in

ਅਦਾਕਾਰੀ ਦੀਆਂ ਮਹਿਕਾਂ ਖਿਲਾਰ ਰਹੀ ਤਾਨੀਆ

ਖੁਸ਼ਬੋ ਕਦੇ ਲੁਕੀ ਨਹੀਂ ਰਹਿੰਦੀ, ਜਿਨ•ਾਂ ਵਿੱਚ ਕਲਾ ਦੀ ਖੁਸ਼ਬੋ ਹੁੰਦੀ ਹੈ ਉਹ ਮੌਕਾ ਮਿਲਣ ‘ਤੇ ਆਪ ਮੁਹਾਰੇ ਸਭ ਨੂੰ ਮੰਤਰਮੁਗਧ ਕਰ ਹੀ ਦਿੰਦੀ ਹੈ। ਇਸ ਗੱਲ ਦੀ ਮਿਸਾਲ ਬਣਕੇ ਉਭਰੀ ਹੈ ਇਹ ਅਦਾਕਾਰਾ ਤਾਨੀਆ। ਤਾਨੀਆ ਨੇ ਆਪਣੀ ਮਹਿਜ਼ ਤਿੰਨ ਫ਼ਿਲਮਾਂ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੱਖਰੀ ਪਹਿਚਾਣ ਹਾਸਲ ਕਰ ਲਈ ਹੈ। ਭੋਲੇ ਜਿਹੇ ਚਿਹਰੇ ਵਾਲੀ ਤੇ ਸੀਰਤ ਅਤੇ ਸੂਰਤ ਦਾ ਸੁਮੇਲ ਤਾਨੀਆ ਨੇ ਆਪਣੀ ਅਦਾਕਾਰੀ ਨਾਲ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਛੇਤੀ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਹੀਰੋਇਨਾਂ ‘ਚ ਆਪਣਾ ਸ਼ੁਮਾਰ ਕਰਵਾਏਗੀ।


ਝਾਰਖੰਡ ਦੀ ਜੰਮਪਲ 25 ਸਾਲਾਂ ਦੀ ਤਾਨੀਆ ਨੇ ਆਪਣੀ ਪੜ•ਾਈ ਸ਼ੀ੍ਰ ਅੰਮ੍ਰਿਤਸਰ ਸਾਹਬ ਤੋਂ ਕੀਤੀ ਹੈ। ਇਸ ਸ਼ਹਿਰ ਨੇ ਹੀ ਉਸ ਅੰਦਰ ਅਦਾਕਾਰੀ ਦੀ ਚਿਣਗ ਜਗਾਈ ਸੀ।  ਕੌਮੀ ਪੱਧਰ ਦੀ ਕਲਾਸੀਕਲ ਡਾਂਸਰ ਰਹੀ ਤਾਨੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਲ 2012 ਤੋਂ ਸਾਲ 2016 ਤੱਕ ਬੈਸਟ ਐਕਟਰ ਵੀ ਰਹੀ ਹੈ। ਸਾਲ 2011 ਵਿੱਚ ਮਿਸ ਅੰਮ੍ਰਿਤਸਰ ਰਹਿ ਚੁੱਕੀ ਤਾਨੀਆ ਅੱਜ ਕੱਲ• ਕੈਨੇਡਾ ਵਿੱਚ ਰਹਿ ਰਹੀ ਹੈ। ਉਸਦੀ ਪਹਿਲੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਸੀ, ਜਿਸ ਵਿੱਚ ਉਸਨੇ ਗੁਰਪ੍ਰੀਤ ਘੁੱਗੀ ਦੀ ਬੇਟੀ ਦਾ ਕਿਰਦਾਰ ਅਦਾ ਕੀਤਾ ਸੀ। ਤਾਨੀਆ ਨੂੰ ਮੁੱਢਲੀ ਪਹਿਚਾਣ ਪੰਜਾਬੀ ਫ਼ਿਲਮ ‘ਕਿਸਮਤ’ ਨੇ ਦਿੱਤੀ ਸੀ। ਇਸ ਫ਼ਿਲਮ ਜ਼ਰੀਏ ਦਰਸ਼ਕਾਂ ਨੇ ਉਸਦਾ ਚਿਹਰਾ ਪਹਿਚਾਣਿਆ।


ਇਸ ਸਾਲ ਦੀ ਸੁਪਰਹਿੱਟ ਰਹੀ ਫ਼ਿਲਮ ‘ਗੁੱਡੀਆਂ ਪਟੌਲੇ’ ਵਿੱਚ ਤਾਂ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਅਦਾਕਾਰੀ ਵਿੱਚ ਉਹ ਕਿਸੇ ਤੋਂ ਘੱਟ ਨਹੀਂ ਹੈ। ਇਸ ਫ਼ਿਲਮ ਵਿੱਚ ਉਸ ਨੇ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਨਾਲ ਅਹਿਮ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਅਤੇ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ‘ਗੁੱਡੀਆ ਪਟੌਲੇ’ ਦੇ ਨਿਰਮਾਤਾਵਾਂ ਨੇ ਆਪਣੀ ਅਗਲੀ ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਨੂੰ ਹੀ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਉਸ ਦੀ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਤੋਂ ਬਾਅਦ ਤਾਨੀਆ ਦੀ ਗਿਣਤੀ ਪੰਜਾਬੀ ਦੀਆਂ ਮੋਹਰਲੀ ਕਤਾਰ ਦੀਆਂ ਹੀਰੋਇਨਾਂ ਵਿੱਚ ਹੋਵੇਗੀ।

Leave a Reply

Your email address will not be published. Required fields are marked *

ਪੰਜਾਬ ਦੇ ਇਸ ਫ਼ਿਲਮ ਲੇਖਕ ਰਾਜੂ ਵਰਮਾ ਨੇ ਬਣਾਇਆ ਰਿਕਾਰਡ, ਲਗਾਤਾਰ ਰਿਲੀਜ਼ ਹੋਣੀਆਂ 9 ਫ਼ਿਲਮਾਂ

‘ਮੁਕਲਾਵਾ’ ‘ਚ ਸਰਬਜੀਤ ਚੀਮਾ ਵੀ  ਬੰਨ•ੇਗਾ ਅਦਾਕਾਰੀ ਦਾ ਰੰਗ