in

ਇਸ ਵਾਰ ਏਧਰਲੇ ਹੀ ਨਹੀਂ ਉਧਰਲੇ ਪੰਜਾਬ ‘ਚ ਵੀ ਉਡੀਕੀ ਜਾ ਰਹੀ ਹੈ ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ’

ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਹਮੇਸ਼ਾ ਆਪਣੇ ਕੰਮ ‘ਚ ਮਸਤ ਰਹਿਣ ਵਾਲਾ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਭ ਦੇ ਸਾਂਝੇ ਹੁੰਦੇ ਹਨ। ਕਲਾਕਾਰ ਕਿਸੇ ਵੀ ਧਰਮ ਜਾਂ ਮੁਲਕ ਦਾ ਹੋਵੇ ਜੇ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਤਾਂ ਓਹੀ ਉਸਦਾ ਅਸਲ ਧਰਮ ਹੁੰਦਾ ਹੈ। ਉਹ ਖੁਦ ਸਭ ਦਾ ਸਾਂਝਾ ਗਾਇਕ ਅਤੇ ਅਦਾਕਾਰ ਹੈ। ਯਾਦ ਰਹੇ ਕਿ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਚੱਲ ਮੇਰਾ ਪੁੱਤ’ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿੱਚ ਪੰਜਾਬ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਓਧਰਲੇ ਪੰਜਾਬ ਯਾਨੀ ਪਾਕਿਸਤਾਨ ਵਿਚਲੇ ਪੰਜਾਬ ਦੇ ਕਲਾਕਾਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਸ਼ੂਟਿੰਗ ਦੇ ਦਿਨਾਂ ਤੋਂ ਹੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਲਈ ਜਿਥੇ ਕਈ ਨਵੇਂ ਰਾਹ ਖੋਲ•ੇਗੀ, ਉਥੇ ਹੀ ਸਰਹੱਦਾਂ ਤੋਂ ਉਪਰ ਉੱਠਕੇ ਕਲਾਕਾਰਾਂ ਦੀ ਆਪਸੀ ਸਾਂਝ ਦਾ ਪ੍ਰਤੀਕ ਵੀ ਬਣੇਗੀ।
ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਜਨਜੋਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਸਫ਼ਲ ਜੋੜੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਆਪਣੀ ਹਰ ਫ਼ਿਲਮ ਅਤੇ ਗੀਤਾਂ ਨਾਲ ਹਮੇਸ਼ਾ ਦਰਸ਼ਕਾਂ ਦੀਆਂ ਉਮੀਦਾਂ ਨੂੰ ਬੂਰ ਪਾਉਣ ਵਾਲਾ ਅਮਰਿੰਦਰ ਗਿੱਲ ਇਸ ਫ਼ਿਲਮ ਵਿੱਚ ਜਿੰਦਰ ਨਾਂ ਦੇ ਅਜਿਹੇ ਨੌਜਵਾਨ ਦੇ ਰੂਪ ‘ਚ ਨਜ਼ਰ ਆਵੇਗਾ ਜੋ ਪੰਜਾਬ ਤੋਂ ਵਿਦੇਸ਼ ਗਿਆ ਹੈ, ਉਥੇ ਉਹ ਪੱਕਾ ਹੋਣ ਲਈ ਜੱਦੋ ਜ਼ਹਿਦ ਕਰ ਰਿਹਾ ਹੈ। ਉਸ ਨੂੰ ਭਵਿੱਖ ਦਾ ਵੀ ਫਿਕਰ ਹੈ ਤੇ ਪਿੱਛੇ ਪਰਿਵਾਰ ਦੀ ਚਿੰਤਾ ਵੀ ਹੈ।

ਅਮਰਿੰਦਰ ਗਿੱਲ ਮੁਤਾਬਕ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਮਨੋਰੰਜਨ ਭਰਪੂਰ ਫਿਲਮ ਹੈ। ਹਮੇਸ਼ਾ ਆਪਣੇ ਕੰਮ ਨਾਲ ਹਰ ਗੱਲ ਦਾ ਜੁਆਬ ਦੇਣ ਵਾਲੇ ਅਮਰਿੰਦਰ ਗਿੱਲ ਨੇ ਆਪਣੀਆਂ ਪਹਿਲੀਆਂ ਫ਼ਿਲਮਾਂ ਨਾਲ ਇਹ ਬਾਖੂਬ ਸਾਬਤ ਕੀਤਾ ਹੋਇਆ ਹੈ ਕਿ ਉਹ ਫਿਲਮਾਂ ਦੀ ਗਿਣਤੀ ਨਾਲੋਂ ਫ਼ਿਲਮਾਂ ਦੇ ਮਿਆਰ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਇਹੀ ਵਜ•ਾ ਹੈ ਕਿ ਦਰਸ਼ਕਾਂ ਨੂੰ ਵੀ ਹਮੇਸ਼ਾ ਉਸਦੀ ਫਿਲਮ ਦੀ ਉਡੀਕ ਹੁੰਦੀ ਹੈ। ਇਸ ਵਾਰ ਇਸ ਫ਼ਿਲਮ ਦੀ ਉਡੀਕ ਕੱਲੇ ਏਧਰਲੇ ਪੰਜਾਬ ਦੇ ਦਰਸ਼ਕਾਂ ਨੂੰ ਹੀ ਨਹੀਂ ਬਲਕਿ ਲਹਿੰਦੇ ਅਤੇ ਚੜ•ਦੇ ਦੋਵਾਂ ਪੰਜਾਬਾਂ ਵਿੱਚ ਇਸ ਫ਼ਿਲਮ ਦੀ ਉਡੀਕ ਹੈ।

Leave a Reply

Your email address will not be published. Required fields are marked *

ਔਰਤਬਾਜ਼ੀ ਦੇ ਸ਼ੌਕੀਨ ਹਨੀ ਸਿੰਘ ਨੂੰ ਹੋ ਸਕਦੀ ਹੈ 3 ਸਾਲ ਦੀ ਜੇਲ, ਪਰਚਾ ਦਰਜ

ਜੱਸੀ ਗਿੱਲ ਤੇ ਰਣਜੀਤ ਬਾਵਾ ਮੁੜ ਆਉਂਣਗੇ ਇੱਕਠੇ ਨਜ਼ਰ, ਪਰ ਇਸ ਵਾਰ ਭਰਾਵਾਂ ਦੇ ਕਿਰਦਾਰ ‘ਚ