ਪੰਜਾਬੀ ਗੀਤਕਾਰ ਤੇ ਗਾਇਕ ਅੰਮ੍ਰਿਤ ਮਾਨ ਪਿਛਲੇ ਕੁਝ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹੈ। ਅੰਮ੍ਰਿਤ ਮਾਨ ਦੀ ਚਰਚਾ ਦਿਲਜੀਤ ਦੁਸਾਂਝ ਵੱਲੋਂ ਗਾਏ ਉਸਦੇ ਗੀਤ ‘ਪਾਬੰਦੀ’ ਨਾਲ ਹੋਈ ਸੀ। ਇਹ ਗੀਤ ਵਿਵਾਦਾਂ ਦੇ ਘੇਰੇ ‘ਚ ਆ ਗਿਆ ਸੀ। ਆਪਣੇ ਗੀਤਾਂ ਨੂੰ ਲੈ ਕੇ ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਅੰਮ੍ਰਿਤ ਮਾਨ ਬਠਿੰਡਾ ਨੇੜਲੇ ਗੋਨਿਆਣਾ ਨਾਲ ਸਬੰਧਿਤ ਹੈ। ਇਸ ਮੁਲਾਕਾਤ ‘ਚ ਉਸਦੇ ਵਿਵਾਦਤ ਗੀਤਾਂ, ਗੀਤਕਾਰੀ ਤੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਅਤੇ ਕੁਝ ਸਮਾਜਿਕ ਮੁਦਿਆਂ ‘ਤੇ ਚਰਚਾ ਕੀਤੀ ਗਈ ਹੈ।