fbpx

‘ਝੱਲਾ’ ਹੋਇਆ ਅਦਾਕਾਰ ਬੀਨੂੰ ਢਿੱਲੋਂ, ਪਰ ਕਿਉਂ? ਪੜ•ੋ ਇਹ ਸਟੋਰੀ

Posted on November 11th, 2019 in Article

ਇਕ ਦੌਰ ਸੀ ਜਦੋਂ ਮਰਹੂਮ ਕਾਮੇਡੀਅਨ ਮੇਹਲ ਮਿੱਤਲ ਤੋਂ ਬਿਨਾਂ ਪੰਜਾਬੀ ਫਿਲਮ ਅਧੂਰੀ ਸਮਝੀ ਜਾਂਦੀ ਸੀ। ਕਿਸੇ ਫ਼ਿਲਮ ਵਿੱਚ ਉਨ•ਾਂ ਦਾ ਛੋਟਾ ਜਿਹਾ ਕਿਰਦਾਰ ਹੋਣਾ ਤਾਂ ਵੀ ਦਰਸ਼ਕਾਂ ਨੇ ਵਹੀਰਾ ਘੱਤ ਕੇ ਉਹ ਫ਼ਿਲਮ ਦੇਖਣ ਜਾਣਾ। ਅੱਜ ਦੇ ਦੌਰ ਵਿੱਚ ਕਾਮੇਡੀਅਨ ਬੀਨੂੰ ਢਿੱਲੋਂ ਬਿਨਾਂ ਵੀ ਕੋਈ ਫਿਲਮ ਫਿੱਕੀ ਫਿੱਕੀ ਜਿਹੀ ਜਾਪਦੀ ਹੈ। ਕਾਮੇਡੀ ਦਾ ਜੋ ਮਿਆਰ ਬੀਨੂੰ ਢਿੱਲੋਂ ਨੇ ਸੈੱਟ ਕੀਤਾ ਹੈ ਉਹ ਸ਼ਾਇਦ ਅੱਜ ਦਾ ਕੋਈ ਹੋਰ ਕਾਮੇਡੀਅਨ ਨਹੀਂ ਕਰ ਸਕਿਆ। ਬੀਨੂੰ ਢਿੱਲੋਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਅਜਿਹਾ ਮੁਕਾਮ ਹਾਸਲ ਕੀਤਾ ਹੈ ਕਿ ਕਦੇ ਹੋਰ ਹੀਰੋਇਆਂ ਦੀ ਫ਼ਿਲਮ ਦਾ ਅਹਿਮ ਹਿੱਸਾ ਬਣਦਾ ਰਹੇ ਬੀਨੂੰ ਢਿਲੋਂ ਹੁਣ ਖੁਦ ਫ਼ਿਲਮ ਦੇ ਹੀਰੋ ਬਣ ਚੁੱਕੇ ਹਨ।

ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਨਿਭਾ ਚੁੱਕਿਆ ਬੀਨੂੰ ਢਿੱਲੋਂ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕਿਆ ਹੈ। ਹੁਣ ਫ਼ਿਲਮਾਂ ਦੀ ਕਹਾਣੀ ਉਸਦੇ ਦੁਆਲੇ ਘੁੰਮਣ ਲੱਗੀ ਹੈ। ਚੰਨੋ, ਦੁੱਲਾ ਭੱਟੀ, ਬਾਏਲਾਰਸ, ਵੇਖ ਬਰਾਤਾਂ ਚੱਲੀਆਂ, ਮਰ ਗਏ ਓਏ ਲੋਕੋ, ਕਾਲਾ ਸ਼ਾਹ ਕਾਲਾ,ਵਧਾਈਆਂ ਜੀ ਵਧਾਈਆਂ ਅਤੇ ਨੌਕਰ ਵਹੁਟੀ ਦਾ ਵਰਗੀਆਂ ਸ਼ਾਨਦਾਰ ਤੇ ਸਫਲ ਫਿਲਮਾਂ ਵਿਚ ਉਹ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ। ਉਸਦੀ ਇਕ ਹੋਰ ਨਵੀਂ ਫਿਲਮ ਝੱਲੇ’ ਰਿਲੀਜ਼ ਲਈ ਤਿਆਰ ਹੋ ਚੁੱਕੀ ਹੈ। ਨਿਰਦੇਸ਼ਕ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਵਿੱਚ ਉਸਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਹੈ। ਇਹ ਫਿਲਮ 15 ਨਵੰਬਰ ਨੂੰੰ ਵੱਡੇ ਪੱਧਰ ‘ਤੇ ਰਿਲੀਜ਼ ਹੋਵੇਗੀ। ਲੰਡਨ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਬੀਨੂੰ ਢਿੱਲੋਂ ਇਕ ਝੱਲੇ ਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਿਹਾ ਹੈ ਜਿਸ ਨੂੰ ਦੁਨੀਆਂ ਦਾਰੀ ਦੀ ਕੋਈ ਬਹੁਤੀ ਸਮਝ ਨਹੀਂ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਝੱਲੇ ਬੰਦਿਆਂ ਦਾ ਵੀ ਦਿਲ ਹੁੰਦਾ ਹੈ। ਅਜਿਹੇ ਬੰਦੇ ਰੱਬ ਦੇ ਸਭ ਤੋਂ ਨੇੜੇ ਹੁੰਦੇ ਹਨ।  ਇਸ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਵਿੱਚ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਵੱਡਾ ਮਾਅਰਕਾ ਮਾਰੇਗੀ।


ਬੀਨੂੰ ਢਿੱਲੋਂ ਕਹਿੰਦਾ ਹੈ ਕਿ ਇਹ ਉਸਦੀ ਮਿਹਨਤ, ਰੱਬ ਦੀ ਰਜ਼ਾ ਅਤੇ ਸਰੋਤਿਆਂ ਦਾ ਪਿਆਰ ਹੀ ਹੈ ਕਿ ਉਹ ਅੱਜ ਸਫਲ ਅਦਾਕਾਰਾਂ ਵਿੱਚ ਗਿਣਿਆ ਜਾਦਾ ਹੈ। ਉਹ ਆਪਣੀ ਨਵੀਂ ਫਿਲਮ ਬਾਰੇ ਦੱਸਦਾ ਹੈ ਕਿ ਇਹ ਫਿਲਮ ਉਸਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ ਪਰ ਇਹ ਫਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਬੀਨੂੰ ਮੁਤਾਬਕ ਇਹ ਫਿਲਮ ਦਰਸ਼ਕਾਂ ਦੀ ਆਸ ‘ਤੇ ਪੂਰਾ ਨਿਭੇਗੀ। ਇਸ ਫਿਲਮ ਵਿੱਚ ਕਾਮੇਡੀ, ਮਨੋਰੰਜਨ ਦੇ ਨਾਲ ਨਾਲ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਇਹ ਫਿਲਮ ਪਰਿਵਾਰਕ ਡਰਾਮਾ ਫਿਲਮ ਹੈ ਜਿਸ ਨੂੰ ਪੰਜਾਬ ਦੇ ਦਰਸ਼ਕਾਂ  ਨੂੰ ਧਿਆਨ ਵਿੱਚ ਰੱਖਕੇ ਹੀ ਬਣਾਇਆ ਗਿਆ ਹੈ। ਲਾਜ਼ਮੀ ਤੌਰ ‘ਤੇ ਇਹ ਫ਼ਿਲਮ ਦਰਸ਼ਕਾਂ ਲਈ ਪੈਸਾ ਵਸੂਲ ਫਿਲਮ ਸਾਬਤ ਹੋਵੇਗੀ।

Comments & Feedback