in

ਕਦੇਂ ਕੈਨੇਡਾ ‘ਚ ਲਾਉਂਦੀ ਸੀ ਸ਼ਿਫਟਾਂ ਤੇ ਹੁਣ ਹੈ ਨਾਮੀਂ ਫ਼ਿਲਮ ਅਦਾਕਾਰਾ

ਤੁਹਾਡੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਹੈ ਉਹ ਕੋਈ ਖੋਹ ਨਹੀਂ ਸਕਦਾ। ਕਈ ਵਾਰ ਮੰਜ਼ਿਲ ‘ਤੇ ਪਹੁੰਚਣ ਲਈ ਕਈ ਤਰ•ਾਂ ਦੇ ਪਾਪੜ ਵੇਲਣੇ ਪੈਂਦੇ ਹਨ ਪਰ ਤੁਸੀਂ ਮੰਜ਼ਿਲ ‘ਤੇ ਪਹੁੰਚਦੇ ਜ਼ਰੂਰ ਹੋ। ਪੰਜਾਬੀ ਫ਼ਿਲਮਾਂ ਦੀ ਇਹ ਨਾਮਵਰ ਅਦਾਕਾਰਾ ਵੀ ਆਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਕਈ ਤਰ•ਾਂ ਦੇ ਪਾਪੜ ਵੇਲੇ ਚੁੱਕੀ ਹੈ।

ਹਰਿਆਣਾ ਦੇ ਸ਼ਹਿਰ ਅੰਬਾਲਾ ਦੀ ਜੰਮਪਲ ਅਤੇ ਚੰਡੀਗੜ• ‘ਚ ਪੜੀ ਲਿਖੀ ਸਿੰਮੀ ਚਾਹਲ ਬਚਪਨ ਤੋਂ ਹੀ ਐਕਟਰ ਬਣਨਾ ਚਾਹੁੰਦੀ ਸੀ। ਚੰਡੀਗੜ• ‘ਚ ਆਪਣੀ ਪੜ•ਾਈ ਦੌਰਾਨ ਉਹ ਮਾਡਲਿੰਗ ਵੀ ਕਰਦੀ ਰਹੀ ਹੈ। ਕਈ ਪੰਜਾਬੀ ਗੀਤਾਂ ਵਿੱਚ ਮਾਡਲ ਵਜੋਂ ਕੰਮ ਕਰ ਚੁੱਕੀ ਸਿੰਮੀ ਅਗਲੇਰੀ ਪੜ•ਾਈ ਲਈ ਕੈਨੇਡਾ ਗਈ ਸੀ। ਜਿਥੇ ਉਸਨੇ ਪੜ•ਾਈ ਦੇ ਨਾਲ ਨਾਲ ਕਈ ਤਰ•ਾਂ ਦੇ ਕੰਮ ਵੀ ਕੀਤੇ। ਸੋਸ਼ਲ ਮੀਡੀਆ ‘ਤੇ ਹਮੇਸ਼ਾ ਸਰਗਰਮ ਰਹਿਣ ਵਾਲੀ ਸਿੰਮੀ ਨੂੰ ਉਸਦੀ ਪਹਿਲੀ ਫ਼ਿਲਮ ‘ਬੰਬੂਕਾਟ’ ਵੀ ਸੋਸ਼ਲ ਮੀਡੀਆ ਦੇ ਸਦਕਾ ਹੀ ਮਿਲੀ ਸੀ।

ਨਿਰਦੇਸ਼ਕ ਪੰਕਜ ਬਤਰਾ ਦੀ ਇਸ ਫ਼ਿਲਮ ‘ਬੰਬੂਕਾਟ’ ਵਿੱਚ ਉਸਨੂੰ ਐਮੀ ਵਿਰਕ ਨਾਲ ਇਕ ਸਾਂਵਲੇ ਜਿਹ ਰੰਗ ਵਾਲੀ ਕੁੜੀ ਪੱਕੋ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਪੂਰੀ ਵਾਹ ਲਾ ਦਿੱਤੀ। ਦਰਸ਼ਕਾਂ ‘ਤੇ ਉਸਦੀ ਅਦਾਕਾਰੀ ਦਾ ਰੰਗ ਐਸਾ ਚੜਿ•ਆ ਕਿ ਅੱਜ ਉਹ ਪੰਜਾਬੀ ਦੀਆਂ ਮੋਹਰੀ ਕਤਾਰ ਦੀਆਂ ਹੀਰੋਇਨਾਂ ‘ਚ ਸ਼ੁਮਾਰ ਹੈ। ਰੱਬ ਦਾ ਰੇਡੀਓ, ਸਰਵਣ, ਗੋਲਕ ਬੁਗਨੀ ਬੈਂਕ ਤੇ ਬਟੂਆ, ਦਾਣਾ ਪਾਣੀ, ਭੱਜੋ ਵੀਰੋ ਵੇ ਤੇ ਹੁਣ ਚੱਲ ਮੇਰਾ ਪੁੱਤ ਵਿੱਚ ਅਹਿਮ ਤੇ ਦਮਦਾਰ ਭੂਮਿਕਾ ਨਿਭਾਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੀ ਇਹ ਅਦਾਕਾਰ ਇਸ ਵੇਲੇ ਪੰਜਾਬੀ ਦੀਆਂ ਮੋਹਰੀ ਹੀਰੋਇਨਾਂ ਵਿੱਚ ਸ਼ਾਮਲ ਹੈ।

ਆਪਣੀ ਜ਼ਿੰਦਗੀ ਨੂੰ ਆਪਣੀ ਤਰੀਕੇ ਨਾਲ ਜਿਉਣ ਵਾਲੀ ਸਿੰਮੀ ਚਾਹਲ ਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਖ਼ਜ਼ਾਨਾ ਉਸਦੀ ਮਾਂ ਹੈ, ਜੋ ਉਸ ਨੂੰ ਕਈ ਸਾਲਾਂ ਤੋਂ ਮਾਂ ਦੇ ਨਾਲ ਨਾਲ ਬਾਪ ਬਣਕੇ ਵੀ ਪਾਲ ਰਹੀ ਹੈ। ਸਿੰਮੀ ਦੀ ਜ਼ਿੰਦਗੀ ਦਾ ਮਕਸਦ ਕੀ ਹੈ ਇਹ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਪਰ ਉਹ ਦਿਨ ਰਾਤ ਆਪੀ ਮੰਜ਼ਿਲ ਵੱਲ ਵੱਧ ਰਹੀ ਹੈ।

Leave a Reply

Your email address will not be published. Required fields are marked *

ਬਾਦਸ਼ਾਹ ਫ਼ਿਲਮ ਪ੍ਰੋਡਿਊਸਰ ਤੋਂ ਬਾਅਦ ਹੁਣ ਬਣਿਆ ਹੀਰੋ,  ਸੋਨਾਕਸ਼ੀ ਸਿਨਹਾ ਨਾਲ ਆਵੇਗਾ ਨਜ਼ਰ

ਅਮਰਿੰਦਰ ਗਿੱਲ ਨੇ ਪੂਰੀ ਕੀਤੀ ਬੱਬੂ ਮਾਨ ਦੇ ਦਿਲ ਦੀ ਇੱਛਾ