in

ਅਮਰਿੰਦਰ ਗਿੱਲ ਦੀ ‘ਚੱਲ ਮੇਰਾ ਪੁੱਤ’ ਨੇ ਰਚਿਆ ਇਤਿਹਾਸ, ਵਿਦੇਸ਼ਾਂ ’ਚ ਕਮਾਈ ਦੇ ਮਾਮਲੇ ’ਚ ਸਭ ਨੂੰ ਛੱਡਿਆ ਪਿੱਛੇ

ਅਮਰਿੰਦਰ ਗਿੱਲ ਪੰਜਾਬੀਆਂ ਦਾ ਚਹੇਤਾ ਸਟਾਰ ਗਾਇਕ ਤੇ ਅਦਾਕਾਰ ਹੈ। ਉਹ ਜਿਸ ਵੀ ਫ਼ਿਲਮ ਜਾਂ ਗੀਤ ਨੂੰ ਹੱਥ ਪਾਉਂਦਾ ਹੈ ਉਹ ਇਤਿਹਾਸ ਸਿਰਜਦਾ ਹੈ। ਅਮਰਿੰਦਰ ਕੋਲ ਪੰਜਾਬੀ ਸੰਗੀਤ ਅਤੇ ਸਿਨਮਾ ਦੀ ਸਮਝ ਦੇ ਨਾਲ ਨਾਲ ਕਾਬਲ ਟੀਮ ਵੀ ਹੈ। ਦੋਵਾਂ ਚੀਜ਼ਾਂ ਦਾ ਮਿਸ਼ਰਨ ਹੀ ਅਮਰਿੰਦਰ ਅਤੇ ਉਸਦੀ ਟੀਮ ਨੂੰ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਦਿਵਾਉਂਦਾ ਹੈ।
ਹੁਣ ਖਬਰ ਇਹ ਹੈ ਕਿ ਅਮਰਿੰਦਰ ਗਿੱਲ ਦੀ 26 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ’ ਨੇ ਇਕ ਹੋਰ ਨਵਾਂ ਇਤਿਹਾਸ ਰਚਿਆ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਵਾਲੀ ਇਸ ਫ਼ਿਲਮ ਨੇ ਵਿਦੇਸ਼ਾਂ ’ਚ ਅਜਿਹੀ ਧਮਾਲ ਮਚਾਈ ਹੈ ਕਿ ਜਿਥੇ ਇਸ ਫ਼ਿਲਮ ਨੇ ਅਮਰਿੰਦਰ ਦੀਆਂ ਆਪਣੀ ਫ਼ਿਲਮਾਂ ਦਾ ਰਿਕਾਰਡ ਤੋੜਿਆ ਹੈ ਉਥੇ ਪੰਜਾਬੀ ਸਿਨੇਮੇ ਦੇ ਦੂਜੇ ਵੱਡੇ ਸਟਾਰਾਂ ਦਿਲਜੀਤ ਅਤੇ ਗਿੱਪੀ ਗਰੇਵਾਲ ਦੀਆਂ ਫ਼ਿਲਮਾਂ ਨੂੰ ਵੀ ਪਛਾੜ ਦਿੱਤਾ ਹੈ। ਇਹ ਖਬਰ ‘‘ਬਾਕਸ ਆਫ਼ ਇੰਡੀਆ’ ਦੇ ਹਵਾਲੇ ਨਾਲ ਆ ਰਹੀ ਹੈ। ਇਸ ਵੈਬਸਾਈਟ ਨੇ ਵਿਦੇਸ਼ਾਂ ਵਿੱਚ ਰਿਲੀਜ਼ ਹੁੰਦੀਆਂ ਪੰਜਾਬੀ ਫ਼ਿਲਮਾਂ ਦੇ ਕੁਲੈਕਸ਼ਨ ਅੰਕੜੇ ਸਾਂਝੇ ਕੀਤੇ ਹਨ। ਜਿਸ ਵਿੱਚ ‘ਚੱਲ ਮੇਰਾ ਪੁੱਤ’ ਨੂੰ ਹੁਣ ਤੱਕ ਦੀ ਸਭ ਤੋਂ ਵੱਧ ਕੁਲੈਕਸ਼ਨ ਕਰਨ ਵਾਲੀ ਫ਼ਿਲਮ ਐਲਾਨਿਆ ਗਿਆ ਹੈ। ਹਾਲਕਿ ਧਾਰਮਿਕ ਫ਼ਿਲਮ ‘ਚਾਰ ਸਹਿਬਜਾਦੇ’ ਅਜੇ ਵੀ ਵਿਦੇਸ਼ਾਂ ਵਿੱਚ ਪੰਜਾਬੀ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਫ਼ਿਲਮ ਬਣੀ ਹੋਈ ਹੈ ਪਰ ਮਨੋਰੰਜਕ ਫ਼ਿਲਮਾਂ ਵਿੱਚ ‘ਚੱਲ ਮੇਰਾ ਪੁੱਤ’ ਨੇ ਝੰਡਾ ਲਹਿਰਾਇਆ ਹੈ।  ਯੂਨਾਈਟਿਡ ਕਿੰਗਡਮ ਵਿੱਚ ਇਸ ਫ਼ਿਲਮ ਨੇ$400k  ਦਾ ਅੰਕੜਾ ਛੂਹਿਆ ਹੈ।  ਜਦਕਿ ਹੁਣ ਤੱਕ ਕੋਈ ਵੀ ਪੰਜਾਬੀ ਫ਼ਿਲਮ $300k  ਦਾ ਅੰਕੜਾ ਨਹੀਂ ਟੱਪੀ।
ਇਸ ਸਾਲ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਵਿੱਚ ਚੱਲ ਮੇਰਾ ਪੁੱਤ ਨੇ ਅਰਦਾਸ ਅਤੇ ਛੜਾ ਨੂੰ ਵੀ ਪਛਾੜਦਿਆਂ ਬਾਕਸ ਆਫ਼ਸ ’ਤੇ ਇਹ ਰਿਕਾਰਡ ਬਣਾਇਆ ਹੈ।  ਹੁਣ ਤੱਕ ਓਵਰਸੀਸ ਵਿੱਚ ਸਭ ਤੋਂ ਵੱਧ ਕੁਲੈਕਸ਼ਨ ਕਰਨ ਵਾਲੀਆਂ 7 ਫ਼ਿਲਮਾਂ ਦੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ‘ਚੱਲ ਮੇਰਾ ਪੁੱਤ’ ਪਹਿਲੇ ਨੰਬਰ ’ਤੇ ਹੈ।

