in

ਨਾਮੀਂ ਫ਼ਿਲਮ ਅਦਾਕਾਰਾ ਬਣੀ ਡਾਇਰੈਕਟਰ, ਗਾਇਕ ਅਖਿਲ ਨੂੰ ਚੁਣਿਆ ਫ਼ਿਲਮ ਦਾ ਹੀਰੋ 

ਬਤੌਰ ਹੀਰੋਇਨ ਪੰਜਾਬੀ ਫ਼ਿਲਮ ਇੰਡਸਟਰੀ ‘ਚ ਲੰਮੀ ਪਾਰੀ ਹੰਢਾਉਣ ਵਾਲੀ ਅਦਾਕਾਰਾ ਪ੍ਰੀਤੂ ਸਪਰੂ ਹੁਣ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮੇ ਵਿੱਚ ਆਪਣਾ ਪਹਿਲਾ ਕਦਮ ਰੱਖਣ ਜਾ ਰਹੀ ਹੈ। ਉਸਦੀ ਇਸ ਪਹਿਲੀ ਫ਼ਿਲਮ ਦਾ ਹੀਰੋ ਪੰਜਾਬੀ ਗਾਇਕ ਅਖਿਲ ਹੋਵੇਗਾ। ਅਖਿਲ ਦੀ ਵੀ ਅਦਾਕਾਰ ਵਜੋਂ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਹੀਰੋਇਨ ਰੁਬੀਨਾ ਬਾਜਵਾ ਹੈ। ਇਸ ਫ਼ਿਲਮ ਦੀ ਸ਼ੂਟਿੰਗ 13 ਜੁਲਾਈ ਤੋਂ ਚੰਡੀਗੜ• ਦੇ ਆਸ ਪਾਸ ਹੋਵੇਗੀ। ਨਾਮਵਰ ਫ਼ਿਲਮ ਨਿਰਦੇਸ਼ਕ ਨਿਹਾਲ ਪੁਰਬਾ ਦੀ ਲਿਖੀ ਇਸ ਫ਼ਿਲਮ ਵਿੱਚ ਹੌਬੀ ਧਾਲੀਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਗੱਗੂ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਂਣਗੇ। ਖੁਦ ਪ੍ਰੀਤ ਸਪਰੂ ਵੀ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾ ਰਹੇ ਹਨ। ਦੱਸ ਦਈਏ ਕਿ ਪ੍ਰੀਤ ਸਪਰੂ ਨੇ ਪੰਜਾਬੀ ਸਿਨੇਮੇ ‘ਚ ਵਾਪਸੀ ਪੰਜਾਬੀ ਫ਼ਿਲਮ ‘ਕਾਕੇ ਦਾ ਵਿਆਹ’ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਦਮਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਉਨ•ਾਂ ਪੰਜਾਬੀ ਫ਼ਿਲਮਾਂ ਦਾ ਮੁੜ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ।

ਸਾਲ 1981 ਵਿੱਚ ਪੰਜਾਬੀ ਫਿਲਮ ‘ਲਵਾਰਸ’ ਨਾਲ ਪੰਜਾਬੀ ਸਿਨੇਮੇ ਨਾਲ ਜੁੜੇ ਸਨ। ਮੁੰਬਈ ਦੇ ਜੰਮਪਲ ਪ੍ਰੀਤ ਸਪਰੂ 13 ਸਾਲ ਦੀ ਉਮਰ ਵਿੱਚ ਅਦਾਕਾਰ ਕਰਨ ਲੱਗ ਪਏ ਸਨ। ਡੇਢ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਪ੍ਰੀਤ ਸਪਰੂ ਦੀ ਮਰਹੂਮ ਵਰਿੰਦਰ ਨਾਲ ਜੋੜੀ ਬੇਹੱਦ ਪਸੰਦ ਕੀਤੀ ਜਾਂਦੀ ਸੀ। ਪ੍ਰੀਤ ਸਪਰੂ ਦੇ ਬਤੌਰ ਨਿਰਦੇਸ਼ਕ ਸਾਹਮਣੇ ਆਉਣ ਨਾਲ ਹੋਰ ਔਰਤ ਵਿੱਚ ਵੀ ਡਾਇਰੈਕਸ਼ਨ ‘ਚ ਸਾਹਮਣੇ ਆਉਣ ਦੀ ਸੰਭਾਵਨਾ ਹੈ। ਹਾਲਕਿ ਇਸ ਤੋਂ ਪਹਿਲਾਂ ਨਾਮਵਰ ਅਦਾਕਾਰ ਸੁਨੀਤਾ ਧੀਰ ਵੀ ਪੰਜਾਬੀ ਫ਼ਿਲਮ ‘ਪੁਲਿਸ ਇੰਨ ਪਾਲੀਵੁੱਡ’ ਨਾਲ ਨਿਰਦੇਸਕ ਵਜੋਂ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ।

Leave a Reply

Your email address will not be published. Required fields are marked *

ਹਰਭਜਨ ਮਾਨ ਨੇ ਬੇਟੇ ਅਵਿਕਾਸ਼ ਮਾਨ ਨੂੰ ਜੋੜਿਆ ਪੰਜਾਬੀ ਸੰਗੀਤ ਨਾਲ, ਪਹਿਲਾ ਗੀਤ ਰਿਲੀਜ਼

ਔਰਤਬਾਜ਼ੀ ਦੇ ਸ਼ੌਕੀਨ ਹਨੀ ਸਿੰਘ ਨੂੰ ਹੋ ਸਕਦੀ ਹੈ 3 ਸਾਲ ਦੀ ਜੇਲ, ਪਰਚਾ ਦਰਜ