fbpx

‘ਅੜਬ ਮੁਟਿਆਰ’ ਬਣੀ ਸੋਨਮ ਬਾਜਵਾ ਦੇ ਬਦਲੇ ਤੇਵਰ, ਜਾਣੋ ਕਿਵੇਂ?

Posted on September 29th, 2019 in Article

ਪੰਜਾਬੀ ਸਿਨੇਮੇ ਦੀ ਇਹ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਆਪਣੀ ਹਰ ਫਿਲਮ ਵਿੱਚ ਹਮੇਸ਼ਾ ਕੁਝ ਵੱਖਰਾ ਹੀ ਕਰਦੀ ਹੈ। ਉਹ ਫਿਲਮ ਹੀ ਓਹੀ ਚੁਣਦੀ ਹੈ ਜਿਸ ਵਿੱਚ ਉਸ ਨੂੰ ਕੁਝ ਵੱਖਰਾ ਕਰਨ ਦਾ ਮੌਕਾ ਮਿਲੇ। ਦਰਜਨ ਦੇ ਨੇੜੇ ਪੰਜਾਬੀ ਫਿਲਮਾਂ ਵਿੱਚ ਬਤੌਰ ਹੀਰੋਇਨ ਕੰਮ ਕਰ ਚੁੱਕੀ ਸੋਨਮ ਬਾਜਵਾ ਹੁਣ ‘ਅੜਬ ਮੁਟਿਆਰ’ ਦੇ ਰੂਪ ਵਿੱਚ ਨਜ਼ਰ ਆਵੇਗੀ। ਅਜਿਹੀ ਅੜਬ ਮੁਟਿਆਰ ਨਹੀਂ ਜਿਸ ਤਰ•ਾਂ ਦੀ ਤੁਸੀਂ ਸੋਚ ਰਹੇ ਹੋ ਬਲਕਿ ਇਹ ਉਹ ਅੜਬ ਮੁਟਿਆਰ ਹੈ ਜੋ ਆਪਣੀ ਜ਼ਿੰਦਗੀ ਆਪਣੇ ਅਸੂਲਾਂ ‘ਤੇ ਜਿਉਣਾ ਚਾਹੁੰਦੀ ਹੈ। ਜੋ ਜਾਤ ਪਾਤ ਤੋਂ ਉਪਰ ਉੱਠ ਕੇ ਰਿਸ਼ਤੇ ਬਣਾਉਣਾ ਅਤੇ ਨਿਭਾਉਣਾ ਚਾਹੁੰਦੀ ਹੈ। ਤੁਸੀਂ ਫ਼ਿਲਮ ਦੇ ਟ੍ਰੇਲਰ ਵਿੱਚ ਉਸਦਾ ਬਦਲਿਆ ਅਵਤਾਰ ਤੇ ਤੇਵਰ ਦੇਖ ਸਕਦੇ ਹੋ।

ਸਿੱਧੂ ਮੂਸੇਵਾਲਾ ਦੇ ਗਾਏ ਗੀਤ ‘ਜੱਟੀ ਜਿਉਣਾ ਮੋੜ ਵਰਗੀ’ ਵਿੱਚ ਵੀ ਉਸਦਾ ਬਦਲਿਆ ਸਟਾਇਲ ਦੇਖ ਸਕਦੇ ਹੋ। 18 ਅਕਤੂਬਰ ਨੁੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਸੋਨਮ ਬਾਜਵਾ ਬੱਬੂ ਬੈਂਸ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਪੜ•ੀ ਲਿਖੀ ਹੈ ਅਤੇ ਇਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਰਹੀ ਹੈ। ‘ਵਾਈਟ ਹਿੱਲ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਮਾਨਵ ਸ਼ਾਹ ਦੀ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ ਹੈ ਜਦਕਿ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰਜਾਦਾ ਅਤੇ ਅਜੇ ਸਰਕਾਰੀਆ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਦਰਸ਼ਕ ਉਸ ਦੀ ਨੌਜਵਾਨ ਨਵੇਂ ਅਦਾਕਾਰ ਅਜੇ ਸਰਕਾਰੀਆ ਨਾਲ ਦੇਖਣਗੇ। ਸੋਨਮ ਬਾਜਵਾ ਮੁਤਾਬਕ ਇਹ ਫ਼ਿਲਮ ਇਕ ਖੂਬਸੂਰਤ ਡਰਾਮਾ ਫ਼ਿਲਮ ਹੈ ਜੋ ਅਜੌਕੇ ਕੁੜੀਆਂ ਮੁੰਡਿਆਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ਫ਼ਿਲਮ ਵਿੱਚ ਉਹ ਜੱਟ ਪਰਿਵਾਰ ਨਾਲ ਸਬੰਧਿਤ ਪੜ•ੀ ਲਿਖੀ ਕੁੜੀ ਹੈ। ਉਹ ਆਪਣੀ ਮਰਜ਼ੀ ਨਾਲ ਫ਼ਿਲਮ ਦੇ ਨਾਇਕ ਅਜੇ ਸਰਕਾਰੀਆ ਨਾਲ ਵਿਆਹ ਕਰਵਾਉਂਦੀ ਹੈ ਜੋ ਬਾਣੀਆ ਪਰਿਵਾਰ ਨਾਲ ਸਬੰਧਿਤ ਅਤੇ ਕਾਮਯਾਬ ਬਿਜਨਸਮੈਂਨ ਹੈ। ਬੇਸ਼ੱਕ ਦੋਵਾਂ ਦੇ ਪਰਿਵਾਰਾਂ ਦਾ ਰਹਿਣ ਸਹਿਣ ਅਤੇ ਜਾਤ ਵੱਖ ਹੈ ਪਰ ਉਹ ਇਸ ਤੋਂ ਉਪਰ ਉਠਕੇ ਆਪਣੀ ਜ਼ਿੰਦਗੀ ਦਾ ਇਹ ਫ਼ੈਸਲਾ ਲੈਂਦੀ ਹੈ। ਸਾਂਝੇ ਪਰਿਵਾਰ ਵਿੱਚ ਵਿਆਹੀ ਇਕ ਕੁੜੀ ਨੂੰ ਕਿਵੇਂ ਪਰਿਵਾਰ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ ਅਤੇ ਕਿਵੇਂ ਉਸਦੀ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਉਂਦਾ ਹੈ। ਇਹ ਫ਼ਿਲਮ ਦਾ ਦਿਲਚਸਪ ਹਿੱਸਾ ਹੈ।


ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਸ ਫਿਲਮ ਵਿੱਚ ਦਰਸ਼ਕ ਉਸਨੁੰ ਇਕ ਵੱਖਰੇ ਹੀ ਅੰਦਾਜ਼ ਵਿੱਚ ਦੇਖਣਗੇ। ਸੋਨਮਪ੍ਰੀਤ ਕੌਰ ਬਾਜਵਾ ਤੋਂ ਸੋਨਮ ਬਾਜਵਾ ਬਣੀ ਉਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਨਾਨਕਮੱਤਾ ਦੀ ਇਹ ਪੰਜਾਬੀ ਮੁਟਿਆਰ ਦੱਸਦੀ ਹੇ ਕਿ ਉਸਦੀ ਦੀ ਪਹਿਲੀ ਪੰਜਾਬੀ ਫ਼ਿਲਮ ਸਾਲ 2013 ‘ਚ ‘ਬੈਸਟ ਆਫ਼ ਲੱਕ’ ਆਈ ਸੀ। ਇਸੇ ਸਾਲ ਹੀ ਉਸਨੂੰ ਨਿਰਦੇਸ਼ਕ ਅਨੁਰਾਗ ਸਿੰਘ ਦੀ ਫ਼ਿਲਮ ‘ਪੰਜਾਬ 1984’ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ‘ਵਾਈਟ ਹਿੱਲ ਸਟੂਡੀਓ’ ਦੀ ਇਸ ਨੈਸ਼ਨਲ ਐਵਾਰਡ ਜੇਤੂ ਫਿਲਮ ਨਾਲ ਹੀ ਉਸਨੂੰ ਮਨੋਰੰਜਨ ਜਗਤ ਵਿੱਚ ਪਹਿਚਾਣ ਮਿਲੀ। ਇਸ ਮਗਰੋਂ ਸੋਨਮ ਨੇ ‘ਸਰਦਾਰ ਜੀ 2’ ‘ਸੁਪਰ ਸਿੰਘ’ , ‘ਨਿੱਕਾ ਜੈਲਦਾਰ’, ‘ਨਿੱਕਾ ਜੈਲਦਾਰ 2’, ‘ਮੰਜੇ ਬਿਸਤਰੇ’, ‘ਗੁੱਡੀਆਂ ਪਟੌਲੇ’, ‘ਸਿੰਘਮ’ ਅਤੇ ‘ਮੁਕਲਾਵਾ’ ਨਾਲ ਪੰਜਾਬ ਦੀਆਂ ਚੋਟੀ ਦੀਆਂ ਹੀਰੋਇਨਾਂ ‘ਚ ਥਾਂ ਬਣਾਈ।   ਹੁਣ ਉਹ 18 ਅਕਤੂਬਰ ਨੁੰ ਰਿਲੀਜ਼ ਹੋ ਰਹੀ ਆਪਣੀ ਇਸ ਫ਼ਿਲਮ ‘ਅੜਬ ਮੁਟਿਆਰਾ’ ਨਾਲ ਇਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲਾਂ ‘ਤੇ ਆਪਣੀ ਅਦਾਕਾਰੀ ਦਾ ਜਾਦੂ ਕਰਨ ਆ ਰਹੀ ਹੈ। ਸੋਨਮ ਮੁਤਾਬਕ ਦਰਸ਼ਕਾਂ ਨੇ ਹਮੇਸ਼ਾ ਉਸ ਨੂੰ ਵੱਖੋ ਵੱਖਰੇ ਅੰਦਾਜ਼ ਵਿੱਚ ਹੀ ਦੇਖਿਆ ਹੈ। ਇਸ ਫਿਲਮ ਵਿੱਚ ਵੀ ਦਰਸ਼ਕਾਂ ਉਸਨੂੰ ਇਕ ਵੱਖਰੇ ਕਿਰਦਾਰ ਅਤੇ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਫ਼ਿਲਮ ਦਾ ਨਾਂ ਅੜਬ ਮੁਟਿਆਰਾਂ ਕਿਉਂ ਰੱਖਿਆ ਗਿਆ ਹੈ। ਇਹ ਫ਼ਿਲਮ ਦੇਖਕੇ ਹੀ ਪਤਾ ਲੱਗੇਗਾ।  ਕੀ ਉਹ ਫ਼ਿਲਮ ਵਿੱਚ ਸੱਚੀਓ ਅੜਬ ਮੁਟਿਆਰ ਬਣੀ ਹੈ। ਇਸ ਗੱਲ ਦਾ ਜਵਾਬ ਵੀ ਫ਼ਿਲਮ ਦੇਖਣ ਤੋਂ ਬਾਅਦ ਹੀ ਮਿਲੇਗਾ।

Comments & Feedback