fbpx

ਪੰਜਾਬੀ ਮਨੋਰੰਜਨ ਜਗਤ ਦੀ ਤਰੱਕੀ ‘ਚ ਵਣਮੁੱਲਾ ਯੋਗਰਾਜ ਪਾ ਰਿਹੈ ਗੁਨਬੀਰ ਸਿੰਘ ਸਿੱਧੂ 

Posted on May 8th, 2019 in Fivewood Special

ਅੱਜ ਕੱਲ• ਹਰ ਪਾਸੇ ਪੰਜਾਬੀ ਫਿਲਮ ‘ਮੁਕਲਾਵਾ’ ਦੀ ਚਰਚਾ ਹੋ ਰਹੀ ਹੈ। 24 ਮਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ ਹੈ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਨੂੰ ‘ਵਾਈਟ ਹਿੱਲ ਸਟੂਡੀਓ’ ਵੱਲੋਂ ਬਣਾਇਆ ਗਿਆ ਹੈ। ਇਸੇ ਬੈਨਰ ਵੱਲੋਂ ਹੀ ਦੁਨੀਆਂ ਭਰ ‘ਚ ਇਸ ਨੂੰ ਡਿਸਟੀਬਿਊਟ ਕੀਤਾ ਜਾ ਰਿਹਾ ਹੈ। ਪੰਜਾਬੀ ਮਨੋਰੰਜਨ ਜਗਤ ਨਾਲ ਜੁੜਿਆ ਸ਼ਾਇਦ ਹੀ ਕੋਈ ਅਜਿਹਾ ਸਖਸ਼ ਹੋਵੇਗਾ ਜੋ ‘ਵਾਈਟ ਹਿੱਲ’ ਦੇ ਨਾਂ ਤੋਂ ਨਾ ਵਾਕਫ਼ ਹੋਵੇ। ਪੰਜਾਬੀ ਸਿਨੇਮੇ ਦੀ ਝੋਲੀ ਦਰਜਨ ਦੇ ਨੇੜੇ ਸਫ਼ਲ ਫ਼ਿਲਮਾਂ ਅਤੇ ਦਰਜਨਾਂ ਕਲਾਕਾਰ ਪਾਉਣ ਵਾਲੇ ਇਸ ਬੈਨਰ ਦੇ ਪਿੱਛੇ ਦੋ ਚਿਹਰੇ ਕੰਮ ਕਰ ਰਹੇ ਹਨ, ਅਸਲ ਵਿੱਚਂ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਇਹ ਅਸਲ ਹੀਰੋ ਹਨ। ਇਨ•ਾਂ ਵਿੱਚੋਂ ਇਕ ਨਾਂ ਹੈ ਗੁਨਬੀਰ ਸਿੰਘ ਸਿੱਧੂ ਦਾ। ਮਨੋਰੰਜਨ ਜਗਤ ਨਾਲ ਜੁੜੇ ਲੋਕ ਇਸ ਸਖਸ਼ੀਅਤ ਤੋਂ ਭਲੀਭਾਂਤ ਵਾਕਫ਼ ਹਨ। ਆਪਣੇ ਸਾਥੀ ਮਨਮੋਰਡ ਸਿੰਘ ਸਿੱਧੂ ਨਾਲ ਮਿਲਕੇ ਪੰਜਾਬੀ ਸਿਨੇਮੇ ਅਤੇ ਸੰਗੀਤ ਦੀ ਪ੍ਰਫੁੱਲਤਾ ਲਈ ਅਹਿਮ ਯੋਗਦਾਨ ਪਾ ਰਹੇ ਗੁਨਬੀਰ ਸਿੰਘ ਸਿੱਧੂ ਨੂੰ ਹਿੱਟ ਫ਼ਿਲਮਾਂ ਪ੍ਰੋਡਿਊਸ ਕਰਨ ਵਾਲੀ ਮਸ਼ੀਨ ਵੀ ਕਿਹਾ ਜਾਂਦਾ ਹੈ। ਦਰਜਨਾਂ ਕਲਾਕਾਰ ਨੂੰ ਪਹਿਚਾਣ ਦਿਵਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਗੁਨਬੀਰ ਸਿੰਘ ਸਿੱਧੂ ਅੱਜ ਕੱਲ• ਜਿਥੇ ਆਪਣੀ ਫ਼ਿਲਮ ‘ਮੁਕਲਾਵਾ’ ਨੂੰ ਰਿਲੀਜ਼ ਕਰਨ ਦੀ ਤਿਆਰੀ ‘ਚ ਜੁਟੇ ਹੋਏ ਹਨ ਉਥੇ ਹੀ ਉਹ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਵੀ ਕਰਵਾ ਰਹੇ ਹਨ। ਮਾਨਵ ਸ਼ਾਹ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਨਿੰਜਾ ਮੁੱਖ ਭੂਮਿਕਾ ਨਿਭਾ ਰਿਹਾ ਹੈ। ਨਿੰਜੇ ਦੇ ਕਰੀਅਰ ਦੀ ਸ਼ੁਰੂਆਤ ਵੀ ਗੁਨਬੀਰ ਸਿੰਘ ਸਿੱਧੂ ਦੀ ਹੀ ਫ਼ਿਲਮ ‘ਚੰਨਾ ਮੇਰਿਆ’ ਤੋਂ ਹੋਈ ਸੀ।

