ਚੰਡੀਗੜ• ਤੋਂ ਪਟਿਆਲਾ ਇਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਲਈ ਜਾ ਰਹੇ ਕਲਾਕਾਰ ਰਾਜਪੁਰਾ ਨੇੜੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ‘ਚ ਇਕ ਜੂਨੀਅਰ ਐਕਟਰਸ ਦੀ ਮੌਤ ਹੋ ਗਈ ਜਦਕਿ ਦੋ ਜੂਨੀਅਰ ਐਕਟਰਸਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਇਹ ਸੜਕ ਹਾਦਸਾ ਐਤਵਾਰ ਸਵੇਰੇ ਕਰੀਬ 6 ਵਜੇ ਰਾਜਪੁਰਾ ‘ਚ ਰੇਲਵੇ ਬ੍ਰਿਜ ‘ਤੇ ਵਾਪਰਿਆ। ਰਾਜਪੁਰਾ ਦੇ ਸਬ ਇੰਸਪੈਕਟਰ ਹਰਨੇਕ ਸਿੰਘ ਮੁਤਾਬਕ ਇਹ ਕਲਾਕਾਰ ਪਟਿਆਲਾ ‘ਚ ਚੱਲ ਰਹੀ ਪੰਜਾਬੀ ਗਾਇਕ ਐਮੀ ਵਿਰਕ ਦੀ ਸ਼ੂਟਿੰਗ ‘ਤੇ ਜਾ ਰਹੇ ਹਨ।
ਹਿੰਦੋਸਤਾਨ ਟਾਈਮਜ਼ ਅਖਬਾਰ ਮੁਤਾਬਕ ਇਹ ਕਲਾਕਾਰ ਇਕ ਐਸ ਯੂ ਵੀ ਗੱਡੀ ‘ਚ ਸਵਾਰ ਸਨ। ਧੁੰਦ ਦੀ ਵਜ•ਾ ਕਾਰਨ ਉਨ•ਾਂ ਦੀ ਗੱਡੀ ਰੇਲਵੇ ਓਵਰਬ੍ਰਿਜ ਦੇ ਪਿੱਲਰ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਚੰਡੀਗੜ• ਦੇ ਸੈਕਟਰ 33 ਦੀ ਰਹਿਣ ਵਾਲੀ ਜੂਨੀਅਰ ਆਰਟਿਸਟ ਪੂਜਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ‘ਚ ਚੰਡੀਗੜ• ਦੀ ਰਹਿਣ ਵਾਲੀ ਹਿਮਾਂਨੀ ਸੋਨੀ ਅਤੇ ਮੁਹਾਲੀ ਦੀ ਰਹਿਣ ਵਾਲੀ ਜੂਨੀਅਰ ਆਰਟਿਸਟ ਰਿਸ਼ਿਕਾ ਗੰਭੀਰ ਜ਼ਖਮੀ ਹੋਈਆਂ ਹਨ। ਪੁਲਿਸ ਨੇ ਇਸ ਸਬੰਧੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਮੁਕੰਮਲ ਕਰ ਦਿੱਤੀ ਹੈ।
in News
ਐਮੀ ਵਿਰਕ ਦੀ ਸ਼ੂਟਿੰਗ ‘ਤੇ ਜਾ ਰਹੀ ਇਕ ਐਕਟਰਸ ਦੀ ਮੌਤ, ਦੋ ਗੰਭੀਰ ਜ਼ਖ਼ਮੀ
