in

ਐਕਟਰਸ ਮਾਹੀ ਗਿੱਲ ‘ਤੇ ਹੋਇਆ ਜਾਨਲੇਵਾ ਹਮਲਾ

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਮਾਹੀ ਗਿੱਲ ‘ਤੇ ਮੁੰਬਈ ‘ਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਉਹ ਇਸ ਹਮਲੇ ‘ਚ ਵਾਲ ਵਾਲ ਬਚ ਗਈ ਹੈ। ਉਹ ਮੁੰਬਈ ਦੇ ਮੀਰਾ ਰੋਡ ‘ਤੇ ਇਕ ਵੈਬ ਸੀਰੀਜ ‘ਫਿਕਸਰ’ ਦੀ ਸ਼ੂਟਿੰਗ ਕਰ ਰਹੀ ਸੀ।  ਇਹ ਹਮਲਾ ਸਵੇਰੇ ਕਰੀਬ 7 ਵਜੇ ਕੀਤਾ ਗਿਆ। ਇਸ ਹਮਲੇ ‘ਚ ਮਾਹੀ ਤਾਂ ਬਚ ਗਈ ਪਰ ਉਸ ਨਾਲ ਸ਼ੂਟਿੰਗ ਕਰ ਰਹੇ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਸ ਸਬੰਧੀ ਸ਼ੂਟਿੰਗ ਕਰ ਰਹੇ ਕਰੂ ਦੇ ਮੈਂਬਰਾਂ ‘ਚੋਂ ਸੰਕੇਤ ਨੇ ਦੱਸਿਆ ਕਿ ਇਸ ਫ਼ਿਲਮ ਉਨ•ਾਂ ਕੋਈ ਪੁਲਿਸ ਨੂੰ ਸ਼ਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਜਿਸ ਸਮੇਂ ਇਹ ਹਮਲਾ ਹੋਇਆ ਉਸ ਵਕਤ ਕੁਝ ਪੁਲਿਸ ਮੁਲਾਜ਼ਮ ਵੀ ਉਥੇ ਹਾਜ਼ਰ ਸੀ। ਜਿੰਨਾਂ ਨੇ ਉਹਨਾਂ ਦੀ ਮੱਦਦ ਕਰਨ ਦੀ ਥਾਂ ਹਮਲਾਵਾਰਾਂ ਨੂੰ ਹੱਲਾਸ਼ੇਰੀ ਦਿੱਤੀ। ਉਸ ਨੇ ਇਸ ਸਭ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਇਸ ਘਟਨਾ ‘ਤੇ ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨੇ ਟਵੀਟ ਕੀਤਾ ਹੈ। ਯਾਦ ਰਹੇ ਕਿ ਮਾਹੀ ਗਿੱਲ ਚੰਡੀਗੜ• ਨਾਲ ਸਬੰਧਿਤ ਹੈ ਅਤੇ ਉਹ ਪੰਜਾਬੀ ਦੇ ਨਾਲ ਨਾਲ ਹਿੰਦੀ ਸਿਨੇਮੇ ਦੀ ਸਰਗਰਮ ਅਦਾਕਾਰਾ ਹੈ। ਉਸ ਦੀ ਪਹਿਲੀ ਹਿੰਦੀ ਫ਼ਿਲਮ ‘ਦੇਵ ਡੀ’ ਸੀ।

Leave a Reply

Your email address will not be published. Required fields are marked *

‘ਵਰਲਡ ਡੇਅ’ ਮੌਕੇ  ਸਤਿੰਦਰ ਸਰਤਾਜ ਤੇ ਸੰਦੀਪ ਸ਼ਰਮਾ ਦੀ ਜੋੜੀ ਦਾ ਤੋਹਫਾ

ਜੱਸੀ ਗਿੱਲ ਤੇ ਵਾਮਿਕਾ ਗੱਬੀ ਦੀ ਜੋੜੀ ਕਹੇਗੀ ‘ਕੌਣ ਹੈ ਯਾਰ’