ਸ਼ੀ੍ਰ ਅੰਮ੍ਰਿਤਸਰ ਸਾਹਬ ਨਾਲ ਸਬੰਧਿਤ ਅਤੇ ਚੰਡੀਗੜ• ਵਾਸੀ ਗੁਨਬੀਰ ਸਿੰਘ ਸਿੱਧੂ ਫ਼ਿਲਮ ਇੰਡਸਟਰੀ ਨਾਲ ਜੁਣਨ ਤੋਂ ਪਹਿਲਾਂ ਨਾਮਵਰ ਕਾਰੋਬਾਰੀ ਰਹੇ ਹਨ। ਮਲਟੀਟਾਸਕ ਸਿੱਧੂ ਨੇ ਇਸ ਖ਼ੇਤਰ ਵਿੱਚ ਆਪਣੀ ਸ਼ੁਰੂਆਤ ਪੰਜਾਬੀ ਫ਼ਿਲਮ ‘ਜੱਟ ਐਂਡ ਜੂਲੀਅਟ’ ਦੇ ਨਿਰਮਾਣ ਤੋਂ ਕੀਤੀ ਸੀ। ਸਾਲ 2012 ਵਿੱਚ ਆਈ ਇਸ ਫ਼ਿਲਮ ਨੇ ਨਾ ਸਿਰਫ਼ ਪੰਜਾਬੀ ਸਿਨੇਮੇ ਨੂੰ ਕੌਮਾਂਤਰੀ ਪੱਧਰ ‘ਤੇ ਵੱਡਾ ਹੁਲਾਰਾ ਦਿੱਤਾ ਸੀ ਬਲਕਿ ਸਫ਼ਲਤਾ ਦੇ ਕਈ ਰਿਕਾਰਡ ਵੀ ਬਣਾਏ ਹਨ। ਇਸੇ ਫ਼ਿਲਮ ਤੋਂ ‘ਵਾਈਟ ਹਿੱਲ ਪ੍ਰੋਡਕਸ਼ਨ’ ਦਾ ਨਾਂ ਸਾਹਮਣੇ ਆਇਆ ਸੀ। ਇਸ ਫ਼ਿਲਮ ਤੋਂ ਬਾਅਦ ‘ਜੱਟ ਐਂਡ ਜੂਲੀਅਟ2’, ‘ਤੂੰ ਮੇਰਾ ਬਾਈ ਮੈ ਤੇਰਾ ਬਾਈ’,  ‘ਬੈਸਟ ਆਫ਼ ਲੱਕ’, ‘ਰੋਮੀਓ ਰਾਂਝਾ’, ‘ਪੰਜਾਬ 1984’, ‘ਸਰਦਾਰ ਜੀ’, ‘ਸਰਦਾਰ ਜੀ 2’, ‘ਸਾਹਬ ਬਹਾਦਰ’, ‘ਚੰਨਾ ਮੇਰਿਆ’ ਅਤੇ ‘ਕੈਰੀ ਆਨ ਜੱਟਾ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਹੁਣ ਉਹ ‘ਮੁਕਲਾਵਾ’ ਲੈ ਕੇ ਆ ਰਹੇ ਹਨ। ਉਨ•ਾ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫਿਲਮ ਵੀ ਮਨੋਰੰਜਨ ਭਰਪੂਰ ਫ਼ਿਲਮ ਹੈ। ਪੁਰਾਤਨ ਪੰਜਾਬ ਦੇ ਸੱਭਿਆਚਾਰਕ ਰੰਗਾਂ ਨੂੰ ਪੇਸ਼ ਕਰਦੀ ਇਹ ਫਿਲਮ ਮੁਕਲਾਵੇ ਵਰਗੀ ਰਸਮ ਦੁਆਲੇ ਘੁੰਮਦੀ ਹੈ। ਆਪਣੀ ਹੀ ਪਤਨੀ ਨੂੰ ਮਿਲਣ ਲਈ ਤਰਸ ਰਹੇ ਮੁੰਡੇ ਦੀ ਕਹਾਣੀ ਇਸ ਫ਼ਿਲਮ ਦੀ ਅੱਜ ਕੱਲ• ਹਰ ਪਾਸੇ ਚਰਚਾ ਹੋ ਰਹੀ ਹੈ।
