in

‘ਇਕ ਸੰਧੂ ਹੁੰਦਾ ਸੀ’ ਫ਼ਿਲਮ ਦਾ ਟ੍ਰੇਲਰ ਪਾ ਰਿਹੈ ਧਮਾਲ, 28 ਨੂੰ ਰਿਲੀਜ਼ ਹੋਵੇਗੀ ਫ਼ਿਲਮ

ਇਕ ਫ਼ਰਵਰੀ ਨੂੰ ਪੰਜਾਬੀ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਦਾ ਟ੍ਰੇਲਰ ਰਿਲੀਜ਼ ਹੋਇਆ। ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਜੱਸ ਗਰੇਵਾਲ ਦੀ ਲਿਖੀ ਅਤੇ ਰਾਕੇਸ਼ ਮਹਿਤਾ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦਾ ਹੀਰੋ ਗਿੱਪੀ ਗਰੇਵਾਲ ਹੈ। ਜੇ ਤੁਸੀਂ ਟ੍ਰੇਲਰ ਦੇਖਿਆ ਹੈ ਤਾਂ ਤੁਸੀਂ ਸਮਝ ਜਾਵੋਗੇ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਕਈ ਪੱਖਾਂ ਤੋਂ ਵੱਖਰੀ ਹੈ। ਗਿੱਪੀ ਗਰੇਵਾਲ ਕਈ ਸਾਲਾਂ ਬਾਅਦ ਮੁੜ ਤੋਂ ਐਕਸ਼ਨ ਹੀਰੋ ਵਜੋਂ ਪਰਦੇ ‘ਤੇ ਐਂਟਰੀ ਕਰ ਰਿਹਾ ਹੈ। ਉਸ ਨਾਲ ਬਾਲੀਵੁੱਡ ਦੀ ਨਾਮਵਰ ਐਕਟਰਸ ਤੇ ਮਾਡਲ ਨੇਹਾ ਸ਼ਰਮਾ ਹੀਰੋਇਨ ਵਜੋਂ ਨਜ਼ਰ ਆ ਰਹੀ ਹੈ। ਫ਼ਿਲਮ ‘ਚ ਦੋਵਾਂ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਬਾਲੀਵੁੱਡ ਅਤੇ ਪਾਲੀਵੁੱਡ ਦੇ ਨਾਮੀਂ ਚਿਹਰੇ ਨਜ਼ਰ ਆ ਰਹੇ ਹਨ। ਇਹ ਤੁਸੀਂ ਟ੍ਰੇਲਰ ਵਿੱਚ ਦੇਖ ਸਕਦੇ ਹੋ। ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਫ਼ਿਲਮਾਇਆ ਗਿਆ ਫ਼ਿਲਮ ਦਾ ਐਕਸ਼ਨ ਇਸ ਦੀ ਜ਼ਿੰਦ ਜਾਨ ਕਿਹਾ ਜਾ ਸਕਦਾ ਹੈ।

ਫ਼ਿਲਮ ਦੇ ਟ੍ਰੇਲਰ ਤੋਂ ਹੀ ਫ਼ਿਲਮ ਦੇ ਗਰੇਂਜਰ ਦਾ ਅੰਦਾਜ਼ਾ ਲੱਗ ਜਾਂਦਾ ਹੈ ਇਸ ਫ਼ਿਲਮ ਨੂੰ ਇਸ ਸਾਲ ਦੀ ਸਭ ਤੋਂ ਮਹਿੰਗੀ ਤੇ ਵੱਡੀ ਫ਼ਿਲਮ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਇਹ ਇਕ ਯੂਨੀਵਰਸਿਟੀ ਦੀ ਕਹਾਣੀ ਹੈ ਜਿਥੋਂ ਦਾ ਇਕ ਵਿਦਿਆਰਥੀ ਸੰਧੂ ਯਾਰਾਂ ਦਾ ਯਾਰ ਹੈ। ਉਹ ਦੋਸਤੀ ਵੀ ਨਿਭਾਉਂਦਾ ਹੈ, ਪਿਆਰ ਵੀ ਤੋੜ ਨਿਭਾਉਂਦਾ ਹੈ ਤੇ ਵਿਰੋਧੀਆਂ ਨੂੰ ਵੀ ਮੂੰਹ ਤੋੜ ਜਵਾਬ ਦਿੰਦਾ ਹੈ ਪਰ ਕਿਵੇਂ ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। ਨਾਮੀਂ ਕਲਾਕਾਰਾਂ ਨਾਲ ਭਰੀ ਇਸ ਫ਼ਿਲਮ ਦੇ ਟ੍ਰੇਲਰ ਤੇ ਟੀਜ਼ਰ ਨੂੰ ਜਿਸ ਕਦਰ ਸੋਸ਼ਲ ਮੀਡੀਆ ‘ਤੇ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਸਾਫ ਹੈ ਕਿ ਇਹ ਫ਼ਿਲਮ ਵੀ ਵੱਡਾ ਮਾਅਰਕਾ ਮਾਰੇਗੀ। ਡਾਇਰੈਕਟਰ ਰਾਕੇਸ਼ ਮਹਿਤਾ ਦੀ ਇਹ ਚੌਥੀ ਪੰਜਾਬੀ ਫਿਲਮ ਹੈ। ਉਨ•ਾਂ ਨੇ ਆਪਣੀ ਹਰ ਫਿਲਮ ਵਿੱਚ ਹਮੇਸ਼ਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਫ਼ਿਲਮ ਉਨ•ਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫ਼ਿਲਮ ਦੀ ਆਮ ਦਰਸ਼ਕਾਂ ਦੇ ਨਾਲ ਨਾਲ ਫ਼ਿਲਮ ਇੰਡਸਟਰੀ ਵਿੱਚ ਵੀ ਉਡੀਕ ਕਰ ਰਹੀ ਹੈ।

Leave a Reply

Your email address will not be published. Required fields are marked *

ਐਮੀ ਵਿਰਕ ਦੀ ਸ਼ੂਟਿੰਗ ‘ਤੇ ਜਾ ਰਹੀ ਇਕ ਐਕਟਰਸ ਦੀ ਮੌਤ, ਦੋ ਗੰਭੀਰ ਜ਼ਖ਼ਮੀ

ਸਿੱਧੂ ਮੂਸੇਵਾਲਾ ਸਮੇਤ 7 ਲੋਕਾਂ ‘ਤੇ ਪਰਚਾ ਦਰਜ, ਸਿੱਧੂ ਹੋਇਆ ਘਰੋਂ ਫ਼ਰਾਰ