ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦਾ ਨਾਮਵਰ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰ ਦੇਵ ਖਰੌੜ ਛੇਤੀ ਹੀ ਸਕਰੀਨ ਸਾਂਝੀ ਕਰਦੇ ਨਜ਼ਰ ਆਉਂਣਗੇ। ਜਿੰਮੀ ਸ਼ੇਰਗਿੱਲ ਦੀ ਬੁਹ ਚਰਚਿਤ ਪੰਜਾਬੀ ਫਿਲਮ ‘ਸ਼ਰੀਕ’ ਦਾ ਸੀਕੁਅਲ ‘ਸ਼ਰੀਕ 2’ ਵਿੱਚ ਇਸ ਵਾਰ ਦੇਵ ਖਰੌੜ ਵੀ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਦੇ ਦੋ ਵੱਡੇ ਬੈਨਰ ਸਾਂਝੇ ਤੌਰ ‘ਤੇ ਕਰਨ ਜਾ ਰਹੇ ਹਨ। ਕਾਬਲੇਗੌਰ ਹੈ ਕਿ ਕਰੀਬ 5 ਸਾਲ ਪਹਿਲਾਂ 22 ਅਕਤੂਬਰ 2015 ਨੂੰ ਰਿਲੀਜ਼ ਹੋਈ ਨਵਨੀਅਤ ਸਿੰਘ ਦੀ ਇਸ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ‘ਚ ਉਨ•ਾਂ ਨਾਲ ਮੁਕਲ ਦੇਵ, ਕੁਲਜਿੰਦਰ ਸਿੰਘ ਸਿੱਧੂ, ਗੱਗੂ ਗਿੱਲ, ਹੌਬੀ ਧਾਲੀਵਾਲ, ਸਿਮਰ ਗਿੱਲ ਅਤੇ ਮਾਹੀ ਗਿੱਲ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਏ ਸਨ। ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਧੀਰਜ ਰਤਨ ਤੇ ਸੁਰਮੀਤ ਮਾਵੀ ਨੇ ਲਿਖੇ ਸਨ। ਹੁਣ ਇਸ ਫ਼ਿਲਮ ਦੇ ਸੀਕੁਅਲ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਦੇਵ ਖਰੌੜ ਨਜ਼ਰ ਆਵੇਗਾ। ਜਿਸ ਨਾਲ ਇਸ ਐਕਸ਼ਨ ਫ਼ਿਲਮ ‘ਚ ਦਰਸ਼ਕਾਂ ਦੀ ਦਿਲਚਸਪੀ ਵੀ ਦੁੱਗਣੀ ਹੋ ਜਾਵੇਗੀ। ਫ਼ਿਲਮ ਨਾਲ ਜੁੜੀ ਹੋਰ ਜਾਣਕਾਰੀ ਛੇਤੀ ਸਾਹਮਣੇ ਆਵੇਗੀ।
in News