in

‘ਡੈਡੀ ਕੂਲ ਮੁੰਡੇ ਫੂਲ’ 15 ਮਈ ਨੂੰ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ਅਗਲੇ ਸਾਲ 15 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਕੁਝ ਸਮਾਂ ਪਹਿਲਾਂ ਹੀ ਇੰਗਲੈਂਡ ਵਿੱਚ ਮੁਕੰਮਲ ਕੀਤੀ ਗਈ ਹੈ। ਇਹ ਫ਼ਿਲਮ ਸਾਲ 2013 ਵਿੱਚ ਆਈ ‘ਡੈਡੀ ਕੂਲ ਮੁੰਡੇ ਫੂਲ’ ਦਾ ਸੀਕੁਅਲ ਹੈ। ‘ਸਪੀਡ ਰਿਕਾਰਡਸ’ ਅਤੇ ‘ਕੁਲੈਕਟਿਵ ਮੀਡੀਆ ਵੈਨਚਰਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ।

ਪਹਿਲਾਂ ਆਈ ‘ਡੈਡੀ ਕੂਲ ਮੁੰਡੇ ਫੂਲ’ ਨੂੰ ਵੀ ਸਿਮਰਜੀਤ ਸਿੰਘ ਨੇ ਹੀ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ, ਜੱਸੀ ਗਿੱਲ, ਤਾਨੀਆ, ਆਰੂਸ਼ੀ ਸ਼ਰਮਾ ਤੇ ਜਸਵਿੰਦਰ ਭੱਲਾ ਨੇ ਮੁੱਖ ਭੂਮਿਕਾ ਨਿਭਾਈ ਹੈ। ਜਦਕਿ ਪਹਿਲੀ ਫ਼ਿਲਮ ਵਿੱਚ ਅਮਰਿੰਦਰ ਗਿੱਲ, ਹਰੀਸ਼ ਵਰਮਾ, ਯੁਵਿਕਾ ਚੌਧਰੀ, ਇਹਾਨਾ ਢਿੱਲੋਂ ਤੇ ਜਸਵਿੰਦਰ ਭੱਲਾ ਨੇ ਮੁੱਖ ਭੂਮਿਕਾ ਨਿਭਾਈ ਸੀ। ਪੁਰਾਣੀ ਫ਼ਿਲਮ ਵਾਲਾ ਡੈਡੀ ਯਾਨੀ ਜਸਵਿੰਦਰ ਭੱਲਾ ਇਸ ਨਵੀਂ ਫਿਲਮ ਵਿੱਚ ਵੀ ਡੈਡੀ ਹੀ ਬਣਿਆ ਹੈ ਪਰ ਇਸ ਵਾਰੇ ਉਸਦੇ ਬੱਚੇ ਬਦਲ ਗਏ ਹਨ।

ਪਹਿਲੀ ਫਿਲਮ ਨੂੰ ਆਪਾਰ ਸਫ਼ਲਤਾ ਮਿਲਣ ਕਾਰਨ ਹੀ ਹੁਣ ਇਸ ਦਾ ਸੀਕੁਅਲ ਬਣਾਇਆ ਜਾ ਰਿਹਾ ਹੈ। ਪਹਿਲੀ ਫ਼ਿਲਮ ‘ਸਪੀਡ ਰਿਕਾਰਡਸ’ ਵੱਲੋਂ ਬਣਾਈ ਗਈ ਸੀ ਜਦਕਿ ਹੁਣ ਇਹ ਸੀਕੁਅਲ ‘ਸਪੀਡ ਰਿਕਾਰਡਸ’ ਅਤੇ  ਕੁਲੈਕਟਿਵ ਮੀਡੀਆ ਵੈਨਚਰਸ’ ਸਾਂਝੇ ਤੌਰ ‘ਤੇ ਲੈ ਕੇ ਆ ਰਹੇ ਹਨ।  ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਵੀ ਪਹਿਲੀ ਫ਼ਿਲਮ ਵਾਂਗ ਹੀ ਆਪਾਰ ਸਫ਼ਲਤਾ ਹਾਸਲ ਕਰੇਗੀ।

Leave a Reply

Your email address will not be published. Required fields are marked *

‘ਜਖ਼ਮੀ’ ਨਾਲ ਫ਼ਿਲਮ ਨਿਰਦੇਸ਼ਕ ਬਣਿਆ ਇੰਦਰਪਾਲ ਸਿੰਘ

ਭਲਕੇ ਰਿਲੀਜ਼ ਹੋਵੇਗੀ ‘ਅੜਬ ਮੁਟਿਆਰਾਂ’, ਜਾਣੋ ਫ਼ਿਲਮ ‘ਚ ਕੀ ਹੈ ਖਾਸ