fbpx

‘ਯੁਗਨੀ ਯਾਰਾਂ ਦੀ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੇਗੀ ਮਹਿਮਾ ਹੋਰਾ

Posted on July 1st, 2019 in Article

ਇਸ ਸ਼ੁੱਕਰਵਾਰ, 5 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਯੁਗਨੀ ਯਾਰਾਂ ਦੀ’ ਜ਼ਰੀਏ ਇਕ ਹੋਰ ਖੂਬਸੂਰਤ ਅਦਾਕਾਰਾ ਮਹਿਮਾ ਹੋਰਾ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀ ਹੈ। ਨਿਰਦੇਸ਼ਕ ਸਾਗਰ ਐਸ ਸ਼ਰਮਾ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਨੌਜਵਾਨਾਂ ਦੀ ਕਹਾਣੀ ਹੈ। ਕੁਮਾਰ ਅਜੇ ਵੱਲੋਂ ਲਿਖੀ ਗਈ ਇਸ ਫ਼ਿਲਮ ਨੂੰ ‘ਬਤਰਾ ਸ਼ੋਅਬਿਜ਼’ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੀਤ ਬਾਠ, ਦੀਪ ਜੋਸ਼ੀ ਅਤੇ ਸਿੱਧੀ ਅਹੂਜਾ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਮਹਿਮਾ ਇਕ ਦਮਦਾਰ ਕਿਰਦਾਰ ਵਿੱਚ ਨਜ਼ਰ ਆਵੇਗੀ। ਸੂਰਤ ਅਤੇ ਸੀਰਤ ਦਾ ਸੁਮੇਲ ਇਹ ਅਦਾਕਾਰਾ ਭਾਵੇਂ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਗਰਮ ਹੈ ਪਰ ਉਹ ਇਸ ਫ਼ਿਲਮ ਜ਼ਰੀਏ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਿੱਸਾ ਹੁਣ ਬਣੀ ਹੈ। ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਮਹਿਮਾ ਦੀ ਖੂਬ ਚਰਚਾ ਹੋ ਰਹੀ ਹੈ। ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਰਹੇ ਸ਼ਾਨਦਾਰ ਹੁੰਗਾਰੇ ਨੇ ਉਸਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ।

ਦੇਸ਼ ਦੇ ਕਈ ਨਾਮੀ ਬਰਾਂਡਸ ਲਈ ਮਾਡਲਿੰਗ ਕਰ ਚੁੱਕੀ ਮਹਿਮਾ ਗੈਰ ਫ਼ਿਲਮੀ ਪਿਛਕੋੜ ਵਾਲੀ ਮਹਿਮਾ ਦਿੱਲੀ ਦੀ ਜੰਮਪਲ ਹੈ ਅਤੇ ਉਥੋਂ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਮਹਿਮਾ ਮੁਤਾਬਕ ਉਸ ਨੇ ਆਪਣੀ ਪੜ•ਾਈ ਦੌਰਾਨ ਹੀ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਮਿੱਥ ਲਿਆ ਸੀ। ਇਸ ਲਈ ਉਸ ਨੇ ਆਪਣੀ ਮੁੱਢਲੀ ਪੜ•ਾਈ ਖ਼ਤਮ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੰਬਈ ‘ਚ ਅਸ਼ੋਕ ਨਮਿਤ ਕਪੂਰ ਦੇ ਐਕਟਿੰਗ ਸਕੂਲ ਤੋਂ ਐਕਟਿੰਗ ਸਿੱਖੀ ਅਤੇ ਫ਼ਿਲਮਸਾਜ਼ੀ ਨਾਲ ਜੁੜੀਆਂ ਬਰੀਕੀਆਂ ਨੂੰ ਜਾਣਿਆ। ਇਸ ਮਗਰੋਂ ਉਸ ਨੇ ਕੁਝ ਸਮਾਂ ਮੁੰਬਈ ‘ਚ ਹੀ ਅੱਗੇ ਵਧਣ ਲਈ ਸੰਘਰਸ਼ ਕੀਤਾ। ਉਸ ਨੇ ਇਕ ਹਿੰਦੀ ਫ਼ਿਲਮ ਵਿੱਚ ਵੀ ਮੁੱਖ ਭੂਮਿਕਾ ਨਿਭਾਈ, ਪਰ ਕੁਝ ਅੰਦਰੂਨੀ ਕਾਰਨਾਂ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। ਇਸ ਮਗਰੋਂ ਉਸ ਨੇ ਵਿਹਲੇ ਬੈਠਣ ਨਾਲੋਂ ਕੁਝ ਨਾ ਕੁਝ ਕਰਦੇ ਰਹਿਣਾ ਠੀਕ ਸਮਝਿਆ। ਮਹਿਮਾ ਨੇ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਵੀ ਕੀਤੀ। ਉਹ ਮਹਾਂਰਾਸ਼ਟਰ ਦੇ ਗਲੋਬਲ ਟੂਰਿਜ਼ਮ ਦੀ ਬਰਾਂਡ ਅੰਬਸਡਰ ਵੀ ਰਹਿ ਚੁੱਕੀ ਹੈ। ਪੰਜਾਬੀ ਸਿਨੇਮੇ ਦੇ ਵੱਧਦੇ ਕਦਮਾਂ ਤੋਂ ਉਹ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੀ। ਉਸ ਨੇ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਲਈ ਵੀ ਟਰਾਈ ਕਰਨ ਬਾਰੇ ਸੋਚਿਆ ਤਾਂ ਉਸ ਦੀ ਝੋਲੀ ਇਹ ਪੰਜਾਬੀ ਫ਼ਿਲਮ ‘ਜੁਗਨੀ ਯਾਰਾਂ ਦੀ’ ਪਈ।