1. Chal Mera Putt – $3,600,000

2. Chaar Sahibzaade – $3,570,000

3. Ardaas Karaan – $2,700,000

4. Shadaa – $2,650,000 

5. Angrez – $2,580,000

6. Manje Bistre – $2,490,000

7. Carry On Jatta 2 – $2,350,000

ਕਾਬਲੇਗੌਰ ਹੈ ਕਿ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ ਸਟਾਰ ਸਟੂਡੀਓ’ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਜਨਜੋਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਵਿੱਚ ਹਰਦੀਪ ਗਿੱਲ ਅਤੇ ਗੁਰਸ਼ਬਦ ਸਮੇਤ ਪਾਕਿਸਤਾਨ ਦੇ ਤਿੰਨ ਨਾਮੀ ਕਾਮੇਡੀਅਨਾਂ ਇਫਤਕਾਰ ਠਾਕੁਰ, ਨਸੀਰ ਚੁਨੌਤੀ ਅਤੇ ਅਕਰਮ ਉਦਾਸ ਨੇ ਮੁੱਖ ਭੂਮਿਕਾ ਨਿਭਾਈ ਸੀ।

Leave a Reply

Your email address will not be published. Required fields are marked *

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ ‘ਜੱਦੀ ਸਰਦਾਰ’ ਬਾਰੇ ਜਾਣੋ ਇਹ ਅਹਿਮ ਗੱਲਾਂ

‘ਤੇਰੀ ਮੇਰੀ ਜੋੜੀ’ ਲੈ ਕੇ ਆ ਰਿਹੈ ਨਿਰਦੇਸ਼ਕ ਅਦਿਤਯ ਸੂਦ, 13 ਸਤੰਬਰ ਨੂੰ ਹੋਵੇਗੀ ਰਿਲੀਜ਼