in

‘ਤੇਰੀ ਮੇਰੀ ਜੋੜੀ’ ਨਾਲ ਦੇਵੇਗਾ ਜਵਾਬ ਅਦਿਤਯ ਸੂਦ

ਕੈਨੇਡਾ ਵਾਸੀ ਪੰਜਾਬੀ ਫ਼ਿਲਮ ਨਿਰਦੇਸ਼ਕ ਅਦਿਤਯ ਸੂਦ ਕਰੀਬ ਛੇ ਸਾਲਾਂ ਬਾਅਦ ਪੰਜਾਬੀ ਸਿਨੇਮੇ ਵਿੱਚ ਮੁੜ ਵਾਪਸੀ ਕਰ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੂੰ ਆਪਣੀ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਜ਼ਰੀਏ ਬਤੌਰ ਹੀਰੋ ਦਰਸ਼ਕਾਂ ਸਾਹਮਣੇ ਲਿਆਉਣ ਵਾਲੇ ਅਦਿਤਯ ਸੂਦ ਹੁਣ ਆਪਣੀ ਫ਼ਿਲਮ ‘ਤੇਰੀ ਮੇਰੀ ਜੋੜੀ’ ਨਾਲ ਚਰਚਾ ਵਿੱਚ ਹਨ। 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਟੀਜ਼ਰ ਹਾਲਹਿ ਵਿੱਚ ਰਿਲੀਜ਼ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਛਾਇਆ ਹੋਇਆ ਹੈ। ਅਦਿਤਯ ਸੂਦ ਵੱਲੋਂ ਲਿਖੀ ਤੇ ਨਿਦਰੇਸ਼ਤ ਕੀਤੀ ਗਈ ਇਸ ਫ਼ਿਲਮ ਜ਼ਰੀਏ ਅੱਧੀ ਦਰਜਨ ਦੇ ਨਵੇਂ ਚਿਹਰੇ ਪੰਜਾਬੀ ਸਿਨੇਮੇ ਨੂੰ ਮਿਲਣਗੇ।


ਇਹੀ ਨਹੀਂ ਇਸ ਫਿਲਮ ਜ਼ਰੀਏ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਦਰਸ਼ਕ ਐਕਟਿੰਗ ਕਰਦੇ ਦੇਖਣਗੇ। ਫ਼ਿਲਮ ਦਾ ਟੇਲਰ 5 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ। ਅਦਿਤਯ ਸੂਦ ਮੁਤਾਬਕ ਜਿਸ ਵੇਲੇ ਉਸ ਨੇ ‘ਓਏ ਹੋਏ ਪਿਆਰ ਹੋ ਗਿਆ’ ਬਣਾਈ ਸੀ ਉਸ ਵੇਲੇ ਪੰਜਾਬੀ ਸਿਨੇਮੇ ਦੇ ਹਾਲਾਤ ਕੁਝ ਹੋਰ ਸਨ। ਉਹ ਫਿਲਮ ਉਸ ਨੇ ਕਈ ਮੁਸ਼ਕਲਾਂ ‘ਚੋਂ ਲੰਘਦਿਆਂ ਬਣਾਈ ਸੀ। ਸੂਦ ਮੁਤਾਬਕ ਉਹ ਕਿਸੇ ‘ਤੇ ਵੀ ਕੋਈ ਸੁਆਲ ਖੜ•ਾ ਨਹੀਂ ਕਰਨਾ ਚਾਹੁੰਦੇ ਪਰ ਉਸ ਫ਼ਿਲਮ ਦੌਰਾਨ ਜੋ ਕੁਝ ਉਸ ਨਾਲ ਵਾਪਰਿਆ ਉਹ ਅਜੇ ਵੀ ਉਨ•ਾਂ ਦੇ ਜ਼ਹਿਨ ‘ਚ ਤਾਜਾ ਹੈ। ਉਹ ਹਮੇਸ਼ਾ ਆਪਣੇ ਕੰਮ ਨਾਲ ਜੁਆਬ ਦੇਣ ਨੂੰ ਤਰਜ਼ੀਹ ਦਿੰਦੇ ਹਨ। ਪਿਛਲੇ ਕਈ ਸਾਲਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਅਤੇ ਬਿਜ਼ਨਸ ਵਿੱਚ ਵਿਅਸਥ ਅਦਿਤਯ ਸੂਦ ਹੁਣ ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ‘ਚ ਮੁੜ ਵਾਪਸੀ ਕਰ ਰਹੇ ਹਨ।

ਉਨ•ਾਂ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਇਸ ਫਿਲਮ ਜ਼ਰੀਏ ਨਾਮਵਰ ਯੂਟਿਊਰ ਸੈਮੀ ਗਿੱਲ, ਕਿੰਗ ਬੀ ਚੌਹਾਨ ਦੇ ਨਾਲ ਨਾਲ ਅਦਾਕਾਰਾ ਮੋਨਿਕਾ ਸ਼ਰਮਾ, ਦਿੱਗਜ ਅਦਾਕਾਰ ਯੋਗਰਾਜ ਸਿੰਘ ਦਾ ਬੇਟਾ ਵਿਕਟਰ ਯੋਗਰਾਜ ਸਿੰਘ ਸਮੇਤ ਕਈ ਹੋਰ ਚਿਹਰੇ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਉਂਣਗੇ।  ਅਦਿਤਯ ਮੁਤਾਬਕ ਉਹ ਆਪਣੀ ਇਸ ਫਿਲਮ ਬਾਰੇ ਫਿਲਹਾਲ ਕੋਈ ਸਟੇਟਮੈਂਟ ਨਹੀਂ ਦੇਣਗੇ ਪਰ ਇਹ ਜ਼ਰੂਰ ਕਹਿਣਗੇ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਬਿਲਕੁਲ ਵੀ ਨਰਾਸ਼ ਨਹੀਂ ਕਰੇਗੀ। ਇਸ ਦਾ ਅੰਦਾਜ਼ਾ ਫ਼ਿਲਮ ਦੇ ਟ੍ਰੇਲਰ ਤੋਂ ਹੀ ਲੱਗ ਜਾਵੇਗਾ।

Leave a Reply

Your email address will not be published. Required fields are marked *

‘ਤੇਰੀ ਮੇਰੀ ਜੋੜੀ’ ਦਾ 15 ਜੂਨ ਨੂੰ ਰਿਲੀਜ਼ ਹੋਵੇਗਾ ਟੀਜ਼ਰ, 26 ਜੁਲਾਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

‘ਵਰਲਡ ਡੇਅ’ ਮੌਕੇ  ਸਤਿੰਦਰ ਸਰਤਾਜ ਤੇ ਸੰਦੀਪ ਸ਼ਰਮਾ ਦੀ ਜੋੜੀ ਦਾ ਤੋਹਫਾ