in

ਬਾਲੀਵੁੱਡ ਸਟਾਰ ਨੇ ਚੰਡੀਗੜ੍ਹ ਦੇ 5 ਤਾਰਾ ਹੋਟਲ ‘ਚ ਮੰਗਾਏ 2 ਕੇਲੇ – ਕੀਮਤ ਸੁਣ ਉੱਡ ਜਾਣਗੇ ਹੋਸ਼

ਹਰ ਇੱਕ ਸ਼ਖਸ ਦੀ ਤਮੰਨਾ ਹੁੰਦੀ ਹੈ ਕਿ ਉਹ ਇੱਕ ਨਾ ਇੱਕ ਦਿਨ ਮਹਿੰਗੇ ਤੇ ਲਗਜ਼ਰੀ ਹੋਟਲ ‘ਚ ਰਾਤ ਕੱਟੇ, ਉਥੇ ਖਾਣਾ ਖਾਏ ਤੇ ਉਥੋਂ ਦੇ ਪੂਲ ‘ਚ ਤਾਰੀਆਂ ਲਾਵੇ। ਪਰ ਸ਼ਾਇਦ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਹ ਸਭ ਕੁਝ ਕਰਨ ਦੇ ਬਦਲੇ ਤੁਹਾਨੂੰ ਆਪਣੀ ਜੇਬ੍ਹ ਕਿੰਨੀ ਕੁ ਢਿੱਲੀ ਕਰਨੀ ਪਏਗੀ

ਤਾਜ਼ਾ ਮਾਮਲਾ ਚੰਡੀਗੜ੍ਹ ਦੇ ਜੇ.ਡਬਲਿਊ ਮੂਰੀਅਟ ਦਾ ਸਾਹਮਣੇ ਆਇਆ ਹੈ ਜਿਥੇ ਇੰਨ੍ਹੀ ਦਿਨੀਂ ਬਾਲੀਵੁੱਡ ਸਟਾਰ ਰਾਹੁਲ ਬੋਸ ਆਪਣੀ ਸ਼ੂਟਿੰਗ ਬਾਬਤ ਰਹਿ ਰਹੇ ਨੇ। ਰਾਹੁਲ ਬੋਸ ਨੇ ਟਵਿੱਟਰ ‘ਤੇ ਇੱਕ ਵੀਡੀੳ ਸਾਂਝੀ ਕਰਦਿਆਂ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ। ਰਾਹੁਲ ਨੇ ਜਿਮ ਜਾਣ ਤੋਂ ਬਾਅਦ ਹੋਟਲ ਨੂੰ ਦੋ ਕੇਲਿਆਂ ਲਈ ਆਰਡਰ ਦਿੱਤਾ । ਹੋਟਲ ਨੇ ਦੋ ਕੇਲਿਆਂ ਦੀ ਕੀਮਤ, ਜੀਐਸਟੀ ਸਮੇਤ 442 ਰੁਪਏ ਬਣਾ ਛੱਡੀ।

ਰਾਹੁਲ ਬੋਸ ਦੀ ਇਸ ਵੀਡੀੳ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਰਚਾ ਛਿੜ ਗਈ। ਬੋਸ ਨੇ ਹੋਟਲ ‘ਤੇ ਤੰਜ਼ ਕੱਸਦਿਆਂ ਕਿਹਾ ਕਿ, ‘ਸ਼ਾਬਾਸ਼ ਮੈਰੀਅਟ”। ਰਾਹੁਲ ਨੇ ਵੀਡੀੳ ਰਾਹੀਂ ਸਵਾਲ ਖੜ੍ਹਾ ਕੀਤਾ ਕਿ ਆਖਰ ਕਿਸ ਦੇ ਕਹੇ ‘ਤੇ ਇੰਨ੍ਹਾਂ ਚੀਜ਼ਾਂ ਦੇ ਭਾਅ ਇੰਨੇ ਵੱਧ ਕੀਤੇ ਗਏ ਨੇ ?

ਰਾਹੁਲ ਬੋਸ ਦੀ ਵੀਡੀੳ ਦੇਖਣ ਲਈ ਟਵਿੱਟਰ ਲਿੰਕ ‘ਤੇ ਕਲਿੱਕ ਕਰੋ :-

https://twitter.com/RahulBose1/status/1153262517961003010?ref_src=twsrc%5Etfw

Leave a Reply

Your email address will not be published. Required fields are marked *

ਨਾਮਵਰ ਮਾਡਲ ਅਕਾਂਸ਼ਾ ਸਰੀਨ ਬਣੀ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਪਸੰਦ, ਫ਼ਿਲਮ ਦੀ ਬਣਾਇਆ ਹੀਰੋਇਨ 

ਕੱਲ ਰਿਲੀਜ਼ ਹੋਵੇਗੀ ‘ਚੱਲ ਮੇਰਾ ਪੁੱਤ’, ਸਾਂਝੇ ਪੰਜਾਬ ਦੀ ਇਸ ਫ਼ਿਲਮ ‘ਤੇ ਸਭ ਦੀਆਂ ਨਜ਼ਰਾਂ