fbpx

ਮਨੋਰੰਜਨ ਭਰਪੂਰ ਹੋਵੇਗੀ ‘ਦੂਰਬੀਨ’, 27 ਨੂੰ ਹੋਵੇਗੀ ਰਿਲੀਜ਼

Posted on September 23rd, 2019 in Article

ਇਸ ਸ਼ੁੱਕਰਵਾਰ ਯਾਨੀ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਬਹੁ ਚਰਚਿਤ ਪੰਜਾਬੀ ਫ਼ਿਲਮ ‘ਦੂਰਬੀਨ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫ਼ਿਲਮ ਦਾ ਟ੍ਰੇਲਰ ਅਤੇ ਗੀਤ ਲਗਾਤਾਰ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਬੇਸਬਰੀ ਨਾਲ ਉਡੀਕੀ ਜਾ ਰਹੀ ਇਹ ਫ਼ਿਲਮ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰੇਗੀ। ਮਨੋਰੰਜਨ ਭਰਪੂਰ ਇਹ ਡਰਾਮਾ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਇਕ ਅਜਿਹੇ ਮੁੱਦੇ ‘ਤੇ ਵੀ ਝਾਤ ਪਵਾਏਗੀ ਜੋ ਇਸ ਵੇਲੇ ਪੰਜਾਬ ਦਾ ਸਭ ਤੋਂ ਚਰਚਿਤ ਮੁੱਦਾ ਹੈ। ‘ਆਜ਼ਾਦ ਪਰਿੰਦੇ ਫ਼ਿਲਮਸ’ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਵਿਰਕ ਦੀ ਇਸ ਫ਼ਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਭਲਵਾਨ ਸਿੰਘ ਅਤੇ ਪ੍ਰਹੁਣਾ ਵਰਗੀਆਂ ਸਫ਼ਲ ਫ਼ਿਲਮਾਂ ਦੇ ਲੇਖਕ ਸੁਖਰਾਜ ਸਿੰਘ ਨੇ ਇਸ ਫ਼ਿਲਮ ਜ਼ਰੀਏ ਇਕ ਨਵਾਂ ਵਿਸ਼ਾ ਦਰਸ਼ਕਾਂ ਮੂਹਰੇ ਰੱਖਿਆ ਹੈ। ਇਸ ਫ਼ਿਲਮ ਨੂੰ ਨੌਜਵਾਨ ਫਿਲਮ ਨਿਰਦੇਸ਼ਕ ਇਸ਼ਾਨ ਚੋਪੜਾ ਨੇ ਡਾਇਰੈਕਟ ਕੀਤਾ ਹੈ। ਨਾਮਵਰ ਪੰਜਾਬੀ ਗਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿੱਚ ਵਾਮਿਕਾ ਗੱਬੀ, ਜੈਸਮੀਨ ਬਾਜਵਾ, ਯੋਗਰਾਜ ਸਿੰਘ, ਹੌਬੀ ਧਾਲੀਵਾਲ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਪ੍ਰਕਾਸ਼ ਗਾਧੂ, ਗੁਰਿੰਦਰ ਮਕਨਾ, ਬਾਲ ਕਲਾਕਾਰ ਐਮੀ ਰੰਧਾਵਾ ਅਤੇ ਰੁਪਿੰਦਰ ਰੂਪੀ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ।

ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗੀ। ਇਸ ਫਿਲਮ ਦਾ ਟੀਜ਼ਰ ਹੀ ਇਨ•ਾਂ ਪ੍ਰਭਾਵਸ਼ਾਲੀ ਹੈ ਕਿ ਦਰਸ਼ਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਫ਼ਿਲਮ ਵਿੱਚ ਨਿੰਜਾ ਇਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਜੋ ਬੇਰੁਜ਼ਗਾਰ ਹੈ। ਇਕ ਸਧਾਰਨ ਜਿਹੇ ਤੇ ਗਰੀਬ ਪਿੰਡ ਦਾ ਇਹ ਨੌਜਵਾਨ ਜ਼ਿੰਦਗੀ ਨੂੰ ਸਹੀ ਰਾਹ ‘ਤੇ ਪਾਉਣ ਲਈ ਗਲਤ ਰਾਹ ਫੜ ਲੈਂਦਾ ਹੈ ਜਿਸ ਦਾ ਉਸਨੁੰ ਬਾਅਦ ‘ਚ ਅਹਿਸਾਸ ਹੁੰਦਾ ਹੈ। ਦੂਜੀ ਵਾਰ ਕਿਸੇ ਫ਼ਿਲਮ ਵਿੱਚ ਨਜ਼ਰ ਆਉਣ ਜਾ ਰਿਹਾ ਗਾਇਕ ਜੱਸ ਬਾਜਵਾ ਇਸ ਫ਼ਿਲਮ ਵਿੱਚ ਪੁਲਿਸ ਅਫ਼ਸਰ ਤੇ ਅਧਿਆਪਕ ਦੇ ਰੂਪ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਦੋ ਖੂਬਸੂਰਤ ਹੀਰੋਇਨਾਂ ਵਾਮਿਕਾ ਗੱਬੀ ਤੇ ਜੈਸਮੀਨ ਬਾਜਵਾ ਹਨ, ਸੋ ਲਾਜ਼ਮੀ ਹੈ ਕਿ ਫ਼ਿਲਮ ਵਿੱਚ ਦੋ ਖੂਬਸੂਰਤ ਪ੍ਰੇਮ ਕਹਾਣੀਆਂ ਵੀ ਹਨ। ਇਹ ਫ਼ਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਅਜਿਹਾ ਵਿਸ਼ਾ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਨਜ਼ਰ ਆਵੇਗਾ। ਇਹ ਫ਼ਿਲਮ ਉਨਾਂ ਲੋਕਾਂ ਦੀ ਗੱਲ ਕਰਦੀ ਹੈ ਜੋ ਨਸ਼ੇ ਵੇਚਦੇ ਹਨ ਪਰ ਉਹ ਲੋਕ ਆਖਰ ਨਸ਼ੇ ਹੀ ਕਿਉਂ ਵੇਚਦੇ ਹਨ। ਇਹ ਬਹੁਤ ਘੱਟ ਲੋਕ ਸੋਚਦੇ ਹਨ। ਇਹ ਫਿਲਮ ਇਸੇ ਗੱਲ ‘ਤੇ ਹੀ ਜੋਰ ਦਿੰਦੀ ਹੈ।

ਇਸ ਫ਼ਿਲਮ ਨੁੰ ਦੇਸ਼ ਦੀ ਨਾਮਵਰ ਕੰਪਨੀ ਯੂਟੀਵੀ ਵੱਲੋਂ ਭਾਰਤ ਅਤੇ ਪੀਟੀਸੀ, ਗਲੋਬ ਮੂਵੀਜ਼ ਵੱਲੋਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨਮੇ ਦਾ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਇਸ ਫ਼ਿਲਮ ਵਿੱਚ ਪਹਿਲੀ ਵਾਰ ਆਪਣੇ ਪੱਕੇ ਅੰਦਾਜ਼ ਤੋਂ ਹਟਕੇ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਪਿੰਡ ਦੇ ਲੋਕਾਂ ਦੇ ਵੱਖ ਵੱਖ ਕਿਰਦਾਰਾਂ ਨੂੰ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਕੱਲੀ ਕਹਾਣੀ ਹੀ ਦਮਦਾਰ ਨਹੀਂ ਬਲਕਿ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਦੇ ਦਿਲਾਂ ਨੂੰ ਟੁੰਭੇਗਾ। ਫਿਲਮ ਦੀ ਟੀਮ ਮੁਤਾਬਕ ਇਹ ਫਿਲਮ ਚੰਡੀਗੜ• ਅਤੇ ਪੰਜਾਬ ਵਿੱਚ ਕਰੀਬ 40 ਦਿਨਾਂ ਵਿੱਚ ਫਿਲਮਾਈ ਗਈ ਹੈ। ਪੰਜਾਬੀ ਅਤੇ ਹਿੰਦੀ ਫ਼ਿਲਮ ਇੰਡਸਟਰੀ ਦੇ ਨਾਮੀਂ ਤਕਨੀਸ਼ਨਾਂ ਨੇ ਇਸ ਫਿਲਮ ਨੂੰ ਹਰ ਪੱਖ ਤੋਂ ਮਜ਼ਬੂਤ ਬਣਾਉਣ ਲਈ ਜੀਅ ਜਾਨ ਇਕ ਕੀਤਾ ਹੈ। ਫ਼ਿਲਮ ਨੂੰ ਹਰ ਪਾਸੇ ਤੋਂ ਮਿਲ ਰਹੇ ਹੁੰਗਾਰੇ ਨੇ ਸਮੁੱਚੀ ਟੀਮ ਦੇ ਹੌਂਸਲੇ ਬੁਲੰਦ ਕੀਤੇ ਹੋਏ ਹਨ। ਉਹ ਹੁਣ 27 ਸਤੰਬਰ ਦਾ ਇਤਜਾਰ ਕਰ ਰਹੇ ਹਨ ਜਿਸ ਦਿਨ ਉਨ•ਾਂ ਦੀ ਮਿਹਨਤ ਦਾ ਨਤੀਜਾ ਆਉਂਣਾ ਹੈ।

Comments & Feedback