in

ਪੰਜਾਬ ਦੀ ਇਸ ਫ਼ਿਲਮ ਪ੍ਰੋਡਿਊਸਰ ਨੇ ਲਿਆ ਮੋਦੀ ਨਾਲ ਪੰਗਾ, ਫ਼ਿਲਮ ਬਣਾਕੇ ਪੁੱਛਿਆ ’15 ਲੱਖ ਕਦੋਂ ਆਊਗਾ?

ਪੰਜਾਬ ਦੀ ਨਾਮਵਰ ਫ਼ਿਲਮ ਪ੍ਰੋਡਕਸ਼ਨ ਕੰਪਨੀ ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰ’ ਦੀ ਮਾਲਕਣ ਅਤੇ ਨਾਮਵਰ ਫ਼ਿਲਮ ਪ੍ਰੋਡਿਊਸਰ ਰੁਪਾਲੀ ਗੁਪਤਾ ਦਰਸ਼ਕਾਂ ਲਈ ਹਰ ਵਾਰ ਵੱਖਰੇ ਕਿਸਮ ਦੀ ਫ਼ਿਲਮ ਲੈ ਕੇ ਆਉਂਦੇ ਹਨ। ਪਰ ਇਸ ਵਾਰ ਉਨ•ਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਲਈ ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਪੰਗਾ ਲੈ ਲਿਆ। ਰੁਪਾਲੀ ਗੁਪਤਾ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ ’15 ਲੱਖ ਕਦੋਂ ਆਉਂਣਗੇ’ ਮੋਦੀ ਵੱਲੋਂ ਦੇਸ਼ ਦੀ ਜਨਤਾ ਨਾਲ ਕੀਤੇ ਗਏ ਵਾਅਦੇ ‘ਤੇ ਵਿਅੰਗ ਕਰਦੀ ਹੈ। ਸੁਰਮੀਤ ਮਾਵੀ ਦੀ ਲਿਖੀ ਅਤੇ ਮਨਪ੍ਰੀਤ ਸਿੰਘ ਬਰਾੜ ਦੀ ਨਿਰਦੇਸ਼ਤ ਕੀਤੀ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੇ ਟ੍ਰੇਲਰ ਨੇ ਫਿਲਮ ਸਬੰਧੀ ਕਾਫ਼ੀ ਕੁਝ ਸਾਫ਼ ਕਰ ਦਿੱਤਾ ਹੈ। ਰਵਿੰਦਰ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਸਿਆਸੀ ਵਿਅੰਗ ਦੇ ਨਾਲ ਨਾਲ ਸਮਾਜਿਕ ਮੁੱਦਿਆ ਅਤੇ ਡੇਰਾਵਾਦ ‘ਤੇ ਵੀ ਕਟਾਕਸ਼ ਕਰਦੀ ਹੈ। ਦੱਸ ਦਈਏ ਕਿ ਪੰਜਾਬੀ ਵਿੱਚ  ਅਜਿਹੀਆਂ ਲੀਕ ਤੋਂ ਹਟਵੀਆਂ ਅਤੇ ਸਿਆਸਤ ‘ਤੇ ਵਿਅੰਗ ਕਰਦੀਆਂ ਫ਼ਿਲਮਾਂ ਦੀ ਗਿਣਤੀ ਨਾਂ ਦੇ ਬਰਾਬਰ ਹੀ ਹੈ।

