ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਮੁੜ ਚਰਚਾ ਵਿੱਚ ਹੈ। ਇਸ ਵਾਰ ਉਸਦੀ ਚਰਚਾ ਪੰਜਾਬੀ ਫ਼ਿਲਮ ‘ਲਾਈਏ ਜੇ ਯਾਰੀਆਂ’ ਨੂੰ ਲੈ ਕੇ ਹੋ ਰਹੀ ਹੈ। ਭਾਰਤ ਵਿੱਚ ਬੁੱਧਵਾਰ 5 ਜੂਨ ਨੀ ਅਤੇ ਵਿਦੇਸ਼ਾਂ ਵਿਚ ਸ਼ੁੱਕਰਵਾਰ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਹਾਲਹਿ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਚੁਫੇਰਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਦੇ ਨਾਲ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ, ਕੰਵਲਜੀਤ ਨੀਰੂ ਅਤੇ ਪ੍ਰਕਾਸ਼ ਗਾਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਕਰੀਬ 2 ਮਿੰਟ ਤੇ 50 ਸੈਕਿੰਡ ਦੇ ਫ਼ਿਲਮ ਦੇ ਟ੍ਰੇਲਰ ਵਿੱਚ ਅਮਰਿੰਦਰ ਗਿੱਲ ਆਖਰੀ ਸੈਕਿੰਡਾਂ ਵਿੱਚ ਨਜ਼ਰ ਆਉਂਦਾ ਹੈ। ਇਸ ਫ਼ਿਲਮ ਨਾਲ ਅਮਰਿੰਦਰ ਗਿੱਲ ਦੀ ਨਿੱਜੀ ਪ੍ਰੋਡਕਸ਼ਨ ਕੰਪਨੀ ਦਾ ਬੈਨਰ ਜੁੜੇ ਹੋਣ ਦੇ ਬਾਵਜੂਦ ਵੀ ਉਹ ਫ਼ਿਲਮ ਦੇ ਵਿਸ਼ੇ ਨਾਲ ਛੇੜਛਾੜ ਜਾਂ ਖੁਦ ਨੂੰ ਜ਼ਿਆਦਾ ਅਹਿਮੀਅਤ ਦਿਵਾਉਣ ਦੇ ਚੱਕਰ ਵਿੱਚ ਨਹੀਂ ਪਿਆ।
ਦੱਸ ਦਈਏ ਕਿ ਆਮ ਤੌਰ ‘ਤੇ ਜ਼ਿਆਦਾਤਰ ਕਲਾਕਾਰਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਫ਼ਿਲਮ ‘ਚ ਵੱਧ ਤੋਂ ਵੱਧ ਦ੍ਰਿਸ਼ਾਂ ਵਿੱਚ ਨਜ਼ਰ ਹੋਣ। ਉਨ•ਾਂ ਲਈ ਫ਼ਿਲਮ ਦੀ ਕਹਾਣੀ ਦੀ ਲੋੜ ਅਤੇ ਨਿਯਮਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਬਹੁਤ ਸਾਰੇ ਕਲਾਕਾਰਾਂ ਦੀਆਂ ਫ਼ਿਲਮਾਂ ਦੇ ਫ਼ਲਾਪ ਹੋਣ ਦਾ ਕਾਰਨ ਵੀ ਸਕਰਿਪਟ ਦੀ ਡਿਮਾਂਡ ਦੀ ਥਾਂ ਖੁਦ ਨੂੰ ਅਹਿਮੀਅਤ ਦੇਣਾ ਹੈ। ਇਸ ਦੌਰ ‘ਚ ਅਮਰਿੰਦਰ ਗਿੱਲ ਨਾਮੀਂ ਸਟਾਰ ਹੋਣ ਦੇ ਬਾਵਜੂਦ ਵੀ ਆਪਣੇ ਸਾਥੀ ਕਲਾਕਾਰਾਂ ਦੀ ਅਹਿਮੀਅਤ ਅਤੇ ਕਹਾਣੀ ਦੀ ਮੰਗ ਦਾ ਪੂਰਾ ਖਿਆਲ ਰੱਖਦਾ ਹੈ। ਇਸ ਦੀ ਤਾਜਾ ਉਦਾਹਰਣ ਪੰਜਾਬੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆਂ’ ਨਾਲ ਦਿੱਤੀ ਜਾ ਸਕਦੀ ਹੈ। ਇਸ ਫ਼ਿਲਮ ਵਿੱਚ ਵੀ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਹੀ ਨਜ਼ਰ ਆਏ ਸਨ। ਇਸ ਫ਼ਿਲਮ ਦੇ ਟ੍ਰੇਲਰ ਅਤੇ ਪ੍ਰਚਾਰ ਸਮੇਤ ਅਮਰਿੰਦਰ ਗਿੱਲ ਨੇ ਆਪਣੀ ਸਾਥੀ ਕਲਾਕਾਰਾਂ ਦੀ ਅਹਿਮੀਅਤ ਨੂੰ ਘਟਣ ਨਹੀਂ ਦਿੱਤਾ ਅਤੇ ਕਹਾਣੀ ਦੀ ਮੰਗ ਮੁਤਾਬਕ ਉਹ ਬਹੁਤ ਜਗ•ਾ ‘ਤੇ ਪਿੱਛੇ ਹੀ ਰਹਾ।
ਇਸ ਫ਼ਿਲਮ ‘ਲਾਈਏ ਜੇ ਯਾਰੀਆਂ’ ਵਿੱਚ ਵੀ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਇਕ ਵਾਰ ਫਿਰ ਇੱਕਠੇ ਨਜ਼ਰ ਆ ਰਹੇ ਹਨ। ਇਸ ਫਿਲਮ ਵਿੱਚ ਵੀ ਅਮਰਿੰਦਰ ਨੇ ਕਹਾਣੀ ਦੀ ਮੰਗ ਅਤੇ ਆਪਣੇ ਕਿਰਦਾਰ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ। ਅਮਰਿੰਦਰ ਪੰਜਾਬੀ ਦਾ ਉਹ ਕਲਾਕਾਰ ਹੈ ਜੋ ਆਪਣੇ ਸਾਥੀ ਕਲਾਕਾਰਾਂ ਨੂੰ ਪਰਦੇ ‘ਤੇ ਬਰਾਬਰ ਦੀ ਅਹਿਮੀਅਤ ਦਿੰਦਾ ਹੈ। ਇਸੇ ਕਾਰਨ ਦਰਸ਼ਕ ਉਸ ਦੀ ਤੁਲਨਾ ਬਾਲੀਵੁੱਡ ਦਿੱਗਜ ਅਮੀਰ ਖਾਨ ਨਾਲ ਵੀ ਕਰਦੇ ਹਨ। ਕਲਾ ਨੂੰ ਸਮਰਪਿਤ ਅਮਰਿੰਦਰ ਗਿੱਲ ਦੀ ਇਹੀ ਖਾਸੀਅਤ ਉਸ ਨੂੰ ਪੰਜਾਬੀ ਸਿਨੇਮੇ ਦਾ ਸੁਪਰ ਸਟਾਰ ਬਣਾਉਂਦੀ ਹੈ। ਆਪਣੀ ਫ਼ਿਲਮ ਨੂੰ ਲੈ ਕੇ ਵੱਡੇ ਵੱਡੇ ਦਾਅਵਿਆਂ ਤੇ ਫੂਹੜ ਪ੍ਰਚਾਰ ਤੋਂ ਹਮੇਸ਼ਾ ਦੂਰ ਰਹਿਣ ਵਾਲਾ ਅਮਰਿੰਦਰ ਹਮੇਸ਼ਾ ਫੋਕੇ ਪ੍ਰਚਾਰ ਦੀ ਥਾਂ ਉਹੀ ਸਮਾਂ ਆਪਣੀ ਫ਼ਿਲਮ ਦੇ ਮਿਆਰ ਵੱਲ ਦਿੰਦਾ ਹੈ। ਸ਼ਾਇਦ ਇਹੀ ਵਜ•ਾ ਹੈ ਕਿ ਉਸ ਦੀ ਹਰ ਫ਼ਿਲਮ ਨਵੇਂ ਕੀਰਤੀਮਾਨ ਸਥਾਪਤ ਕਰਦੀ ਹੈ। ਉਸ ਦੀ ਇਸ ਫ਼ਿਲਮ ਦਾ ਸ਼ੋਰ ਤੇ ਡਿਮਾਂਡ ਦਾ ਅੰਦਾਜ਼ਾ ਸੋਸ਼ਲ ਮੀਡੀਆ ‘ਤੇ ਫ਼ਿਲਮ ਪ੍ਰਤੀ ਚੱਲ ਹਨੇਰੀ ਤੋਂ ਲਾਇਆ ਜਾ ਸਕਦਾ ਹੈ।