‘ਬਤਰਾ ਪ੍ਰੋਡਕਸ਼ਨ’ ਦੀ ਪੇਸ਼ਕਸ਼ ਨਿਰਮਾਤਾ ਰਾਜਨ ਬਤਰਾ, ਦੀਪਕ ਚੌਧਰੀ, ਨੀਰਜ ਪਾਠਕ, ਰਾਜੇਸ਼ ਹੋਰਾ ਦੀ ਇਸ ਫ਼ਿਲਮ ਵਿੱਚ ਉਸ ਨੇ ਮਨਵੀਤ ਨਾਂ ਦੀ ਹਾਕੀ ਖਿਡਾਰਨ ਦਾ ਕਿਰਦਾਰ ਨਿਭਾਇਆ ਹੈ, ਜੋ ਇਸ ਫ਼ਿਲਮ ਦੀ ਨਾਇਕਾ ਹੈ। ਮਹਿਮਾ ਮੁਤਾਬਕ ਇਹ ਫ਼ਿਲਮ ਇਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ, ਜੋ ਜ਼ਿੰਦਗੀ ਦੇ ਬੇਹੱਦ ਨੇੜੇ ਹੈ। ਕੁਮਾਰ ਅਜੇ ਦੀ ਲਿਖੀ ਇਹ ਫ਼ਿਲਮ ਕਾਲਜ ਦੇ ਖੂਬਸੂਰਤ ਦਿਨਾਂ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ।

ਮਹਿਮਾ ਦਾ ਕਹਿਣਾ ਹੈ ਕਿ ਉਹ ਬਤੌਰ ਅਦਾਕਾਰਾ ਵੱਡਾ ਮੁਕਾਮ ਪਾਉਣ ਲਈ ਬਿਨਾਂ ਕਿਸੇ ਕਹਾਲੀ ਤੋਂ ਸੋਚ ਸਮਝ ਕੇ ਹੀ ਅੱਗੇ ਵੱਧ ਰਹੀ ਹੈ। ਉਹ ਰਾਤੋਂ ਰਾਤ ਸਟਾਰ ਨਹੀਂ ਬਣਨਾ ਚਾਹੁੰਦੀ ਬਲਕਿ ਆਪਣੇ ਕੰਮ ਨਾਲ ਦਰਸ਼ਕਾਂ ਦੇ ਦਿਲਾਂ ‘ਚ ਜਗ•ਾ ਬਣਾਉਂਦੀ ਹੋਈ ਇਸ ਖੇਤਰ ‘ਚ ਆਪਣੀ ਵੁੱਕਤ ਪਵਾਉਣਾ ਚਾਹੁੰਦੀ ਹੈ। ਉਸ ਦੀ ਇਹ ਪਹਿਲੀ ਫ਼ਿਲਮ ਉਸਦੀ ਅਦਾਕਾਰੀ ਨੂੰ ਦਰਸ਼ਕਾਂ ਮੂਹਰੇ ਰੱਖੇਗੀ। ਇਸ ਫ਼ਿਲਮ ਨੂੰ ਮਿਲੇ ਦਰਸ਼ਕਾਂ ਦੇ ਹੁੰਗਾਰੇ ਤੋਂ ਬਾਅਦ ਹੀ ਉਹ ਆਪਣੀਆਂ ਅਗਲੀਆਂ ਯੋਜਨਾਵਾਂ ਬਣਾਏਗੀ। ਫ਼ਿਲਹਾਲ ਉਸਦੀਆਂ ਨਜ਼ਰਾਂ ਇਸ ਫ਼ਿਲਮ ਦੇ ਨਤੀਜੇ ‘ਤੇ ਟਿਕੀਆਂ ਹੋਈਆਂ ਹਨ।
ਗਨਦੀਪ ਜਿੰਦਲ

Comments & Feedback