fbpx

ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਜੋੜੀ ਕਹੇਗੀ ‘ਕੌਣ ਹੈ ਯਾਰ’ 

Posted on June 22nd, 2019 in News

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਨਵੀਂ ਜੋੜੀ ਪਹਿਲੀ ਵਾਰ ਪੰਜਾਬੀ ਫ਼ਿਲਮ ‘ਕੌਣ ਹੈ ਯਾਰ’ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਜੱਸ ਗਰੇਵਾਲ ਡਾਇਰੈਕਟ ਕਰ ਰਿਹਾ ਹੈ। ਜੱਟ ਜੇਂਮਸ ਬੌਡ, ਫਰਾਰ, ਬੰਬੂਕਾਟ, ਰੱਬ ਦਾ ਰੇਡੀਓ 1, 2, ਦਾਣਾ ਪਾਣੀ ਅਤੇ ਅਫ਼ਸਰ ਸਮੇਤ ਦਰਜਨ ਦੇ ਨੇੜੇ ਫ਼ਿਲਮਾਂ ਲਿਖ ਚੁੱਕੇ ਜੱਸ ਗਰੇਵਾਲ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫ਼ਿਲਮ ਹੋਵੇਗੀ। ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਅਤੇ ਰਘਬੀਰ ਬੋਲੀ ਸਮੇਤ ਕਈ ਨਾਮੀਂ ਸਿਤਾਰੇ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਐਮੀ ਵਿਰਕ ਦੀ ਕੰਪਨੀ ‘ਵਿਲੀਜਰ ਫ਼ਿਲਮ ਸਟੂਡੀਓ’ ਵੱਲੋਂ ਬਣਾਇਆ ਜਾ ਰਿਹਾ ਹੈ। ਲੌਂਗ ਲਾਚੀ ਅਤੇ ਗੁੱਡੀਆਂ ਪਟੌਲੇ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਇਸ ਬੈਨਰ ਦੀ ਇਹ ਚੌਥੀ ਫ਼ਿਲਮ ਹੋਵੇਗੀ।

ਇਸ ਫ਼ਿਲਮ ਜ਼ਰੀਏ ਜੱਸੀ ਗਿੱਲ ਤੇ ਵਾਮਿਕਾ ਗੱਬੀ ਪਹਿਲੀ ਇੱਕਠੇ ਕੰਮ ਕਰ ਰਹੇ ਹਨ।
ਪੰਜਾਬੀ ਸਿਨੇਮੇ ਦੀ ਝੋਲੀ ਕਈ ਸ਼ਾਨਦਾਰ ਫ਼ਿਲਮਾਂ ਪਾ ਚੁੱਕੇ ਲੇਖਕ ਜੱਸ ਗਰੇਵਾਲ ਆਪਣੀ ਹਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਮੌਜੂਦ ਰਹਿ ਕੇ ਉਸਦੇ ਨਿਰਦੇਸ਼ਨ ਨੂੰ ਅਮਲੀ ਜਾਮਾ ਪਹਿਨਾਉਂਦੇ ਰਹੇ ਹਨ। ਉਨ•ਾਂ ਦਾ ਲੇਖਕ ਤੋਂ ਨਿਰਦੇਸ਼ਕ ਬਣਨਾ ਪਿਛਲੇ ਕੁਝ ਸਾਲਾਂ ਤੋਂ ਤੈਅ ਸੀ। ਰੱਬ ਦਾ ਰੇਡੀਓ ਦੀ ਆਪਾਰ ਸਫ਼ਲਤਾ ਪਿੱਛੇ ਵੀ ਜੱਸ ਗਰੇਵਾਲ ਦੀ ਲੇਖਣੀ ਦੇ Îਨਾਲ ਨਿਰਦੇਸ਼ਨ ਕਲਾ ਦੀ ਵੀ ਅਹਿਮ ਭੂਮਿਕਾ ਮੰਨੀ ਜਾਂਦੀ ਰਹੀ ਹੈ। ਉਹ ਹੁਣ ਇਸ ਫ਼ਿਲਮ ਜ਼ਰੀਏ ਨਿਰਦੇਸ਼ਕ ਵਜੋਂ ਆਪਣਾ ਸਫਰ ਸ਼ੁਰੂ ਕਰ ਰਹੇ ਹਨ। ਯਕੀਨਣ ਹੈ ਕਿ ਇਹ ਫ਼ਿਲਮ ਉਸਦੀਆਂ ਹੋਰ ਫ਼ਿਲਮਾਂ ਨਾਲੋਂ ਖਾਸ ਅਤੇ ਅਹਿਮ ਹੀ ਹੋਵੇਗੀ ਜਿਸ ਨੂੰ ਉਸਨੇ ਨਿਰਦੇਸ਼ਨ ਲਈ ਚੁਣਿਆ ਹੈ।

Comments & Feedback