in

‘ਜਖ਼ਮੀ’ ਨਾਲ ਫ਼ਿਲਮ ਨਿਰਦੇਸ਼ਕ ਬਣਿਆ ਇੰਦਰਪਾਲ ਸਿੰਘ

ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਿਤ ਇੰਦਰਪਾਲ ਸਿੰਘ ਫ਼ਿਲਮ ਲੇਖਕ ਵਜੋਂ ਆਪਣੀ ਕਲਮ ਦਾ ਲੋਹਾ ਮੰਨਵਾਉਣ ਤੋਂ ਬਾਅਦ ਹੁਣ ਬਤੌਰ ਨਿਰਦੇਸ਼ਕ ‘ਜ਼ਖ਼ਮੀ’ ਫ਼ਿਲਮ ਨਾਲ ਪੰਜਾਬੀ ਇੰਡਸਟਰੀ ‘ਚ ਪੈਰ ਧਰਾਵਾ ਕਰ ਰਿਹਾ ਹੈ। ਉਸਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ• ਅਤੇ ਪਟਿਆਲਾ ਦੇ ਆਸ ਪਾਸ ਚੱਲ ਰਹੀ ਹੈ। ਇਸ ਫ਼ਿਲਮ ਵਿੱਚ ਉਸਦਾ ਅਜੀਜ਼ ਦੋਸਤ ਤੇ ਨਾਮਵਰ ਅਦਾਕਾਰ ਦੇਵ ਖਰੌੜ ਹੀ ਮੁੱਖ ਭੂਮਿਕਾ ਨਿਭਾ ਰਿਹਾ ਹੈ। ‘ਬੀਨੂੰ ਢਿੱਲੋਂ ਪ੍ਰੋਡਕਸ਼ਨ’ ਅਤੇ ‘ਓਮ ਜੀ ਸਟਾਰ ਸਟੂਡੀਓ’ ਦੀ ਪੇਸ਼ਕਸ਼ ਇਸ ਫ਼ਿਲਮ ਦੀ ਨਾਇਕਾ ਨਵਾਂ ਚਿਹਰਾ ਆਂਚਲ ਸਿੰਘ ਹੈ।  ਫ਼ਿਲਮ ਇੰਡਸਟਰੀ ਵਿੱਚ ਆਉਣ ਤੋਂ ਪਹਿਲਾਂ ਇੰਦਰ ਦਿੱਲੀ ‘ਚ ਇਕ ਟੀਵੀ ਚੈਨਲ ‘ਚ ਨੌਕਰੀ ਕਰਦਾ ਸੀ।

ਇਕੋ ਸ਼ਹਿਰ ਦੇ ਹੋਣ ਸਦਕਾ ਇੰਦਰ ਅਤੇ ਦੇਵ ਖਰੌੜ ‘ਚ ਗੂੜੀ ਮਿੱਤਰਤਾ ਹੈ। ਇੰਦਰ ਨੇ ਬਤੌਰ ਲੇਖਕ ਪਹਿਲੀ ਵਾਰ ਦੇਵ ਦੀ ਹੀ ਫ਼ਿਲਮ ‘ਰੁਪਿੰਦਰ ਗਾਂਧੀ 2’ ਦਾ ਸਕਰੀਨਪਲੇ ਲਿਖਿਆ ਸੀ। ਦੇਵ ਦੀ ਹੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦਾ ਸਕਰੀਨਪਲੇ ਹੀ ਇੰਦਰਪਾਲ ਨੇ ਹੀ ਲਿਖਿਆ ਹੈ। ਹਾਲਹਿ ਵਿੱਚ ਰਿਲੀਜ਼ ਹੋਈ ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਬਲੈਕੀਆ’ ਦੀ ਕਹਾਣੀ ਤੇ ਸਕਰੀਨਪਲੇ ਵੀ ਇੰਦਰਪਾਲ ਨੇ ਹੀ ਲਿਖਿਆ ਹੈ। ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਦੇਵ ਖਰੌੜ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਦਾ ਲੇਖਕ ਵੀ ਇੰਦਰਪਾਲ ਹੀ ਹੈ। ਇੰਦਰ ਫ਼ਿਲਮਸਾਜ਼ੀ ਦੀ ਵੀ ਮੁਕੰਮਲ ਜਾਣਕਾਰੀ ਰੱਖਦਾ ਹੈ ਪਰ ਉਹ ਬਤੌਰ ਲੇਖਕ ਖੁਦ ਨੂੰ ਸਥਾਪਿਤ ਕਰਨ ਤੋਂ ਬਾਅਦ ਹੀ ਇਸ ਪਾਸੇ ਆਇਆ ਹੈ। ਇੰਦਰ ਅਤੇ ਦੇਵ ਦੀ ਜੁਗਲਬੰਦੀ ਤੋਂ ਪੰਜਾਬੀ ਸਿਨੇਮੇ ਨੂੰ ਵੱਡੀਆਂ ਆਸਾਂ ਹਨ।

Leave a Reply

Your email address will not be published. Required fields are marked *

‘ਤੂੰ ਹੋਵੇ ਮੈਂ ਹੋਵਾਂ’ ‘ਚ ਨਜ਼ਰ ਆਵੇਗੀ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ

‘ਡੈਡੀ ਕੂਲ ਮੁੰਡੇ ਫੂਲ’ 15 ਮਈ ਨੂੰ ਹੋਵੇਗੀ ਰਿਲੀਜ਼