੋਂ ਸੰਗੀਤਕ ਸਮਝ ਲੈਣ ਤੋਂ ਬਾਅਦ ਉਨ•ਾਂ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਸਾਲ 1993 ‘ਚ ਪਲੇਠੀ ਐਲਬਮ ‘ਯਾਰ ਨੱਚਦੇ’ ਨਾਲ ਕੀਤੀ। ਪਰ ਉਨ•ਾਂ ਦੀ ਗਾਇਕੀ ਦੀ ਅਸਲ ਸ਼ੁਰੂਆਤ 1996 ‘ਚ ‘ਮੇਲਾ ਦੇਖਦੀਏ ਮੁਟਿਆਰੇ’ ਐਲਬਮ ਨਾਲ ਹੋਈ ਸੀ। ਇਸ ਐਲਬਮ ਤੋਂ ਬਾਅਦ ਸਰਬਜੀਤ ਚੀਮਾ ਦੀ ਗਾਇਕੀ ਦੇ ਸਫ਼ਰ ਨੇ ਐਸੀ ਰਫ਼ਤਾਰ ਫੜ•ੀ ਕਿ ਉਹ ਅੱਜ ਵੀ ਲੱਖਾਂ ਲੋਕਾਂ ਦਾ ਹਰਮਨ ਪਿਆਰਾ ਗਾਇਕ ਤੇ ਅਦਾਕਾਰ ਹੈ।

Comments & Feedback