in

ਸਿੰਘੇ ਨੇ ਕਿਉਂ ਕੀਤਾ ‘ਜੋਰਾ, ਦਾ ਸੈਕਿੰਡ ਚੈਪਟਰ’ ਵਿੱਚ ਕੰਮ, ਜਾਣੋ

ਪੰਜਾਬੀ ਗੀਤਕਾਰ ਅਤੇ ਗਾਇਕੀ ‘ਚ ਥੋੜੇ ਸਮੇਂ ‘ਚ ਵੱਡਾ ਨਾਂ ਕਮਾਉਣ ਵਾਲਾ ਗੀਤਕਾਰ ਤੇ ਗਾਇਕ ਸਿੰਘਾ ਹੁਣ ਵੱਡੇ ਪਰਦੇ ‘ਤੇ ਅਦਾਕਾਰੀ ਕਰਦਾ ਵੀ ਨਜ਼ਰ ਆਵੇਗਾ। ਉਹ ਅੱਜ ਕੱਲ• ਆਪਣੀ ਫ਼ਿਲਮ ‘ਜੋਰਾ, ਦਾ ਸੈਕਿੰਡ ਚੈਪਟਰ’ ਨੂੰ ਲੈ ਕੇ ਸੁਰਖੀਆ ਵਿੱਚ ਹੈ। ਨਾਮਵਰ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਹ ਫ਼ਿਲਮ ਇਸ ਸ਼ੁੱਕਰਵਾਰ, 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਨਦੀਪ ਸਿੰਘ ਉਰਫ ਸਿੰਘਾ ਇਸ ਫਿਲਮ ਵਿੱਚ ਵੀ ਸਿੰਘਾ ਨਾਂ ਦੇ ਨੌਜਵਾਨ ਦਾ ਹੀ ਕਿਰਦਾਰ ਨਿਭਾ ਰਿਹਾ ਹੈ। ਸਿਆਸਤ, ਗੈਂਗਸਟਰ ਕਲਚਰ, ਪੁਲਿਸ ਅੰਤਰ ਅਤੇ ਅਜੌਕੇ ਸਮਾਜਿਕ ਤਾਣੇ ਬਾਣੇ ਦੁਆਲੇ ਘੁੰਮਦੀ ਇਸ ਫਿਲਮ ‘ਚ ਸਿੰਘੇ ਦਾ ਮੁਕਾਬਲਾ ਫ਼ਿਲਮ ਦੇ ਨਾਇਕ ਜੋਰੇ ਯਾਨੀਕਿ ਦੀਪ ਸਿੱਧੂ ਨਾਲ ਹੋਵੇਗਾ।
ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫਿਲਮ ਬਾਰੇ ਸਿੰਘਾ ਦਾ ਕਹਿਣਾ ਹੈ ਕਿ ਉਸਦੇ ਗੀਤਾਂ ਵਾਂਗ ਦਰਸ਼ਕ ਉਸਦੀ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ। ਫ਼ਿਲਮ ਦੀ ‘ਚ ਕਈ ਚਰਚਿਤ ਚਿਹਰੇ ਨਜ਼ਰ ਆਉਂਣਗੇ। ਇਨ•ਾਂ ਨਾਮੀਂ ਕਲਾਕਾਰਾਂ ਨਾਲ ਕੰਮ ਕਰਦਿਆਂ ਉਸਨੂੰ ਫਿਲਮ ਜਗਤ ਅਤੇ ਅਦਾਕਾਰੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਫ਼ਿਲਮ ‘ਚ ਸਿਆਸੀ ਚੋਣਾਂ ਵੀ ਦਿਖਾਈਆਂ ਗਈਆਂ ਹਨ। ਇਨ•ਾਂ ਚੋਣਾਂ ਵਿੱਚ ਉਹ ਜੋਰੇ ਦੇ ਖਿਲਾਫ਼ ਚੋਣ ਲੜ ਰਹੀ ਪਾਰਟੀ ਦੀ ਹਮਾਇਤ ਕਰਦਾ ਹੈ, ਜਿਸ ਕਾਰਨ ਦੋਵਾਂ ‘ਚ ਤਕਰਾਰ ਹੁੰਦਾ ਹੈ। ਫ਼ਿਲਮ ‘ਚ ਦੋਵਾਂ ਦੀ ਪੁਰਾਣੀ ਟਸਲ ਵੀ ਦਿਖਾਈ ਗਈ ਹੈ।
