in

ਰਵਿੰਦਰ ਗਰੇਵਾਲ ਦੀ ਫ਼ਿਲਮ ਨੇ ਮੋਦੀ ਭਗਤਾ ‘ਚ ਛੇੜਿਆ ਵਿਵਾਦ, ਦੋ ਧਿਰਾਂ ਹੋਈਆਂ ਆਹਮੋ ਸਾਹਮਣੇ

ਚੋਣਾਂ ਦੇ ਮੌਸਮ ਵਿੱਚ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ’15 ਲੱਖ ਕਦੋਂ ਆਉਂਣਗੇ’ ਨੇ ਸਿਆਸੀ ਜੰਗ ਛੇੜ ਦਿੱਤੀ ਹੈ। ਰਵਿੰਦਰ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੇ ਟ੍ਰੇਲਰ ਥੱਲੇ ਦੋ ਸਿਆਸੀ ਪਾਰਟੀਆਂ ਦੇ ਭਗਤਾਂ ਦੀ ਆਪਸੀ ਲੜਾਈ ਦੇਖੀ ਜਾ ਸਕਦੀ ਹੈ। 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਸਿਆਸੀ ਵਿਅੰਗ ਕਰਦੀ ਹੋਈ ਆਮ ਜਨਤਾ ਦੀ ਗੱਲ ਕਰਦੀ ਹੈ। ਮਨੋਰੰਜਨ ਤੇ ਡਰਾਮਾ ਭਰਪੂਰ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਆਮ ਜਨਤਾ ਤੇ ਮੋਦੀ ਭਗਤਾ ਵਿੱਚ ਸਿਆਸੀ ਵਿਵਾਦ ਛਿੜ ਗਿਆ ਹੈ। ਕਾਬਲੇਗੌਰ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਦੀ ਆਰਥਿਕ ਮੱਦਦ ਦਾ ਭਰੋਸਾ ਦੇ ਕੇ ਉਨ•ਾਂ ਦੇ ਖਾਤਿਆਂ ‘ਚ ਵਿੱਤ ਮੁਤਾਬਕ ਪੈਸੇ ਭੇਜਣ ਦਾ ਐਲਾਨ ਕੀਤਾ ਸੀ, ਜੋ ਅਜੇ ਤੱਕ ਤੋੜ ਨਹੀਂ ਚੜਿਆ। ਇਹ ਫਿਲਮ ਇਸ ਤਰ•ਾਂ ਦੇ ਹੀ ਸਿਆਸੀ ਵਾਅਦਿਆਂ ‘ਤੇ ਵਿਅੰਗ ਕਰਦੀ ਹੈ। ਹਾਲਹਿ ਕਿ ਫ਼ਿਲਮ ਦੀ ਟੀਮ ਇਸ ਫਿਲਮ ਨੂੰ ਆਮ ਮਨੋਰੰਜਕ ਫਿਲਮ ਐਲਾਨ ਰਹੀ ਹੈ।