ਫ਼ਿਲਮ ਨਿਰਮਾਣ ਦੇ ਨਾਲ ਨਾਲ ਫਿਲਮ ਡਿਸਟੀਬਿਊਸ਼ਨ ਨਾਲ ਵੀ ਜੁੜੇ ਗੁਨਬੀਰ ਸਿੰਘ ਸਿੱਧੂ ਆਪਣੇ ਬੈਨਰ ਹੇਠ ਹੁਣ ਤੱਕ ਦੋ ਦਰਜਨ ਦੇ ਨੇੜੇ ਫ਼ਿਲਮਾਂ ਰਿਲੀਜ਼ ਕਰ ਚੁੱਕੇ ਹਨ। ਪਿਛਲੇ ਕੁਝ ਸਾਲਾਂ ਤੋਂ ‘ਵਾਈਟ ਹਿੱਲ ਮਿਊਜ਼ਿਕ’ ਦੇ ਬੈਨਰ ਹੇਠ ਦਰਜਨਾਂ ਨਵੇਂ ਗਾਇਕਾਂ ਦੀ ਪ੍ਰਤਿਭਾ ਨੂੰ ਦਰਸ਼ਕਾਂ ਮੂਹਰੇ ਲਿਆ ਚੁੱਕੇ ਗੁਨਬੀਰ ਸਿੰਘ ਸਿੱਧੂ ਹਰ ਹਫ਼ਤੇ ਪੰਜਾਬੀ ਸਰੋਤਿਆਂ ਦੀ ਝੋਲੀ ਤਿੰਨ ਗੀਤ ਪਾ ਰਹੇ ਹਨ। ਸਿੱਧੂ ਮੁਤਾਬਕ ਬੇਸ਼ੱਕ ਫ਼ਿਲਮਾਂ ਬਣਾਉਣਾ ਉਨ•ਾ ਦਾ ਬਿਜ਼ਨਸ ਹੈ ਪਰ ਬਿਜ਼ਨਸ ਤੋਂ ਪਹਿਲਾਂ ਇਹ ਉਨ•ਾਂ ਦਾ ਸ਼ੌਕ ਹੈ। ਜਦੋਂ ਸ਼ੌਕ ਬਿਜ਼ਨਸ ਬਣਾ ਜਾਵੇ ਤਾਂ ਹਰ ਆਦਮੀ ਜਾਨੂੰਨ ਦੀ ਹੱਦ ਤੱਕ ਮਿਹਨਤ ਕਰਦਾ ਹੈ। ਉਹ ਅਤੇ ਉਨ•ਾਂ ਦਾ ਭਰਾਵਾਂ ਵਰਗਾ ਸਾਥੀ ਮਨਮੋਰਡ ਸਿੰਘ ਸਿੱਧੂ ਇਕ ਮਿਸ਼ਨ ਵਾਂਗ ਪੰਜਾਬੀ ਮਨੋਰੰਜਨ ਜਗਤ ਵਿੱਚ ਕੰਮ ਕਰ ਰਹੇ ਹਨ। ਉਨ•ਾਂ ਦੀ ਇੱਛਾ ਹੈ ਕਿ ਪੰਜਾਬੀ ਮਨੋਰੰਜਨ ਜਗਤ ਦਾ ਦਾਇਰਾ ਸਿਰਫ਼ ਪੰਜਾਬੀ ਦਰਸ਼ਕਾਂ ਤੱਕ ਹੀ ਨਾ ਰਹੇ ਬਲਕਿ ਇਹ ਸੁਮੱਚੀ ਦੁਨੀਆਂ ਦੀ ਖਿੱਚ ਦਾ ਕੇਂਦਰ ਬਣੇ। ਇਸ ਲਈ ਉਹ ਆਪਣੀ ਟੀਮ ਨਾਲ ਦਿਨ ਰਾਤ ਮਿਹਨਤ ਕਰ ਰਹੇ ਹਨ।

Comments & Feedback