ਪੰਜਾਬੀ ਸਿਨੇਮਾ ਸਾਲ 2016 ‘ਚ ਕਈ ਖੱਟੀਆਂ ਮਿੱਠੀਆਂ ‘ਤੇ ਅਹਿਮ ਯਾਦਾਂ ਛੱਡ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਪੰਜਾਬੀ ਫ਼ਿਲਮ ‘ਚੰਨੋ’ ਨਾਲ ਹੋਈ ਸੀ। ਸਾਲ 2017 ‘ਚ ਪੰਜਾਬੀ ਦੀਆਂ ਕਈ ਅਹਿਮ ਤੇ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣਗੀਆਂ।
ਸਾਲ ਦੀ ਸ਼ੁਰੂਆਤ 6 ਜਨਵਰੀ ਨੂੰ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਨਾਲ ਹੋਵੇਗੀ। ਪੰਜਾਬੀ ਗਾਇਕ ਮਿੱਕਾ ਸਿੰਘ ਇਸ ਫ਼ਿਲਮ ਨੂੰ ਪੇਸ਼ ਕਰ ਰਹੇ ਹਨ। ਨਿਰਦੇਸ਼ਕ ਅਮਿਤ ਪਰਾਸ਼ਰ ਦੀ ਇਸ ਫ਼ਿਲਮ ‘ਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਫ਼ਿਲਮ ਜ਼ਰੀਏ ਇਕ ਨਵਾਂ ਅਦਾਕਾਰ ਦਿਲਜੀਤ ਕਲਸੀ ਪੰਜਾਬੀ ਸਿਨਮੇ ‘ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ।
ਫ਼ਿਲਮ ‘ਚ ਗੱਗੂ ਗਿੱਲ, ਯੋਗਰਾਜ ਸਿੰਘ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਅਦਾਕਾਰਾ ਨੀਤੂ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ‘ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਦਿਲਜੀਤ ਕਲਸੀ ਨੇ ਲਿਖੇ ਹਨ। ਜੈਜ਼ੀ ਬੀ ਵੱਲੋਂ ਗਾਇਕਾ ਫ਼ਿਲਮ ਦਾ ਇਕ ਗੀਤ ਅੱਜ ਕੱਲ• ਸੋਸ਼ਲ ਮੀਡੀਆ ‘ਤੇ ਚੰਗਾ ਚੱਲ ਰਿਹਾ ਹੈ। -fivewood