ਇਸ ਫ਼ਿਲਮ ਸਬੰਧੀ ਰੁਪਾਲੀ ਗੁਪਤਾ ਦਾ ਕਹਿਣਾ ਹੈ ਕਿ ਇਹ ਫਿਲਮ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਸਿਆਸੀ ਪਾਰਟੀ ‘ਤੇ ਵਿਅੰਗ ਨਹੀਂ ਕਰਦੀ। ਉਨ•ਾਂ ਦਾ ਅਜਿਹਾ ਕੋਈ ਮਕਸਦ ਵੀ ਨਹੀਂ ਹੈ। ਇਹ ਫਿਲਮ ਨਿਰੋਲ ਰੂਪ ਵਿੱਚ ਡਰਾਮਾ ਭਰਪੂਰ ਫ਼ਿਲਮ ਹੈ। ਦਰਅਸਲ ਇਹ ਫਿਲਮ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਜੋ ਆਪਣੇ ਪਰਿਵਾਰ ਨੂੰ ਖੁਸ਼ਹਾਲੀ ਭਰਿਆ ਜੀਵਨ ਦੇਣ ਲਈ ਬੇਹੱਦ ਮਿਹਨਤ ਕਰ ਰਿਹਾ ਹੈ। ਉਹ ਖੁਦ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਕਈ ਤਰ•ਾਂ ਦੇ ਪਾਪੜ ਵੀ ਵੇਲਦਾ ਹੈ। ਇਹ ਫ਼ਿਲਮ ਆਮ ਲੋਕਾਂ ਦੀਆਂ ਭਾਵਨਾਵਾਂ, ਸਿਆਸੀ ਲੋਕਾਂ ਵੱਲੋਂ ਕੀਤੇ ਜਾਂਦੇ ਸੋਸ਼ਣ ਅਤੇ ਮਜਬੂਰ ਲੋਕਾਂ ਦਾ ਅਖੌਤੀ ਬਾਬਿਆਂ ਵੱਲੋਂ ਚੁੱਕੇ ਜਾਂਦੇ ਫ਼ਾਇਦੇ ‘ਤੇ ਇਹ ਫ਼ਿਲਮ ਜ਼ਰੂਰ ਕਟਾਕਸ਼ ਕਰਦੀ ਹੋਈ ਆਮ ਲੋਕਾਂ ਦੀਆਂ ਅੱਖਾਂ ਖੋਲਦੀ ਹੈ। ਉਨ•ਾਂ ਮੁਤਾਬਕ ਇਹ ਫ਼ਿਲਮ ਦਾ ਮਕਸਦ ਸਿਰਫ਼ ਮਨੋਰੰਜਨ ਕਰਨ ਹੀ ਨਹੀਂ ਬਲਕਿ ਆਮ ਲੋਕਾਂ ਦੀਆਂ ਅੱਖਾਂ ਖੋਲਣਾ ਵੀ ਹੈ।

ਰੁਪਾਲੀ ਗੁਪਤਾ ਮੁਤਾਬਕ ਇਤਫ਼ਾਕ ਵੱਸ ਇਹ ਫਿਲਮ ਚੋਣਾਂ ਦੇ ਦਿਨਾਂ ‘ਚ ਰਿਲੀਜ਼ ਹੋ ਰਹੀ ਹੈ ਇਸ ਲਈ ਇਸ ਨੂੰ ਸਿਆਸੀ ਫਿਲਮ ਵਜੋਂ ਦੇਖਿਆ ਜਾ ਰਿਹਾ ਹੈ। ਜਦਕਿ ਇਹ ਫ਼ਿਲਮ ਆਮ ਲੋਕਾਂ ਦੀ ਫ਼ਿਲਮ ਹੈ। ਆਮ ਲੋਕਾਂ ਨਾਲ ਸਿਆਸੀ ਲੋਕਾਂ ਵੱਲੋਂ ਕੀਤੇ ਜਾਂਦੇ ਵਾਅਦਿਆਂ ਅਤੇ ਵਾਅਦਿਆਂ ਦੇ ਟੁੱਟਣ ਨਾਲ ਲੋਕਾਂ ਵਿੱਚ ਫ਼ੈਲੀ ਨਿਰਾਸ਼ਾ ਦੀ ਫ਼ਿਲਮ ਹੈ।  ਦੱਸ ਦਈਏ ਕਿ ਰੁਪਾਲੀ ਗੁਪਤਾ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਨਾਲ ਪੰਜਾਬੀ ਸਿਨੇਮੇ ਨਾਲ ਜੁੜੇ ਸਨ। ‘ਮਿਸਟਰ ਐਂਡ ਮਿਸਿਜ 420ਅਗੇਨ’ ਅਤੇ ‘À ਆ’ ਵਰਗੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਰੁਪਾਲੀ ਗੁਪਤਾ ਦੀ ਇਹ ਫ਼ਿਲਮ ਵੀ ਉਨ•ਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਮਨੋਰੰਜਨ ਭਰਪੂਰ ਹੋਵੇਗੀ।

Leave a Reply

Your email address will not be published. Required fields are marked *

“ਕਾਲਾ ਸੂਟ” ਤੋਂ ਬਾਅਦ ਹੁਣ “ਗੁਲਾਬੀ ਪਾਣੀ” ਨੇ ਯੂ-ਟਿਊਬ ‘ਤੇ ਪੱਟੀ ਧੂੜ, ਫ਼ਿਲਮ 24 ਨੂੰ

ਪੰਜਾਬੀ ਮਨੋਰੰਜਨ ਜਗਤ ਦੀ ਤਰੱਕੀ ‘ਚ ਵਣਮੁੱਲਾ ਯੋਗਰਾਜ ਪਾ ਰਿਹੈ ਗੁਨਬੀਰ ਸਿੰਘ ਸਿੱਧੂ