in

ਔਰਤਬਾਜ਼ੀ ਦੇ ਸ਼ੌਕੀਨ ਹਨੀ ਸਿੰਘ ਨੂੰ ਹੋ ਸਕਦੀ ਹੈ 3 ਸਾਲ ਦੀ ਜੇਲ, ਪਰਚਾ ਦਰਜ

ਆਪਣੇ ਗੀਤ ਮੱਖਣਾ ਵਿੱਚ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਾ ਅਤੇ ਗੀਤ ਵਿੱਚ ਖੁਦ ਨੂੰ ਔਰਤਬਾਜ਼ੀ ਦਾ ਸ਼ੌਕੀਨ ਦੱਸਣ ਵਾਲੇ ਰੈਂਪਰ ਹਨੀ ਸਿੰਘ ਦੇ ਸਿਰ ‘ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕਣ ਲੱਗੀ ਹੈ। ਉਸ ਖਿਲਾਫ਼ ਮੁਹਾਲੀ ਪੁਲਿਸ ਨੇ ਧਾਰਾ 294, 509, ਸੈਕਸ਼ਨ 67, ਸੈਕਸ਼ਨ 6 ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਉਸਨੂੰ ਲੋੜੀਦੀ ਕਾਰਵਾਈ ਲਈ ਕਦੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਉਸ ਖਿਲਾਫ਼ ਲੱਗੇ ਦੋਸ਼ ਜੇ ਸਾਬਤ ਹੁੰਦੇ ਹਨ ਤਾਂ ਉਸ ਨੂੰ ਤਿੰਨ ਸਾਲਾਂ ਲਈ ਜੇਲ• ਵੀ ਜਾਣਾ ਪੈ ਸਕਦਾ ਹੈ। ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮੁਨੀਸ਼ਾ ਗੁਲਾਟੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਇਸ ਮਾਮਲੇ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ। ਇਸ ਗੀਤ ਵਿੱਚ ਉਸਦਾ ਸਾਥ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਵੀ ਦਿੱਤਾ ਸੀ ਪਰ ਉਸ ਨੂੰ ਫਿਲਹਾਲ ਇਸ ਮਾਮਲੇ ‘ਚ ਸ਼ਾਮਲ ਨਹੀਂ ਕੀਤਾ ਗਿਆ। ਇਸ ਗੀਤ ਨੂੰ ਪ੍ਰੋਡਿਊਸ ਤੇ ਰਿਲੀਜ਼ ਕਰਨ ਵਾਲੀ ਕੰਪਨੀ ਟੀ ਸੀਰਜ ਨੂੰ ਜ਼ਰੂਰ ਧਿਰ ਬਣਾਇਆ ਗਿਆ ਹੈ। ਦੱਸ ਦਈਏ ਕਿ ਕਈ ਸਾਲਾਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਰਹਿਣ ਤੋਂ ਬਾਅਦ ਹਨੀ ਸਿੰਘ ਨੇ ਇਸ ਗੀਤ ਨਾਲ ਮੁੜ ਤੋਂ ਮਿਊਜ਼ਿਕ ਦੀ ਦੁਨੀਆਂ ‘ਚ ਕਦਮ ਰੱਖਿਆ ਸੀ। ਆਪਣੇ ਪਹਿਲੇ ਗੀਤਾਂ ਵਾਂਗ ਹੀ ਇਸ ਗੀਤ ‘ਚ ਵੀ ਉਸਨੇ ਔਰਤਾਂ ਖਿਲਾਫ਼ ਰੱਜਕੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਸੀ ਜੋ ਪੰਜਾਬੀ ਸਮਾਜ ਨੂੰ ਸ਼ਰਮਸਾਰ ਕਰਦੇ ਹਨ। ਇਸ ਦੇ ਇਸ ਨਵੇਂ ਗੀਤ ਵਿੱਚ ਉਸਨੇ ਔਰਤਾਂ ਪ੍ਰਤੀ ਕੁਝ ਇਸ ਤਰ•ਾਂ ਦੀ ਸ਼ਬਦਾਵਲੀ ਵਰਤੀ ਸੀ


Mein aur mere kalakar
Sab baith ke kare chill
Par main hoon womani੍ਰer
Mujhe akele mein mat mill
Silicon wali ladki ko mein, pakadta nahi
2rown girls se mera, dil bharta nahi
7ori gori skin ke liye, mein marta nahi
Kyunki main hoon sher, ghaas charta nahi
“u hai patli si naari
Par mera weight ho gaya thoda bhari
“u hai jaanti mein hu shikaari
“ujhe kha jaaunga saari ki saari
ਗੀਤ ਦੀਆਂ ਇਨ•ਾਂ ਸਤਰਾਂ ਨੇ ਜਿਥੇ ਹਨੀ ਸਿੰਘ ਦੀ ਮਾਨਸਿਕਤਾ ਨੂੰ ਨੰਗਾ ਕੀਤਾ ਸੀ ਉਥੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੀ ਸ਼ਰਮਸਾਰ ਕੀਤਾ। ਜੇਕਰ ਇਸ ਮਾਮਲੇ ਵਿੱਚ ਹਨੀ ਸਿੰਘ ਖਿਲਾਫ਼ ਕੋਈ ਸਖ਼ਤ ਕਾਰਵਾਈ ਹੁੰਦੀ ਹੈ ਤਾਂ ਇਸ ਨਾਲ ਅਜਿਹੀ ਗਾਇਕੀ ਤੋਂ ਪ੍ਰਭਾਵਿਤ ਹੋਰ ਗਾਇਕ ਖੁਦ ਬ ਖੁਦ ਤੌਬਾ ਕਰ ਜਾਣਗੇ।

Leave a Reply

Your email address will not be published. Required fields are marked *

ਨਾਮੀਂ ਫ਼ਿਲਮ ਅਦਾਕਾਰਾ ਬਣੀ ਡਾਇਰੈਕਟਰ, ਗਾਇਕ ਅਖਿਲ ਨੂੰ ਚੁਣਿਆ ਫ਼ਿਲਮ ਦਾ ਹੀਰੋ 

ਇਸ ਵਾਰ ਏਧਰਲੇ ਹੀ ਨਹੀਂ ਉਧਰਲੇ ਪੰਜਾਬ ‘ਚ ਵੀ ਉਡੀਕੀ ਜਾ ਰਹੀ ਹੈ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ’