in

ਆਮ ਦਰਸ਼ਕ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ‘ਮੁਕਲਾਵੇ’ ‘ਤੇ, 24 ਨੂੰ ਹੋਵੇਗੀ ਰਿਲੀਜ਼

ਪੰਜਾਬ ਦੀ ਨਾਮਵਰ ਫ਼ਿਲਮ ਨਿਰਮਾਣ, ਮਿਊਜ਼ਿਕ ਤੇ ਡਿਸਟੀਬਿਊਸ਼ਨ ਕੰਪਨੀ ‘ਵਾਈਟ ਹਿੱਲ ਸਟੂਡੀਓ’ ਵੱਲੋਂ ‘ਗ੍ਰੇ ਸਲੇਟ ਪਿਕਚਰਸ’ ਦੇ ਸਹਿਯੋਗ ਨਾਲ ਬਣਾਈ ਗਈ ਪੰਜਾਬੀ ਫ਼ਿਲਮ ‘ਮੁਕਲਾਵਾ’ ਆਉਂਦੇ ਸ਼ੁੱਕਰਵਾਰ ਯਾਨੀ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ ਦੀ ਇਸ ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।

 

ਨਿਰਦੇਸ਼ਕ ਸਿਮਰਜੀਤ ਸਿੰਘ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਸ਼ਬਦੀਸ਼, ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਨਾਲ ਨਾਲ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਇਕ ਖੂਬਸੂਰਤ ਪਰਿਵਾਰਕ ਡਰਾਮਾ ਫ਼ਿਲਮ ਹੈ।


ਫ਼ਿਲਮ ਦੇ ਟਾਈਟਲ ਨੇ ਹੀ ਇਸ ਦਾ ਵਿਸ਼ਾ ਵਸਤੂ  ਦੱਸ ਦਿੱਤਾ ਸੀ। ਟ੍ਰੇਲਰ ਤੋਂ ਸਾਫ ਤੈਅ ਹੋ ਗਿਆ ਹੈ ਕਿ ਇਹ ਫ਼ਿਲਮ ਇਕ ਕੁੜੀ, ਮੁੰਡੇ ਦੇ ਵਿਆਹ ਅਤੇ ਵਿਆਹ ਤੋਂ ਬਾਅਦ ਮੁਕਲਾਵੇ ਦੀ ਕਹਾਣੀ ਹੈ। ਇਕ ਦੌਰ ਸੀ ਜਦੋਂ ਵਿਆਹ ਮਾਂ ਬਾਪ ਦੀ ਰਜ਼ਾਮੰਦੀ ਨਾਲ ਛੋਟੀ ਉਮਰ ਵਿੱਚ ਹੀ ਹੋ ਜਾਂਦੇ ਸਨ ਪਰ ਮੁਕਲਾਵਾ ਕਈ ਸਾਲਾਂ ਬਾਅਦ ਦੋਵਾਂ ਦੇ ਜਵਾਨ ਹੋਣ ‘ਤੇ ਹੀ ਦਿੱਤਾ ਜਾਂਦਾ ਸੀ।

ਇਹ ਫ਼ਿਲਮ ਕੁਝ ਇਸ ਤਰ•ਾਂ ਦੇ ਵਿਸ਼ੇ ‘ਤੇ ਹੀ ਅਧਾਰਿਤ ਹੈ। ਇਸ ਫ਼ਿਲਮ ਵਿੱਚ ਜਿਥੇ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਨਜ਼ਰ ਆਵੇਗੀ, ਉਥੇ ਹੀ ਰਿਸ਼ਤਿਆਂ ਦੀ ਮਹਿਕ ਅਤੇ ਅਹਿਮੀਅਤ ਦੇ ਨਾਲ ਨਾਲ ਕਾਮੇਡੀ ਅਤੇ ਪਰਿਵਾਰਕ ਡਰਾਮਾ ਵੀ ਦੇਖਣ ਨੂੰ ਮਿਲੇਗਾ। ਨਿਰਮਾਤਾ  ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਜਗ•ਾ ਬਣਾ ਰਿਹਾ ਹੈ। ਇਸ ਫ਼ਿਲਮ ‘ਤੇ ਆਮ ਦਰਸ਼ਕਾਂ ਦੇ ਨਾਲ ਨਾਲ ਸੁਮੱਚੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਹਨ।

Leave a Reply

Your email address will not be published. Required fields are marked *

ਸਿਮਰਨਜੀਤ ਹੁੰਦਲ ਨੇ ‘ਹੁਨਰਬਾਜ਼’ ਨਾਲ ਚਿਰਕੌਣੀ ਰੀਝ ਕੀਤੀ ਪੂਰੀ

15 ਲੱਖ ਕਦੋਂ ਆਉਂਣਗੇ ??