ਸਿੰਘੇ ਮੁਤਾਬਕ ਇਹ ਫਿਲਮ ਆਮ ਪੰਜਾਬੀ ਫਿਲਮਾਂ ਵਰਗੀ ਨਹੀਂ ਹੈ, ਇਸ ਫਿਲਮ ਵਿੱਚ ਬਹੁਤ ਕੁਝ ਅਜਿਹਾ ਜੋ ਸਾਡੀ ਅਸਲ ਜ਼ਿੰਦਗੀ ਵਿੱਚ ਸਾਡੇ ਆਲੇ ਦੁਆਲੇ ਆਮ ਵਾਪਰਦਾ ਹੈ। ਉਸ ਮੁਤਾਬਕ ਉਹ ਨਿੱਜੀ ਤੌਰ ‘ਤੇ ਵੀ ਅਜਿਹੀ ਫਿਲਮਾਂ ਦਾ ਸ਼ੌਕੀਨ ਹੈ। ਫਿਲਮ ਦੇ ਟ੍ਰੇਲਰ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਫਿਲਮ ਦੇ ਗੀਤ ਵੀ ਦਰਸ਼ਕਾਂ ਦੀ ਜ਼ੁਬਾਨ ‘ਤੇ ਚੜ• ਚੁੱਕੇ ਹਨ। ਉਨ•ਾਂ ਨੂੰ ਉਮੀਦ ਹੀ ਨਹੀਂ ਬਲਕਿ ਪੂਰਨ ਯਕੀਨ ਹੈ ਕਿ ਉਸਦੀ ਇਹ ਪਹਿਲੀ ਫਿਲਮ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਹੋਵੇਗੀ।  ਇਸ ਫਿਲਮ ਵਿੱਚ ਉਸ ਤੋਂ ਇਲਾਵਾ ਦੀਪ ਸਿੱਧੂ, ਗੱਗੂ ਗਿੱਲ, ਮੁਕੇਸ਼ ਤਿਵਾੜੀ, ਹੌਬੀ ਧਾਲੀਵਾਲ, ਜਪਜੀ ਖਹਿਰਾ, ਮਾਹੀ ਗਿੱਲ, ਯਾਦ ਗਰੇਵਾਲ, ਸੋਨਪ੍ਰੀਤ ਜਵੰਧਾ, ਕੁਲ ਸਿੱਧੂ ਸਮੇਤ ਕਈ ਹੋਰ ਚਿਹਰੇ ਦਮਦਾਰ ਕਿਰਦਾਰਾਂ ‘ਚ ਨਜ਼ਰ ਆਉਂਣਗੇ।
ਸਿੰਘਾ ਮੁਤਾਬਕ ਉਸ ਨੂੰ ਬਹੁਤ ਸਾਰੀਆਂ ਫਿਲਮਾਂ ਦੀ ਪੇਸ਼ਕਸ਼ ਆ ਚੁੱਕੀ ਹੈ ਪਰ ਉਹ ਇਸ ਮਾਮਲੇ ‘ਚ ਕੋਈ ਕਾਹਲੀ ਨਹੀਂ ਕਰ ਰਿਹਾ ਹੈ। ਜੋਰੇ ਤੋਂ ਪਹਿਲਾਂ ਉਸਨੇ ਬਹੁਤ ਸਾਰੀਆਂ ਫਿਲਮਾਂ ਦੀ ਕਹਾਣੀ ਸੁਣੀ, ਪਰ ਉਸਨੂੰ ਜੋਰੇ ਦੀ ਕਹਾਣੀ ‘ਚ ਦਮ ਲੱਗਿਆ ਜਿਸ ਕਾਰਨ ਉਨ•ਾਂ ਦੇ ਇਸ ਫਿਲਮ ਜ਼ਰੀਏ ਆਪਣੇ ਫਿਲਮੀ ਕੈਰੀਅਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਉਸਨੂੰ ਆਪਣੇ ਚਾਹੁਣ ਵਾਲਿਆਂ ‘ਤੇ ਭਰੋਸਾ ਹੈ ਉਹ ਕਦੇ ਵੀ ਉਸਦੇ ਫੈਸਲੇ ਨੂੰ ਗਲਤ ਸਾਬਿਤ ਨਹੀਂ ਹੋਣ ਦੇਣਗੇ।

ਅਕਸ ਮਹਿਰਾਜ
94788 84200

Leave a Reply

Your email address will not be published. Required fields are marked *

ਬਾਲੀਵੁੱਡ ਅਦਾਕਾਰ ਮੁਕੇਸ਼ ਰਿਸ਼ੀ ਬਣੇ ਪ੍ਰੋਡਿਊਸਰ, ਪਹਿਲੀ ਫ਼ਿਲਮ ਸ਼ੁਰੂ, ਦੇਖੋ ਤਸਵੀਰਾਂ

ਜਾਣੋ ਕੀ ਹੋਵੇਗਾ ਖਾਸ ‘ਚੱਲ ਮੇਰਾ ਪੁੱਤ 2’ ਵਿੱਚ, 13 ਨੂੰ ਹੋਵੇਗੀ ਰਿਲੀਜ਼