in

ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਜੋੜੀ 5 ਸਾਲਾਂ ਬਾਅਦ ਹੁਣ ‘ਛੜਾ’ ਵਿੱਚ ਆਵੇਗੀ ਨਜ਼ਰ

21 ਜੂਨ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਛਾੜਾ’ ਇਨ੍ਹੀਂ ਦਿਨੀਂ ਹਰ ਪਾਸੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਰਾਹੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਕਾਫੀ ਸਮੇਂ ਬਾਅਦ ਇਕੱਠੇ ਪਰਦੇ ‘ਤੇ ਦਸਤਕ ਦੇਣ ਜਾ ਰਹੇ ਹਨ। ਦੋਵਾਂ ਦੇ ਇੱਕਠਿਆਂ ਦੀ ਪਹਿਲੀ ਪੰਜਾਬੀ ਫਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਸੀ। ਉਂਝ ਦੋਵੇਂ ਜਣੇ ਇਸ ਤੋਂ ਪਹਿਲਾਂ ‘ਮੇਲ ਕਰਾਦੇ ਰੱਬਾ’ ਵਿੱਚ ਵੀ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਦੀ ਹਿੱਟ ਫ਼ਿਲਮ ‘ਜੱਟ ਐਂਡ ਜੂਲੀਅਟ’ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ‘ਜੱਟ ਐਂਡ ਜੂਲੀਅਟ 2’ ਬਣਾਈ ਗਈ, ਜੋ ਵੱਡੀ ਹਿੱਟ ਸਾਬਤ ਹੋਈ। ਦੋਵੇਂ ਜਣੇ ਇਸ ਤੋਂ ਬਾਅਦ ‘ਸਰਦਾਰ ਜੀ’ ਵਿੱਚ ਵੀ ਨਜ਼ਰ ਆਏ। ਹੁਣ ਇਸ ਜੋੜੀ ਦੀ ਇਹ ਪੰਜਵੀਂ ਫਿਲਮ ਹੈ। ਦੋਵੇਂ ਜਣੇ 5 ਸਾਲਾਂ ਬਾਅਦ ਇੱਕਠੇ ਨਜ਼ਰ ਆ ਰਹੇ ਹਨ।

ਜਿਵੇਂ ਕਿ ਫਿਲਮ ਦੇ ਟਾਈਟਲ ‘ਛਾੜਾ’ ਤੋਂ ਹੀ ਫਿਲਮ ਦੀ ਕਹਾਣੀ ਦਾ ਪਤਾ ਲੱਗ ਰਿਹਾ ਹੈ।ਇਹ ਇਕ ਸਧਾਰਨ ਜਿਹੇ ਪੇਂਡੂ ਨੌਜਵਾਨ ਦੀ ਕਹਾਣੀ ਹੈ, ਜਿਸ ਦੇ ਵਿਆਹ ਦੀ ਉਮਰ ਬੀਤਦੀ ਜਾ ਰਹੀ ਹੈ। ਉਸ ਦਾ ਵਿਆਹ ਕਿਸ ਨਾਲ ਹੁੰਦਾ ਹੈ ਤੇ ਦੇਰੀ ਨਾਲ ਹੋਏ ਵਿਆਹ ਕਾਰਨ ਕੀ-ਕੀ ਮੁਸ਼ਕਿਲਾਂ ਆਉਂਦੀਆਂ ਹਨ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।ਦੱਸਣਯੋਗ ਹੈ ਕਿ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ‘ਚ ਖਾਸ ਜਗ੍ਹਾ ਬਣਾਉਣ ਵਾਲੇ ਦਿਲਜੀਤ ਦੋਸਾਂਝ ‘ਛਾੜਾ’ ਫਿਲਮ ਬੇਹੱਦ ਖਾਸ ਹੈ। ਦਿਲਜੀਤ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ‘ਚ ਦਰਜਨ ਦੇ ਨੇੜੇ ਹਿੱਟ ਫਿਲਮਾਂ ਪਾ ਚੁੱਕੇ ਹਨ।

ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ।ਦਿਲਜੀਤ ਤੇ ਨੀਰੂ ਤੋਂ ਇਲਾਵਾ ਇਸ ਫਿਲਮ ‘ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।

Leave a Reply

Your email address will not be published. Required fields are marked *

ਅਮਰਿੰਦਰ ਗਿੱਲ ਨੇ ‘ਬੇਸਬਰੇ’ ਕੀਤੇ ਦਰਸ਼ਕ, ਟ੍ਰੇਲਰ ਤੋਂ ਬਾਅਦ ਫ਼ਿਲਮ ਪ੍ਰਤੀ ਵਧਿਆ ਉਤਸ਼ਾਹ

…ਸ਼ਾਇਦ ਇਸੇ ਕਰਕੇ ਹੈ ਅਮਰਿੰਦਰ ਗਿੱਲ ਪੰਜਾਬੀਆਂ ਦਾ ਸੁਪਰ ਸਟਾਰ