in

ਤਾਮਿਲ ਦੀ ਸੁਪਰਹਿੱਟ ਫ਼ਿਲਮ THALAIVA ਦਾ ਅਧਿਕਾਰਤ ਰੀਮੇਕ ਹੈ ‘ਸਰਦਾਰ ਸਾਹਬ’

ਜਨਵਰੀ 6, 2017 ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’  ਤਾਮਿਲ ਦੀ ਬਹੁ ਚਰਚਿਤ ਫ਼ਿਲਮ ‘ਥਲਾਈਵਾ’ ਦਾ ਅਧਿਕਾਰਤ ਰੀਮੇਕ ਹੈ। ਇਸ ਫ਼ਿਲਮ ਦੇ ਰਾਈਟ 10 ਲੱਖ ਰੁਪਏ ‘ਚ ਖ਼ਰੀਦੇ ਗਏ ਹਨ।  ‘ਥਲਾਈਵਾ’ ਵਿੱਚ ਉਥੋਂ ਦੇ ਸਟਾਰ ਅਦਾਕਾਰ ਵਿਜੇ ਨੇ ਅਹਿਮ ਕਿਰਦਾਰ ਅਦਾ ਕੀਤਾ ਸੀ। ਸਰਦਾਰ ਸਾਹਿਬ ‘ਚ ਇਹ ਕਿਰਦਾਰ ਇਕ ਨਵੇਂ ਚਿਹਰੇ ਦਲਜੀਤ ਕਲਸੀ ਨੇ ਅਦਾ ਕੀਤਾ ਹੈ। ਦਲਜੀਤ ਕਲਸੀ ਪੇਸ਼ੇ ਵਜੋਂ ਭਾਵੇ ਦਿੱਲੀ ਦਾ ਮਸ਼ਹੂਰ ਕਾਰੋਬਾਰੀ ਹੈ, ਪਰ ਉਹ ਕਈ ਸਾਲਾਂ ਤੋਂ ਮਨੋਰੰਜਨ ਜਗਤ ਨਾਲ ਵੀ ਜੁੜਿਆ ਹੋਇਆ ਹੈ। ਫ਼ਿਲਮ ਦੇ ਨਿਰਦੇਸ਼ਕ ਅਮਿਤ ਪ੍ਰਾਸ਼ਰ ਮੁਤਾਬਕ ਇਸ ਕਿਰਦਾਰ ਲਈ ਉਹਨਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਪੰਜਾਬੀ ‘ਚ ਜ਼ਿਆਦਾਤਕ ਰੁਮਾਂਟਿਕ ਹੀਰੋ ਹਨ, ਅਜਿਹੇ ‘ਚ ਇਕ 30 ਸਾਲਾਂ ਦੀ ਉਮਰ ਸ਼ਡੋਲ ਸਰੀਰ ਵਾਲਾ ਐਕਸ਼ਨ ਹੀਰੋ ਲੱਭਣਾ ਮੁਸ਼ਕਲ ਕੰਮ ਸੀ। ਦਲਜੀਤ ਨੇ ਇਸ ਕਿਰਦਾਰ ਨੂੰ ਪਰਦੇ ‘ਤੇ ਸਾਕਾਰ ਕਰਨ ਲਈ 3 ਮਹੀਨੇ ਲਗਾਤਾਰ ਬੰਦ ਕਮਰੇ ‘ਚ ਮਿਹਨਤ ਕੀਤੀ ਹੈ। ਦਲਜੀਤ ਫ਼ਿਲਮ ‘ਚ  ਦਲਜੀਤ ਸਿੰਘ ਬਾਜਵਾ ਦੇ ਕਿਰਦਾਰ ‘ਚ ਨਜ਼ਰ ਆਵੇਗਾ, ਜੋ ਫ਼ਿਲਮ ਦੇ ਮੁੱਖ ਪਾਤਰ ਜੋਗਿੰਦਰ ਸਿੰਘ ਬਾਜਵਾ  ਜੈਕੀ ਸ਼ਰਾਫ਼ ਦਾ ਬੇਟਾ ਹੈ। ਬੇਸ਼ੱਕ ਪੰਜਾਬੀ ਦੀਆਂ ਬਹੁਤੀਆਂ ਫ਼ਿਲਮਾਂ ਹਿੰਦੀ ਅਤੇ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ਤੋਂ ਪ੍ਰਭਾਵਤ ਹੁੰਦੀਆਂ ਹਨ। ਪਰ ਉਹਨਾਂ ਪੰਜਾਬੀ ਫ਼ਿਲਮਾਂ ਦੀ ਗਿਣਤੀ ਬਹੁਤ ਘੱਟ ਹੈ, ਜੋ ਕਿਸੇ ਹੋਰ ਭਾਸ਼ਾ ਦੀ ਫ਼ਿਲਮ ਦਾ ਅਧਿਕਾਰਤ ਰੀਮੇਕ ਹੋਣ।

Leave a Reply

Your email address will not be published. Required fields are marked *

‘ਸਰਦਾਰ ਸਾਹਬ’ ਨਾਲ ਹੋਵੇਗੀ ਸਾਲ 2017 ਦੇ ਪੰਜਾਬੀ ਸਿਨੇਮਾ ਦੀ ਓਪਨਿੰਗ

…ਜਦੋਂ ਰਣਜੀਤ ਬਾਵੇ ਦੀ ਗੀਤਾਂ ‘ਤੇ ਪ੍ਰਿਅੰਕਾ ਚੋਪੜਾ, ਕਪਿਲ ਸ਼ਰਮਾ, ਗੁੱਥੀ ਤੇ ਸਿੱਧੂ ਨੇ ਲਾਏ ਠੁਮਕੇ