‘ਰਿਦਮ ਬੁਆਏਜ ਇੰਟਰਟੇਨਮੈਂਟ’ ਪੰਜਾਬੀ ਸਿਨੇਮੇ ਦਾ ਉਹ ਪ੍ਰੋਫੈਸ਼ਨਲ ਪ੍ਰੋਡਕਸ਼ਨ ਹਾਊਸ ਹੈ, ਜਿਸ ਦੀਆਂ ਫ਼ਿਲਮਾਂ ਦੀ ਉਡੀਕ ਦਰਸ਼ਕਾਂ ਨੂੰ ਅਕਸਰ ਹੀ ਰਹਿੰਦੀ ਹੈ। ਇਸ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਸੀਕੁਅਲ ਫ਼ਿਲਮ ‘ਚੱਲ ਮੇਰਾ ਪੁੱਤ 2’ ਇਸ ਸ਼ੁੱਕਰਵਾਰ ਯਾਨੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤੁਸੀਂ ਸਭ ਨੇ ਪਹਿਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦੇਖੀ ਹੈ। ਇਸ ਫ਼ਿਲਮ ਦੇ ਬਾਕਸ ਆਫਸ ‘ਤੇ ਕਈ ਨਵੀਆਂ ਮਿਸਾਲਾਂ ਕਾਇਮ ਕੀਤੀਆਂ ਸਨ। ਚੜ•ਦੇ ਅਤੇ ਲਹਿੰਦੇ ਪੰਜਾਬ ਦੇ ਸਾਂਝੇ ਕਲਾਕਾਰਾਂ ਦੀ ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਇਸ ਦਾ ਸੀਕੁਅਲ ਬਣਾਉਣ ਦਾ ਨਿਰਣਾ ਲਿਆ ਗਿਆ ਸੀ।
ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਜਨਜੋਤ ਸਿੰਘ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ‘ਚੱਲ ਮੇਰਾ ਪੁੱਤ 2’ ਵਿੱਚ ਤੁਸੀਂ ਪਹਿਲੀ ਫ਼ਿਲਮ ਵਾਲੇ ਸਾਰੇ ਕਲਾਕਾਰ ਤਾਂ ਦੇਖੋਗੇ ਹੀ ਬਲਕਿ ਇਸ ਵਾਰ ਫ਼ਿਲਮ ਵਿੱਚ ਪਾਕਿਸਤਾਨੀ ਨਵੇਂ ਚਿਹਰੇ ਜਾਫਰੀ ਖਾਨ ਅਤੇ ਰੂਬੀ ਅੰਜਮ ਵੀ ਨਜ਼ਰ ਆਉਂਣਗੇ। ਇਹ ਨਹੀਂ ਪੰਜਾਬੀ ਗਾਇਕ ਗੈਰੀ ਸੰਧੂ ਵੀ ਇਸ ਵਾਰ ਫ਼ਿਲਮ ‘ਚ ਖਾਸ ਅਕਰਸ਼ਣ ਰਹੇਗਾ। ਉਹ ਕਈ ਸਾਲਾਂ ਬਾਅਦ ਕਿਸੇ ਫ਼ਿਲਮ ‘ਚ ਕੰਮ ਕਰ ਰਿਹਾ ਹੈ। ਨਿਰਮਾਤਾ ਕਾਰਜ ਗਿੱਲ, ਆਸ਼ੂ ਮੁਨੀਸ਼ ਸਾਹਨੀ ਅਤੇ ਕੋ ਪ੍ਰੋਡਿਊਸਰ ਪ੍ਰਦੀਪ ਸਿੰਘ ਦੀ ਇਸ ਫ਼ਿਲਮ ਦਾ ਸੰਗੀਤ ਵੀ ਦਰਸ਼ਕਾਂ ਲਈ ਖਾਸ ਹੈ। ਡਾ ਜਿਊਸ ਦੇ ਸੰਗੀਤ ਵਿੱਚ ਆ ਰਹੀ ਇਸ ਫ਼ਿਲਮ ਦੇ ਗੀਤ ਸੱਤਾ ਵੈਰੋਵਾਲੀਆ ਅਤੇ ਗੁਰਚਰਨ ਨੇ ਲਿਖੇ ਹਨ।
ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਹੈ। ਫ਼ਿਲਮ ‘ਚ ਪਰਦੇਸਾਂ ‘ਚ ਵੱਸਦੇ ਲੋਕਾਂ ਦੀ ਕਹਾਣੀ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਉਨ•ਾਂ ਦੇ ਚਾਅ, ਦਰਦ, ਲੋੜਾਂ ਅਤੇ ਮਜਬੂਰੀ ਦੀ ਸਿਨੇਮਾਈ ਢੰਗ ਨਾਲ ਪੇਸ਼ਕਾਰੀ ਕਰਦੀ ਹੈ ਜੋ ਦਰਸ਼ਕਾਂ ਨੁੰ ਹਸਾਏਗੀ ਵੀ ਅਤੇ ਭਾਵੁਕ ਵੀ ਕਰੇਗੀ। ਫ਼ਿਲਮ ਦੇ ਟ੍ਰੇਲਰ ਨੂੰ ਹਰ ਪਾਸਿਓਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਅਮਰਿੰਦਰ ਗਿੱਲ ਅਤੇ ਗੁਰਸ਼ਬਦ ਵੱਲੋਂ ਗਾਇਆ ਫ਼ਿਲਮ ਦਾ ਗੀਤ ‘ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ’ ਇਸ ਫ਼ਿਲਮ ਦੇ ਵਿਸ਼ੇ ਦੀ ਤਰਜਮਾਨੀ ਕਰਦਾ ਹੈ। ਸਭ ਦੀ ਇਥੇ ਆਪਣੀ ਆਪਣੀ ਮਜਬੂਰੀ ਹੈ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ। ਇਸ ਗੀਤ ਵਿੱਚ ਹੀ ਫਿਲਮ ਦਾ ਸਾਰਾ ਨਿਚੋੜ ਪਿਆ ਹੈ। ਇਹ ਫ਼ਿਲਮ ਮਨੋਰੰਜਨ ਭਰਪੂਰ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਿਨੇਮੇ ਨਾਲ ਜੁੜੇ ਹਰ ਦਰਸ਼ਕ ਵਰਗ ਨੂੰ ਦੇਖਣੀ ਚਾਹੀਦੀ ਹੈ। ਇਹ ਫ਼ਿਲਮ ਕਿਸੇ ਵੀ ਦਰਸ਼ਕ ਨੂੰ ਨਰਾਜ਼ ਨਹੀਂ ਕਰੇਗੀ।