ਫਿਲਮ ਦੇ ਟ੍ਰੇਲਰ ਦੇ ਥੱਲੇ ਆ ਰਹੇ ਲੋਕਾਂ ਦੇ ਕੁਮੈਂਟ ਦੱਸ ਰਹੇ ਹਨ ਕਿ ਲੋਕ ਜਿਥੇ ਇਸ ਫ਼ਿਲਮ ਨੂੰ ਦੇਖਣ ਲਈ ਉਤਸਾਹਿਤ ਹਨ ਉਥੇ ਹੀ ਮੋਦੀ ਭਗਤ ਇਸ ਫਿਲਮ ਨੂੰ ਵਿਰੋਧੀ ਪਾਰਟੀ ਦੀ ਕੋਈ ਸਾਜਿਸ਼ ਦੱਸ ਰਹੇ ਹਨ। ‘ਫਰਾਈਡੇ ਰਸ਼ ਮੋਸ਼ਨ ਪਿਕਚਰ’ ਦੇ ਬੈਨਰ ਹੇਠ 10 ਮਈ ਨੂੰ ਰਿਲੀਜ਼ ਹੋ ਰਹੀ ਨਿਰਮਾਤਾ ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਦੀ ਇਸ ਫਿਲਮ ਨੂੰ ਮਨਪੀ੍ਰਤ ਬਰਾੜ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਸੁਰਮੀਤ ਮਾਵੀ ਨੇ ਲਿਖੇ ਹਨ। ਫਿਲਮ ‘ਚ ਆਮ ਬੰਦੇ ਦੀ ਆਰਥਿਕਤਾ ਦੀ ਗੱਲ ਕੀਤੀ ਗਈ ਹੈ। ਟ੍ਰੇਲਰ ‘ਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਫ਼ਿਲਮ ਜਿਥੇ ਸਿਆਸੀ ਵਿਅੰਗ ਕਰਦੀ ਹੈ ਉਥੇ ਹੀ ਡੇਰਾਵਾਦ ਤੇ ਅਖੌਤੀ ਬਾਬਿਆਂ ‘ਤੇ ਵੀ ਕਟਾਕਸ਼ ਕਰਦੀ ਹੈ। ਚਿੱਟ ਵੰਡ ਵਰਗੇ ਘੁਟਾਲੇ ਸਮਾਜ ਦੇ ਅਖੌਤੀ ਲੋਕਾਂ ‘ਤੇ ਵੀ ਇਸ ਫਿਲਮ ਜ਼ਰੀਏ ਨਿਸ਼ਾਨਾ ਕੱਸਿਆ ਗਿਆ ਹੈ। ਰਵਿੰਦਰ ਗਰੇਵਾਲ, ਮਲਕੀਤ ਰੌਣੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਸੀਮਾ ਕੌਂਸ਼ਲ, ਜਸਵੰਤ ਰਠੌੜ, ਖਿਆਲੀ, ਪੂਜਾ ਵਰਮਾ ਸਮੇਤ ਕਈ ਨਾਮੀਂ ਚਿਹਰੇ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ। ਦੱਸ ਦਈਏ ਕਿ ਅਜਿਹੀਆਂ ਸਿਆਸੀ ਤੇ ਸਮਾਜਿਕ ਕਟਾਕਸ਼ ਕਰਨ ਵਾਲੀਆਂ ਫਿਲਮਾਂ ਦੀ ਗਿਣਤੀ ਲਗਭਗ ਨਾਂਹ ਦੇ ਬਰਾਬਰ ਹੀ ਹੈ। ਕਾਮੇਡੀ, ਰੁਮਾਂਸ ਤੇ ਪਰਿਵਾਰਕ ਡਰਾਮੇ ਵਾਲੀਆਂ ਫਿਲਮਾਂ ਦੇ ਦੌਰ ਵਿੱਚ ਇਹ ਫਿਲਮ ਜਿਥੇ ਦਰਸ਼ਕਾਂ ਨੂੰ ਤਾਜ਼ਗੀ ਪ੍ਰਦਾਨ ਕਰੇਗੀ ਉਥੇ ਹੀ ਸਿਆਸੀ ਵਿਅੰਗ ਕਰਕੇ ਇਕ ਨਵਾਂ ਰੁਝਾਨ ਵੀ ਸ਼ੁਰੂ ਕਰੇਗੀ।

Leave a Reply

Your email address will not be published. Required fields are marked *

ਪੰਜਾਬੀ ਗਾਇਕ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਲੈ ਕੇ ਆ ਰਹੇ ਹਨ ‘ਜੱਦੀ ਸਰਦਾਰ’

ਭਲਕੇ ਰਿਲੀਜ਼ ਹੋਵੇਗੀ ‘ਨਾਢੂ ਖਾ’, ਅਡਵਾਂਸ ਬੁਕਿੰਗ ਅੱਜ ਤੋਂ ਹੋਵੇਗੀ ਸ਼ੁਰੂ