fbpx

ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਕੈਨੇਡਾ ’ਚ ਟਰੂਡੋ ਦੀ ਪਾਰਟੀ ਵਲੋਂ ਲੜੇਗੀ ਚੋਣ

Posted on August 21st, 2021 in ArticleNews

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਅੱਜ ਆਪਣੀ ਮੰਗੇਤਰ ਨਾਲ ਇਕ ਖ਼ਾਸ ਤਸਵੀਰ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਪਰਮੀਸ਼ ਨੇ ਆਪਣੀ ਮੰਗੇਤਰ ਨਾਲ ਕੋਈ ਤਸਵੀਰ ਸਾਂਝੀ ਕੀਤੀ ਹੈ।ਦੱਸ ਦੇਈਏ ਕਿ ਤਸਵੀਰ ਸਾਂਝੀ ਕਰਨ ਪਿੱਛੇ ਇਕ ਖ਼ਾਸ ਵਜ੍ਹਾ ਜੁੜੀ ਹੋਈ ਹੈ। ਦਰਅਸਲ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਜ਼ਿਲ੍ਹੇ ਤੋਂ ਸੰਸਦ ਮੈਂਬਰ ਦੀਆਂ ਚੋਣਾਂ ਲਈ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਲੋਂ ਨਾਮਜ਼ਦ ਹੋਈ ਹੈ। ਇਸ ਗੱਲ ਦੀ ਵਧਾਈ ਦਿੰਦਿਆਂ ਪਰਮੀਸ਼ ਨੇ ਲਿਖਿਆ, ‘ਮੈਨੂੰ ਆਪਣੇ ਜੀਵਨਸਾਥੀ ’ਤੇ ਮਾਣ ਹੈ। ਬਹੁਤ-ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ’ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ’ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ’ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦੀ ਉਡੀਕ ਕਰ ਰਿਹਾ ਹਾਂ। ਮੈਂ ਹਰ ਮੌਕੇ ’ਤੇ ਤੁਹਾਡੇ ਨਾਲ ਹਾਂ।’ਦੱਸ ਦੇਈਏ ਕਿ ਪਰਮੀਸ਼ ਵਰਮਾ ਦੀ ਇਸ ਪੋਸਟ ’ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਕੁਮੈਂਟ ਕਰਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਉਥੇ ਗੀਤ ਗਰੇਵਾਲ ਨੇ ਵੀ ਨਾਮਜ਼ਦਗੀ ’ਤੇ ਇਕ ਵੀਡੀਓ ਸਾਂਝੀ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।

Comments & Feedback