in

‘ਤੇਰੀ ਮੇਰੀ ਜੋੜੀ’ ਦਾ 15 ਜੂਨ ਨੂੰ ਰਿਲੀਜ਼ ਹੋਵੇਗਾ ਟੀਜ਼ਰ, 26 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਹਰ ਪਾਸੇ ਚਰਚਾ ‘ਚ ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟੀਜ਼ਰ 15 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਫ਼ਿਲਮ 26 ਜੁਲਾਈ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਵੇਗੀ। ‘ਅਦਿਤਯ ਸੂਦ ਫ਼ਿਲਮਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਹਰਮਨ ਸੂਦ ਦੀ ਇਸ ਫ਼ਿਲਮ ਨੂੰ ਅਦਿਤਯ ਸੂਦ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ਜ਼ਰੀਏ ਅੱਧੀ ਦਰਜਨ ਦੇ ਨੇੜੇ ਕਲਾਕਾਰ ਪਹਿਲੀ ਵਾਰ ਫ਼ਿਲਮ ਸਕਰੀਨ ‘ਤੇ ਨਜ਼ਰ ਆਉਂਣ ਜਾ ਰਹੇ ਹਨ। ਇਸ ਫ਼ਿਲਮ ਜ਼ਰੀਏ ਚਰਚਿਤ ਯੂਟਿਊਬਰ ਅਦਾਕਾਰਾ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਂਣਗੇ।
ਪੰਜਾਬ ਦੇ ਚਰਚਿਤ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਵੀ ਇਸ ਫਿਲਮ ਜ਼ਰੀਏ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਮੀਂ ਕਲਕਾਰਾਂ ਦੇ ਨਾਲ ਨਾਲ ਹਾਲੀਵੁੱਡ ਦੀ ਇਕ ਨਾਮੀਂ ਅਦਾਕਾਰ ਜੈਜ ਅਤੇ ਅਰਸ਼ ਪੁਰਬਾ ਵੀ ਫ਼ਿਲਮ ‘ਚ ਨਜ਼ਰ ਆਵੇਗੀ। ਇਹੀ ਨਹੀਂ ਹਰ ਪਾਸੇ ਛਾਇਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਫ਼ਿਲਮ ਸਕਰੀਨ ‘ਤੇ ਨਜ਼ਰ ਆਵੇਗਾ। ਟੈਲੀਵਿਜ਼ਨ ਤੇ ਫ਼ੈਸ਼ਨ ਇੰਡਸਟਰੀ ਦੀ ਚਰਚਿਤ ਅਦਾਕਾਰਾ ਤੇ ਮਾਡਲ ਮੋਨਿਕਾ ਸ਼ਰਮਾ ਵੀ ਇਸ ਫ਼ਿਲਮ ਜ਼ਰੀਏ ਬਤੌਰ ਹੀਰੋਇਨ ਪੰਜਾਬੀ ਸਿਨੇਮੇ ‘ਚ ਆਪਣਾ ਆਗਾਜ਼ ਕਰੇਗੀ।

ਮਨੋਰੰਜਨ ਅਤੇ ਕਾਮੇਡੀ ਨਾਲ ਭਰਪੂਰ ਇਸ ਫ਼ਿਲਮ ‘ਚ ਦੋ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਫ਼ਿਲਮ ‘ਚ ਜਿਥੇ ਅਜੌਕੇ ਦੌਰ ਦੇ ਪਿਆਰ ਦਿਖਾਇਆ ਗਿਆ ਹੈ, ਉਥੇ ਪੁਰਤਾਨ ਸਮੇਂ ਦੇ ਰਿਸ਼ਤੇ ਵੀ ਪਰਦੇ ‘ਤੇ ਨਜ਼ਰ ਆਉਂਣਗੇ। ਫ਼ਿਲਮ ਦੇ ਟਾਈਟਲ ਤੇਰੀ ਮੇਰੀ ਜੋੜੀ ਦਾ ਮਤਲਬ ਮਹਿਜ਼ ਪ੍ਰੇਮ ਕਹਾਣੀ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਫ਼ਿਲਮ ਰਿਸ਼ਤਿਆਂ ਦੀ ਖੂਬਸੂਰਤੀ ਕਹਾਣੀ ਹੋਵੇਗੀ। ਦਰਸ਼ਕਾਂ ਵੱਲੋਂ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

ਹੌਂਟਡ ਲੋਕੇਸ਼ਨ ‘ਤੇ ਹੀ ਸ਼ੂਟ ਹੋ ਰਹੀ ‘ਬੂ ਮੈਂ ਡਰ ਗਈ’

‘ਤੇਰੀ ਮੇਰੀ ਜੋੜੀ’ ਨਾਲ ਦੇਵੇਗਾ ਜਵਾਬ ਅਦਿਤਯ ਸੂਦ