fbpx

ਸਿਮਰਨਜੀਤ ਹੁੰਦਲ ਨੇ ‘ਹੁਨਰਬਾਜ਼’ ਨਾਲ ਚਿਰਕੌਣੀ ਰੀਝ ਕੀਤੀ ਪੂਰੀ

Posted on May 9th, 2019 in News

ਪੰਜਾਬੀ ਮਨੋਰੰਜਨ ਜਗਤ ਦੀ ਬਹੁਗੁਣੀ ਸਖ਼ਸ਼ੀਅਤ ਸਿਮਰਨਜੀਤ ਸਿੰਘ ਹੁੰਦਲ ਕਿਸੇ ਰਸਮੀ ਜਾਣ ਪਹਿਚਾਣ ਦੀ ਮਹਿਤਾਜ ਨਹੀਂ ਹੈ। ਲੇਖਕ, ਫ਼ਿਲਮ ਨਿਰਦੇਸ਼ਕ, ਗੀਤਕਾਰ ਅਤੇ ਹੁਣ ਕਵੀ ਦੇ ਤੌਰ ‘ਤੇ ਉਭਰੇ ਹੁੰਦਲ ਦੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ‘ਹੁਨਰਬਾਜ਼’ ਅੱਜ ਕੱਲ• ਚਰਚਾ ਵਿੱਚ ਹੈ। ਆਪਣੇ ਦਿਲ ਦੇ ਵਲਵਿਆ ਅਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬਿਆਂ ਨੂੰ ਕਵਿਤਾਵਾਂ ਦੇ ਜ਼ਰੀਏ ਆਮ ਲੋਕਾਂ ਨਾਲ ਸਾਂਝਾ ਕਰਨਾ ਹੁੰਦਲ ਦੀ ਚਿਰਕੌਣੀ ਰੀਝ ਸੀ, ਜੋ ਇਸ ਕਿਤਾਬ ਦੇ ਜ਼ਰੀਏ ਪੂਰੀ ਹੋਈ ਹੈ। ਵਕਤ ‘ਚ ਵਕਤ ਕੱਢਕੇ ਕੁਝ ਨਾ ਕੁਝ ਲਿਖਦੇ ਰਹਿਣਾ ਹੁੰਦਲ ਦਾ ਮੁੱਢਲਾ ਸ਼ੌਕ ਹੈ, ਬੇਸ਼ੱਕ ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਸਰਗਰਮ ਹੈ ਪਰ ਉਹ ਇਸ ਦੇ ਨਾਲ ਨਾਲ ਅਕਸਰ ਆਪਣੇ ਭਾਵਨਾਵਾਂ ਨੂੰ ਕਲਮ ਦੇ ਜ਼ਰੀਏ ਕਾਗਜ਼ ਦੀ ਹਿੱਕ ‘ਤੇ ਉਤਰਦਾ ਰਹਿੰਦਾ ਹੈ। ਉਸਦੀ ਇਹ ਪੁਸਤਕ ‘ਹੁਨਰਬਾਜ਼’ ਵਿੱਚ 30 ਕਵਿਤਾਵਾਂ ਹਨ। ਇਹ ਸਾਰੀਆਂ ਕਵਿਤਾਵਾਂ ਇਕ ਦੂਜੇ ਤੋਂ ਵਿਪਰੀਤ ਹਨ। ਇਨ•ਾਂ ਵਿੱਚੋਂ ਜ਼ਿੰਦਗੀ ਦੇ ਰੰਗ ਵੀ ਹਨ, ਇਸ਼ਕ ਦਾ ਨਿੱਘ ਵੀ ਹੈ, ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬਿਆਂ ਦਾ ਜ਼ਿਕਰ ਵੀ ਹੈ ਅਤੇ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਵੀ ਹਨ। ‘ਐਮਜ਼ੋਨ’ ‘ਤੇ ਉਪਲਬਧ ਇਸ ਪੁਸਤਕ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਉਸ ਨੇ ਇਹ ਕਿਤਾਬ ਆਪਣੇ ਉਸਤਾਦ ਸਵਰਗਵਾਸੀ ਅਜੀਤ ਸਿੰਘ ਹੁੰਦਲ ਨੂੰ ਸਮਰਪਿਤ ਕੀਤੀ ਹੈ।


ਜ਼ਿਲ•ਾ ਅੰਮ੍ਰਿਤਸਰ ਦੇ ਪਿੰਡ ਵਡਾਲਾ ਦੇ ਸਿਮਰਨਜੀਤ ਸਿੰਘ ਦੇ ਲਿਖੇ ਕਈ ਗੀਤ ਪੰਜਾਬੀ ਫਿਲਮਾਂ ਵਿੱਚ ਵੀ ਰਿਕਾਰਡ ਹੋ ਚੁੱਕੇ ਹਨ। ਬਤੌਰ ਨਿਰਦੇਸ਼ਕ ਜੱਟ ਬੁਆਏਜ ਪੁੱਤ ਜੱਟਾਂ ਦੇ, ਗੰਨ ਐਂਡ ਗੋਲ ਅਤੇ 25 ਕਿੱਲੇ ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹੁੰਦਲ ਦੀ ਨਵੀਂ ਫਿਲਮ ‘ਨਾਨਕਾ ਮੇਲ’ ਵੀ ਛੇਤੀ ਰਿਲੀਜ਼ ਹੋਣ ਜਾ ਰਹੀ ਹੈ। ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਪੰਜਾਬੀ ਫ਼ਿਲਮਾਂ ਦੇ ਕਈ ਨਾਮੀਂ ਸਿਤਾਰੇ ਨਜ਼ਰ ਆਉਂਣਗੇ। ਹੁੰਦਲ ਮੁਤਾਬਕ ਉਸਦੀ ਇਸ ਪਲੇਠੀ ਪੁਸਤਕ ਨੂੰ ਮਿਲੇ ਰਹੇ ਹੁੰਗਾਰੇ ਨੇ ਉਸ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਹ ਸਾਹਿਤ ਦੇ ਵਿਦਿਆਰਥੀ ਵਜੋਂ ਹਮੇਸ਼ਾ ਹੀ ਸਰਗਰਮ ਰਿਹਾ ਹੈ। ਇਹ ਉਸਦੀ ਪਹਿਲੀ ਪੁਲਾਂਘ ਹੈ ਉਸਦਾ ਅਸਲ ਸਫ਼ਰ ਇਸ ਤੋਂ ਹੀ ਸ਼ੁਰੂ ਹੋਇਆ ਹੈ।
ਫ਼ਾਈਵਵੁੱਡ ਟੂਡੇ

Comments & Feedback